ਕਮਜ਼ੋਰ ਗਲੋਬਲ ਰੁਝਾਨਾਂ ਦਰਮਿਆਨ ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ, ਨਿਫਟੀ ਵਿੱਚ ਗਿਰਾਵਟ

Monday, Dec 12, 2022 - 10:41 AM (IST)

ਕਮਜ਼ੋਰ ਗਲੋਬਲ ਰੁਝਾਨਾਂ ਦਰਮਿਆਨ ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ, ਨਿਫਟੀ ਵਿੱਚ ਗਿਰਾਵਟ

ਮੁੰਬਈ (ਭਾਸ਼ਾ) - ਗਲੋਬਲ ਬਾਜ਼ਾਰਾਂ ਵਿੱਚ ਕਮਜ਼ੋਰ ਰੁਖ ਅਤੇ ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਦੇ ਦਰਮਿਆਨ ਪ੍ਰਮੁੱਖ ਸਟਾਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਡਿੱਗ ਗਏ। ਇਸ ਦੌਰਾਨ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 495.53 ਅੰਕ ਡਿੱਗ ਕੇ 61,686.14 'ਤੇ ਖੁੱਲ੍ਹਿਆ। NSE ਨਿਫਟੀ 147.15 ਅੰਕ ਡਿੱਗ ਕੇ 18,349.45 'ਤੇ ਆ ਗਿਆ। 

ਟਾਪ ਲੂਜ਼ਰਜ਼

ਏਸ਼ੀਅਨ ਪੇਂਟਸ, ਟਾਈਟਨ, ਬਜਾਜ ਫਾਈਨਾਂਸ, ਇਨਫੋਸਿਸ, ਬਜਾਜ ਫਿਨਸਰਵ , ਅਲਟਰਾਟੈੱਕ ਸੀਮੈਂਟ 

ਟਾਪ ਗੇਨਰਜ਼

ਆਈ.ਟੀ.ਸੀ., ਡਾ. ਰੈੱਡੀਜ਼ 

ਗਲੋਬਲ ਬਾਜ਼ਾਰਾਂ ਦਾ ਹਾਲ

ਹੋਰ ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ ਘਾਟੇ ਨਾਲ ਕਾਰੋਬਾਰ ਕਰ ਰਹੇ ਸਨ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਵੀ ਘਾਟੇ ਨਾਲ ਬੰਦ ਹੋਏ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸ਼ੁੱਕਰਵਾਰ ਨੂੰ ਬੀਐੱਸਈ ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ ਸੈਂਸੈਕਸ 389.01 ਅੰਕ ਜਾਂ 0.62 ਫੀਸਦੀ ਦੀ ਗਿਰਾਵਟ ਨਾਲ 62,181.67 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 112.75 ਅੰਕ ਭਾਵ 0.61 ਫੀਸਦੀ ਦੀ ਗਿਰਾਵਟ ਨਾਲ 18,496.60 'ਤੇ ਬੰਦ ਹੋਇਆ।
ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.71 ਫੀਸਦੀ ਵਧ ਕੇ 76.64 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸਟਾਕ ਮਾਰਕੀਟ ਦੇ ਅਸਥਾਈ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫਆਈਆਈ) ਨੇ ਸ਼ੁੱਕਰਵਾਰ ਨੂੰ ਸ਼ੁੱਧ ਆਧਾਰ 'ਤੇ 158.01 ਕਰੋੜ ਰੁਪਏ ਦੇ ਸ਼ੇਅਰ ਵੇਚੇ।


author

Harinder Kaur

Content Editor

Related News