ਸਾਲ 2020 ਦੇ ਪਹਿਲੇ ਦਿਨ ਪੋਜ਼ੀਟਿਵ ਸ਼ੁਰੂਆਤ, ਸੈਂਸੈਕਸ 41,300 ਦੇ ਪਾਰ ਬੰਦ

01/01/2020 4:49:52 PM

ਨਵੀਂ ਦਿੱਲੀ—2020 ਦੇ ਪਹਿਲੇ ਸੈਸ਼ਨ 'ਚ ਬਾਜ਼ਾਰ 'ਚ ਵਾਧਾ 'ਤੇ ਬੰਦ ਹੋਣ 'ਚ ਕਾਮਯਾਬ ਰਿਹਾ ਹੈ। ਨਿਫਟੀ ਅੱਜ 14.05 ਭਾਵ 0.12 ਫੀ ਦੀ ਦੇ ਵਾਧੇ ਨਾਲ 12182.50 ਦੇ ਪੱਧਰ 'ਤੇ ਬੰਦ ਹੋਇਆ ਹੈ। ਉੱਧਰ ਸੈਂਸੈਕਸ 52.28 ਭਾਵ 0.13 ਫੀਸਦੀ ਦੇ ਵਾਧੇ ਨਾਲ 41,306.02 ਦੇ ਪੱਧਰ 'ਤੇ ਬੰਦ ਹੋਇਆ ਹੈ। ਕਾਰੋਬਾਰ ਦੌਰਾਨ 41,443.52 ਤੱਕ ਪਹੁੰਚਿਆ ਸੀ।
ਮਿਡਕੈਪ ਸ਼ੇਅਰਾਂ 'ਚ ਆਊਟਪਰਫਾਰਮੈਂਸ ਵੀ ਜਾਰੀ ਰਿਹਾ। ਖਬਰਾਂ ਦੇ ਦਮ 'ਤੇ ਅਡਾਨੀ ਗਰੁੱਪ ਸ਼ੇਅਰਾਂ 'ਚ ਖਰੀਦਾਰੀ ਦੇਖਣ ਨੂੰ ਮਿਲੀ। ਪਾਵਰ ਅਤੇ ਸ਼ੁਗਰ ਸ਼ੇਅਰਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ। ਹਾਲਾਂਕਿ ਬੈਂਕ ਸ਼ੇਅਰਾਂ 'ਚ ਦਬਾਅ ਦਾ ਕਾਰੋਬਾਰ ਦੇਖਣ ਨੂੰ ਮਿਲਿਆ ਹੈ। ਸੈਂਸੈਕਸ 95 ਅੰਕਾਂ ਦੀ ਤੇਜ਼ੀ ਦੇ ਨਾਲ 41349 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 34 ਅੰਕਾਂ ਦੀ ਤੇਜ਼ੀ ਨ ਾਲ 120202 'ਤੇ ਖੁੱਲ੍ਹਿਆ ਹੈ। ਦੋਵਾਂ ਇੰਡੈਕਸ 'ਤੇ ਐੱਲ ਐਂਡ ਟੀ ਦੇ ਸ਼ੇਅਰ ਟਾਪ ਗੇਨਰਸ 'ਚ ਪ੍ਰਮੁੱਖ ਰਹੇ।
ਐਕਸਿਸ ਬੈਂਕ ਦੇ ਸ਼ੇਅਰ 'ਚ 0.5 ਫੀਸਦੀ ਤੇਜ਼ੀ
ਸੈਂਸੈਕਸ ਦੇ 30 'ਚੋਂ 27 ਅਤੇ ਨਿਫਟੀ ਦੇ 50 'ਚੋਂ 42 ਸ਼ੇਅਰਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਭਾਰਤੀ  ਏਅਰਟੈੱਲ ਅਤੇ ਲਾਰਸਨ ਐਂਡ ਟੁਬਰੋ ਦੇ ਸ਼ੇਅਰਾਂ 'ਚ 1-1 ਫੀਸਦੀ ਤੇਜ਼ੀ ਆਈ। ਰਿਲਾਇੰਸ ਇੰਡਸਟਰੀਜ਼ ਅਤੇ ਟਾਈਟਨ 0.7-0.7 ਫੀਸਦੀ ਚੜ੍ਹੇ। ਐਕਸਿਸ ਬੈਂਕ 0.5 ਫੀਸਦੀ ਅਤੇ ਇੰਫੋਸਿਸ 0.4 ਫੀਸਦੀ ਉੱਪਰ ਆਏ।


Aarti dhillon

Content Editor

Related News