ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ, ਨਿਫਟੀ ''ਚ ਸੁਧਾਰ

01/01/2020 11:23:49 AM

ਮੁੰਬਈ — ਸਾਲ ਦੇ ਪਹਿਲੇ ਦਿਨ ਯਾਨੀ ਕਿ ਬੁੱਧਵਾਰ ਨੂੰ ਭਾਰਤੀ ਸ਼ੇਅਰ ਬਜ਼ਾਰ ਦੀ ਸ਼ੁੱਭ ਸ਼ੁਰੂਆਤ ਹੋਈ ਹੈ। ਬੰਬਈ ਸ਼ੇਅਰ ਬਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 96.07 ਅੰਕ ਯਾਨੀ ਕਿ 0.23 ਫੀਸਦੀ ਵਧ ਕੇ 41,349.81 ਅੰਕ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸ਼ੁਰੂਆਤੀ ਦੌਰ 'ਚ 24.95 ਅੰਕ ਯਾਨੀ ਕਿ 0.21 ਫੀਸਦੀ ਚੜ੍ਹ ਕੇ 12,193.40 ਅੰਕ 'ਤੇ ਪਹੁੰਚ ਗਿਆ। ਰਿਲਾਇੰਸ ਇੰਡਸਟਰੀਜ਼, ਐਚ.ਡੀ.ਐੱਫ.ਸੀ., ਆਈ.ਸੀ.ਆਈ.ਸੀ.ਆਈ. ਬੈਂਕ, ਐਲ.ਐਂਡ.ਟੀ ਅਤੇ ਐਕਸਿਸ ਬੈਂਕ ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਤੇਜ਼ੀ ਨਾਲ ਸੈਂਸੈਕਸ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ 96 ਅੰਕ ਚੜ੍ਹ ਗਿਆ। ਸੈਂਸੈਕਸ ਦੀ ਕੰਪਨੀਆਂ 'ਚ ਰਿਲਾਇੰਸ ਇੰਡਸਟਰੀਜ਼ 'ਚ ਸਭ ਤੋਂ ਜ਼ਿਆਦਾ 0.82 ਫੀਸਦੀ ਤੱਕ ਦੀ ਤੇਜ਼ੀ ਦਿਖਾਈ ਦਿੱਤੀ। ਐਲ. ਐਂਡ. ਟੀ., ਇੰਡਸਇੰਡ ਬੈਂਕ, ਭਾਰਤੀ ਏਅਰਟੈਲ, ਟਾਟਾ ਸਟੀਲ ਅਤੇ ਐਕਸਿਸ ਬੈਂਕ ਦੇ ਸ਼ੇਅਰ ਵੀ ਵਧੇ। ਦੂਜੇ ਪਾਸੇ ਐਨ.ਟੀ.ਪੀ.ਸੀ. 'ਚ ਸਭ ਤੋਂ ਜ਼ਿਆਦਾ 0.29 ਫੀਸਦੀ ਤੱਕ ਦੀ ਗਿਰਾਵਟ ਦੇਖੀ ਗਈ। ਟੀ.ਸੀ.ਐਮ. ਅਤੇ ਨੈਸਲੇ ਇੰਡੀਆ 'ਚ ਵੀ ਸੁਸਤੀ ਦਾ ਦੌਰ ਰਿਹਾ। ਸ਼ੇਅਰ ਬਜ਼ਾਰ ਕੋਲ ਮੌਜੂਦਾ ਅੰਕੜਿਆਂ ਮੁਤਾਬਕ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ ਨੇ ਮੰਗਲਵਾਰ ਨੂੰ ਸ਼ੁੱਧ ਰੂਪ ਨਾਲ 1,265.10 ਕਰੋੜ ਰੁਪਏ ਦੇ ਸ਼ੇਅਰਾਂ ਦੀ ਵਿਕਰੀ ਕੀਤੀ ਜਦੋਂਕਿ ਘਰੇਲੂ ਸੰਸਥਾਗਤਨਿਵੇਸ਼ਕ 585.07 ਕਰੋੜ ਰੁਪਏ ਦੇ ਸ਼ੇਅਰਾਂ ਦੇ ਸ਼ੁੱਧ ਖਰੀਦਦਾਰ ਰਹੇ। ਮਾਹਰਾਂ ਮੁਤਾਬਕ ਸਕਾਰਾਤਮਕ ਗਲੋਬਲ ਮਾਹੌਲ ਅਤੇ ਲਾਭਕਾਰੀ ਸਰਕਾਰੀ ਨੀਤੀਅÎਾਂ ਦੀਆਂ ਉਮੀਦਾਂ ਨਾਲ ਮੌਜੂਦਾ ਸਮੇਂ 'ਚ ਬਜ਼ਾਰ 'ਚ ਪੂੰਜੀ  ਦਾ ਵਹਾਅ ਲਾਰਜ ਕੈਪ ਤੋਂ ਮਿਡ-ਕੈਪ ਵੱਲ ਹੋ ਰਿਹਾ ਹੈ।


Related News