ਇਕ SMS ਭੇਜ ਕੇ ਸੁਰੱਖਿਅਤ ਕਰੇ ਆਪਣਾ ਆਧਾਰ ਕਾਰਡ, ਕੋਈ ਨਹੀਂ ਕਰ ਸਕੇਗਾ ਇਸ ਦੀ ਦੁਰਵਰਤੋਂ

05/08/2021 1:35:42 PM

ਨਵੀਂ ਦਿੱਲੀ - ਭਾਰਤ ਦੇਸ਼ ਵਿਚ ਆਧਾਰ ਕਾਰਡ ਹੁਣ ਇਕ ਬਹੁਤ ਹੀ ਮਹੱਤਵਪੂਰਨ ਦਸਤਾਵੇਜ਼ ਬਣ ਚੁੱਕਾ ਹੈ। ਕਿਸੇ ਵੀ ਸਰਕਾਰੀ ਕੰਮ ਲਈ ਜਿਵੇਂ ਪਾਸਪੋਰਟ, ਰਾਸ਼ਨ ਕਾਰਡ, ਬੈਂਕ ਖਾਤਾ ਖੋਲ੍ਹਣ ਆਦਿ ਤੋਂ ਲੈ ਕੇ ਇੱਕ ਸਿਮ ਕਾਰਡ ਖਰੀਦਣ ਤੱਕ ਇਸ ਦੀ ਜ਼ਰੂਰਤ ਹੁੰਦੀ ਹੈ। ਇਸ ਦਸਤਾਵੇਜ਼ ਵਿਚ ਕਿਸੇ ਵੀ ਵਿਅਕਤੀ ਦੀ ਮਹੱਤਵਪੂਰਨ ਜਾਣਕਾਰੀ ਮੌਜੂਦ ਹੁੰਦੀ ਹੈ। ਦੂਜੇ ਪਾਸੇ ਅੱਜਕੱਲ੍ਹ ਜਿਥੇ ਰੋਜ਼ ਹੀ ਡਾਟਾ ਲੀਕ ਹੋਣ ਅਤੇ ਖ਼ਾਤੇ ਖਾਲ੍ਹੀ ਹੋਣ ਦੀ ਖ਼ਬਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਸਥਿਤੀ ਵਿਚ ਜੇ ਅਧਾਰ ਕਾਰਡ ਗਲਤ ਹੱਥਾਂ 'ਚ ਲੱਗ ਜਾਂਦਾ ਹੈ, ਤਾਂ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਸਮੱਸਿਆ ਨੂੰ ਠੱਲ੍ਹ ਪਾਉਣ ਲਈ ਯੂ.ਆਈ.ਡੀ.ਏ.ਆਈ. ਨੇ ਇੱਕ ਵਿਸ਼ੇਸ਼ ਸਹੂਲਤ ਪ੍ਰਦਾਨ ਕੀਤੀ ਹੈ, ਜਿਸਦੇ ਦੁਆਰਾ ਤੁਸੀਂ ਆਧਾਰ ਕਾਰਡ ਨੂੰ ਸੁਰੱਖਿਅਤ ਕਰ ਸਕਦੇ ਹੋ।

ਇਹ ਵੀ ਪੜ੍ਹੋ : ਕਿਸਾਨਾਂ ਲਈ ਵੱਡੀ ਖ਼ਬਰ: ਅਗਲੇ ਹਫ਼ਤੇ ਤੋਂ ਖਾਤਿਆਂ 'ਚ ਆਉਣਗੇ 2,000 ਰੁਪਏ

ਇਸ ਢੰਗ ਨਾਲ ਕਰੋ ਆਪਣੇ ਆਧਾਰ ਕਾਰਡ ਨੂੰ ਸੁਰੱਖਿਅਤ

  • ਆਧਾਰ ਕਾਰਡ ਨੂੰ ਸੁਰੱਖਿਅਤ ਕਰਨ ਲਈ ਆਪਣੇ ਰਜਿਸਟਰਡ ਫੋਨ ਨੰਬਰ 'ਤੇ GETOTP ਲਿਖ ਕੇ 1947 'ਤੇ SMS ਭੇਜ ਦਿਓ
  • ਇਸ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਓ.ਟੀ.ਪੀ. ਆਵੇਗਾ, LOCKUID ਆਧਾਰ ਨੰਬਰ ਲਿਖ ਕੇ ਇਸਨੂੰ ਫਿਰ 1947 'ਤੇ ਭੇਜੋ।
  • ਅਜਿਹਾ ਕਰਨ ਨਾਲ ਤੁਹਾਡਾ ਆਧਾਰ ਨੰਬਰ ਲਾਕ ਹੋ ਜਾਵੇਗਾ।
  • ਇਕ ਵਾਰ ਜਦੋਂ ਆਧਾਰ ਕਾਰਡ ਨੂੰ ਲਾਕ ਕਰ ਦਿੱਤਾ ਜਾਂਦਾ ਹੈ, ਕੋਈ ਵੀ ਤੁਹਾਡੀ ਆਗਿਆ ਤੋਂ ਬਿਨਾਂ ਇਸ ਦੀ ਵਰਤੋਂ ਨਹੀਂ ਕਰ ਸਕੇਗਾ। ਹੈਕਰ ਵੀ ਆਧਾਰ ਵੈਰੀਫਿਕੇਸ਼ਨ ਨਹੀਂ ਕਰ ਸਕਣਗੇ। ਇਸ ਸਹੂਲਤ ਨਾਲ ਤੁਹਾਡਾ ਆਧਾਰ ਕਾਰਡ ਸੁਰੱਖਿਅਤ ਹੋ ਜਾਵੇਗਾ।

ਇਹ ਵੀ ਪੜ੍ਹੋ : ਭਾਰਤ ਤੋਂ ਅਮਰੀਕਾ ਜਾਣ ਵਾਲੇ ਸਾਵਧਾਨ! ਬਾਇਡੇਨ ਵੱਲੋਂ ਐਲਾਨੀ ਯਾਤਰਾ ਪਾਬੰਦੀ ਹੋਈ ਲਾਗੂ

ਆਧਾਰ ਕਾਰਡ ਨੂੰ ਅਨਲਾਕ ਕਰਨ ਦਾ ਤਰੀਕਾ

  • ਆਧਾਰ ਕਾਰਡ ਨੂੰ ਅਨਲਾਕ ਕਰਨ ਲਈ ਆਪਣੇ ਫੋਨ ਤੋਂ GETOTP ਲਿਖ ਕੇ 1947 ਨੰਬਰ 'ਤੇ SMS ਭੇਜੋ।
  • OTP ਦੇ ਆਉਣ ਤੋਂ ਬਾਅਦ ਇਸ ਨੂੰ UNLOCKUID ਲਿਖ ਕੇ ਇਸਨੂੰ ਫਿਰ 1947 ਨੰਬਰ 'ਤੇ ਭੇਜੋ।
  • ਅਜਿਹਾ ਕਰਨ ਨਾਲ ਤੁਹਾਡਾ ਆਧਾਰ ਕਾਰਡ ਅਨਲਾਕ ਹੋ ਜਾਵੇਗਾ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ Swiggy ਦਾ ਵੱਡਾ ਫ਼ੈਸਲਾ, ਕੰਪਨੀ ਨੇ ਆਪਣੇ ਮੁਲਾਜ਼ਮਾਂ ਦੇ ਕੰਮਕਾਜ ਵਾਲੇ ਦਿਨ ਘਟਾਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News