ਤਾਲਾਬੰਦੀ ''ਚ ਛੋਟ ਨਾਲ ਸੈਂਸੈਕਸ ''ਚ ਤੂਫਾਨੀ ਤੇਜ਼ੀ, 33 ਹਜ਼ਾਰ ਤੋਂ ਪਾਰ ਬੰਦ

06/01/2020 4:51:33 PM

ਮੁੰਬਈ— ਕੋਰੋਨਾ ਵਾਇਰਸ 'ਹਾਟ-ਸਪਾਟ' ਇਲਾਕਿਆਂ ਨੂੰ ਛੱਡ ਕੇ ਪੂਰੇ ਦੇਸ਼ 'ਚ ਸਾਰੇ ਤਰ੍ਹਾਂ ਦੇ ਕੰਮਾਂ ਦੀ ਛੋਟ ਦੇਣ ਦੇ ਕੇਂਦਰ ਸਰਕਾਰ ਦੇ ਫੈਸਲੇ ਤੋਂ ਬਾਅਦ ਸੋਮਵਾਰ ਨੂੰ ਸੈਂਸੈਕਸ, ਨਿਫਟੀ 'ਚ ਤੂਫਾਨੀ ਤੇਜ਼ੀ ਦੇਖੀ ਗਈ। ਬੀ. ਐੱਸ. ਈ. ਦਾ ਸੈਂਸੈਕਸ ਇਕ ਮਹੀਨੇ ਪਿੱਛੋਂ ਫਿਰ 33 ਹਜ਼ਾਰ ਤੋਂ ਪਾਰ ਹੋਣ 'ਚ ਸਫਲ ਰਿਹਾ।

ਸੈਂਸੈਕਸ 879.42 ਅੰਕ ਯਾਨੀ 1.2 ਫੀਸਦੀ ਚੜ੍ਹ ਕੇ 33,303.52 ਦੇ ਪੱਧਰ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 245.85 ਅੰਕ ਯਾਨੀ 2.57 ਫੀਸਦੀ ਦੀ ਮਜਬੂਤੀ 'ਚ 9,826.15 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਤੇ ਨਿਫਟੀ ਦੋਹਾਂ ਦਾ ਇਹ 30 ਅਪ੍ਰੈਲ ਤੋਂ ਬਾਅਦ ਦਾ ਉੱਚਾ ਪੱਧਰ ਹੈ।
ਬਾਜ਼ਾਰ 'ਚ ਚਾਰੇ ਪਾਸਿਓਂ ਖਰੀਦਦਾਰੀ ਵਿਚਕਾਰ ਨਿਵੇਸ਼ਕਾਂ ਦੀ ਪੂੰਜੀ ਇਕ ਹੀ ਦਿਨ 'ਚ 3 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਵੱਧ ਗਈ। ਬੀ. ਐੱਸ. ਈ. ਦਾ ਪੂੰਜੀਕਰਨ 127.07 ਲੱਖ ਕਰੋੜ ਰੁਪਏ ਤੋਂ ਵੱਧ ਕੇ 130.19 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ। ਬੀ. ਐੱਸ. ਈ. ਮਿਡ ਕੈਪ 2.65 ਫੀਸਦੀ ਚੜ੍ਹ ਕੇ 12,157.40 'ਤੇ ਅਤੇ ਸਮਾਲ ਕੈਪ 3.03 ਫੀਸਦੀ ਦੀ ਮਜਬੂਤੀ ਨਾਲ 11,222.76 'ਤੇ ਬੰਦ ਹੋਇਆ।

4 ਕਾਰੋਬਾਰੀ ਦਿਨਾਂ 'ਚ ਸੈਂਸੈਕਸ 'ਚ 2,694 ਦੀ ਬੜ੍ਹਤ
ਕੇਂਦਰ ਸਰਕਾਰ ਨੇ 1 ਜੂਨ ਤੋਂ 30 ਜੂਨ ਤੱਕ ਲਾਕਡਾਊਨ ਦਾ ਪੰਜਵਾਂ ਪੜਾਅ ਲਾਗੂ ਕੀਤਾ ਹੈ। ਇਸ 'ਚ ਕੋਰੋਨਾ ਵਾਇਰਸ ਦੇ ਗੜ੍ਹ ਬਣ ਚੁੱਕੇ ਇਲਾਕਿਆਂ ਨੂੰ ਛੱਡ ਕੇ ਹਰ ਤਰ੍ਹਾਂ ਦੀਆਂ ਆਰਥਿਕ ਗਤੀਵਧੀਆਂ ਦੀ ਮਨਜ਼ੂਰੀ ਦਿੱਤੀ ਗਈ ਹੈ। ਹੋਟਲ, ਰੈਸਟੋਰੈਂਟ ਅਤੇ ਸ਼ਾਪਿੰਗ ਮਾਲ ਵੀ 8 ਜੂਨ ਤੋਂ ਖੁੱਲ੍ਹ ਜਾਣਗੇ। ਸਰਕਾਰ ਦੇ ਇਸ ਫੈਸਲੇ ਨਾਲ ਅਰਥਵਿਵਸਥਾ ਪ੍ਰਤੀ ਨਿਵੇਸ਼ਕਾਂ ਦੀ ਧਾਰਨਾ ਮਜਬੂਤ ਹੋਈ ਹੈ। ਘਰੇਲੂ ਸ਼ੇਅਰ ਬਾਜ਼ਾਰਾਂ 'ਚ ਲਗਾਤਾਰ ਚੌਥੇ ਦਿਨ ਵੱਡੀ ਬੜ੍ਹਤ ਦੇਖੀ ਗਈ ਹੈ। ਇਨ੍ਹਾਂ ਚਾਰ ਕਾਰੋਬਾਰੀ ਦਿਨਾਂ 'ਚ ਸੈਂਸੈਕਸ 2,694.22 ਅੰਕ ਯਾਨੀ 8.80 ਫੀਸਦੀ ਮਜਬੂਤ ਹੋਇਆ ਹੈ। ਨਿਫਟੀ ਵੀ ਇਸ ਦੌਰਾਨ 797.10 ਅੰਕ ਯਾਨੀ 8.83 ਫੀਸਦੀ ਚੜ੍ਹ ਚੁੱਕਾ ਹੈ।


Sanjeev

Content Editor

Related News