ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ, ਨਿਫਟੀ ''ਚ ਗਿਰਾਵਟ

Thursday, Jan 19, 2023 - 11:22 AM (IST)

ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ, ਨਿਫਟੀ ''ਚ ਗਿਰਾਵਟ

ਮੁੰਬਈ—ਅਮਰੀਕੀ ਬਾਜ਼ਾਰਾਂ 'ਚ ਕਮਜ਼ੋਰੀ ਦੇ ਰੁਖ ਅਤੇ ਵਿਦੇਸ਼ੀ ਫੰਡਾਂ ਦੀ ਤਾਜ਼ਾ ਨਿਕਾਸੀ ਦੇ ਚੱਲਦੇ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਪ੍ਰਮੁੱਖ ਸ਼ੇਅਰ ਸੂਚਕਾਂਕਾਂ 'ਚ ਗਿਰਾਵਟ ਹੋਈ। ਇਸ ਦੌਰਾਨ ਬੀ.ਐੱਸ.ਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 215.79 ਅੰਕ ਡਿੱਗ ਕੇ 60,829.95 'ਤੇ ਬੰਦ ਹੋਇਆ। ਐੱਨ.ਐੱਸ.ਈ. ਨਿਫਟੀ 64.10 ਅੰਕ ਡਿੱਗ ਕੇ 18,101.25 'ਤੇ ਆ ਗਿਆ।
ਸੈਂਸੈਕਸ 'ਚ ਕੋਟਕ ਮਹਿੰਦਰਾ ਬੈਂਕ, ਟਾਈਟਨ, ਬਜਾਜ ਫਿਨਸਰਵ, ਅਲਟਰਾਟੈਕ ਸੀਮੈਂਟ, ਇਨਫੋਸਿਸ, ਹਿੰਦੁਸਤਾਨ ਯੂਨੀਲੀਵਰ, ਲਾਰਸਨ ਐਂਡ ਟੂਬਰੋ, ਵਿਪਰੋ, ਐੱਚ.ਸੀ.ਐੱਲ ਟੈਕਨਾਲੋਜੀਜ਼, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਨੇਸਲੇ ਡਿੱਗਣ ਵਾਲੇ ਮੁੱਖ ਸ਼ੇਅਰਾਂ 'ਚ ਸ਼ਾਮਲ ਸਨ। 
ਦੂਜੇ ਪਾਸੇ, ਐਕਸਿਸ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਪਾਵਰ ਗਰਿੱਡ ਅਤੇ ਐੱਚ.ਡੀ.ਐੱਫ.ਸੀ ਬੈਂਕ 'ਚ ਵਾਧਾ ਹੋਇਆ। ਹੋਰ ਏਸ਼ੀਆਈ ਬਾਜ਼ਾਰਾਂ 'ਚ, ਟੋਕੀਓ ਅਤੇ ਹਾਂਗਕਾਂਗ 'ਚ ਸ਼ੇਅਰਾਂ 'ਚ ਗਿਰਾਵਟ ਆਈ, ਜਦਕਿ ਸਿਓਲ ਅਤੇ ਸ਼ੰਘਾਈ 'ਚ ਹਰੇ ਨਿਸ਼ਾਨ 'ਚ ਕਾਰੋਬਾਰ ਕਰ ਰਹੇ ਸਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੈਂਸੈਕਸ 390.02 ਅੰਕ ਜਾਂ 0.64 ਫੀਸਦੀ ਵਧ ਕੇ 61,045.74 'ਤੇ ਬੰਦ ਹੋਇਆ ਸੀ, ਜਦੋਂ ਕਿ ਨਿਫਟੀ 112.05 ਅੰਕ ਜਾਂ 0.62 ਫੀਸਦੀ ਦੀ ਤੇਜ਼ੀ ਨਾਲ 18,165.35 'ਤੇ ਬੰਦ ਹੋਇਆ ਸੀ। ਸ਼ੇਅਰ ਮਾਰਕੀਟ ਦੇ ਅਸਥਾਈ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ) ਨੇ ਬੁੱਧਵਾਰ ਨੂੰ 319.23 ਕਰੋੜ ਰੁਪਏ ਦੇ ਸ਼ੇਅਰ ਵੇਚੇ।


author

Aarti dhillon

Content Editor

Related News