ਸਰਵਿਸ ਸੈਕਟਰ ਦੀਆਂ ਗਤੀਵਿਧੀਆਂ ’ਚ 13 ਸਾਲਾਂ ਦਾ ਦੂਜਾ ਸਭ ਤੋਂ ਵੱਡਾ ਵਾਧਾ : PMI
Tuesday, Jun 06, 2023 - 10:23 AM (IST)

ਨਵੀਂ ਦਿੱਲੀ (ਭਾਸ਼ਾ) - ਭਾਰਤ ਦੇ ਸਰਵਿਸ ਸੈਕਟਰ ਦਾ ਮਈ ਦੇ ਮਹੀਨੇ ਥੋੜਾ ਘੱਟ ਵਾਧਾ ਹੋਇਆ ਹੈ। ਹਾਲਾਂਕਿ ਇਸ ਦੌਰਾਨ ਪਿਛਲੇ 13 ਸਾਲਾਂ ’ਚ ਦੂਜਾ ਸਭ ਤੋਂ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਇਕ ਮਾਸਿਕ ਸਰਵੇਖਣ ’ਚ ਕਿਹਾ ਗਿਆ ਕਿ ਮੰਗ ਦੀ ਅਨੁਕੂਲ ਸਥਿਤੀ ਅਤੇ ਨਵੇਂ ਗਾਹਕਾਂ ਦੀ ਮਦਦ ਨਾਲ ਇਹ ਜਿੱਤ ਹੋਈ ਹੈ। ਮੌਸਮੀ ਤੌਰ ’ਤੇ ਐਡਜਸਟਡ ਐੱਸ. ਐਂਡ ਪੀ. ਗਲੋਬਲ ਇੰਡੀਆ ਸੇਵਾ ਪੀ. ਐੱਮ. ਆਈ. ਕਾਰੋਬਾਰੀ ਗਤੀਵਿਧੀ ਸੂਚਕ ਅੰਕ ਮਈ ’ਚ 61.2 ਅੰਕ ’ਤੇ ਰਿਹਾ। ਇਹ ਅੰਕੜਾ ਅਪ੍ਰੈਲ ’ਚ 62 ’ਤੇ ਸੀ।
ਇਹ ਵੀ ਪੜ੍ਹੋ : ਚੀਨੀ ਅਰਬਪਤੀ ਨੇ ਅਡਾਨੀ ਨੂੰ ਪਛਾੜਿਆ, ਬਣੇ ਏਸ਼ੀਆ ਦੇ ਦੂਜੇ ਸਭ ਤੋਂ ਰੱਈਸ ਵਿਅਕਤੀ, ਜਾਣੋ ਕੁੱਲ ਜਾਇਦਾਦ
ਦੱਸ ਦੇਈਏ ਕਿ ਅਪ੍ਰੈਲ ਦੇ ਮੁਕਾਬਲੇ ਮਈ ’ਚ ਗਤੀਵਿਧੀਆਂ ’ਚ ਗਿਰਾਵਟ ਦੇ ਬਾਵਜੂਦ ਸੇਵਾ ਉਤਪਾਦਨ ’ਚ ਜੁਲਾਈ 2010 ਤੋਂ ਬਾਅਦ ਦੂਜਾ ਸਭ ਤੋਂ ਤੇਜ਼ ਵਾਧਾ ਹੋਇਆ। ਸਰਵਿਸ ਗਤੀਵਿਧੀ ਸੂਚਕ ਅੰਕ ਲਗਾਤਾਰ 22ਵੇਂ ਮਹੀਨੇ ਤੋਂ 50 ਤੋਂ ਉੱਪਰ ਬਣਿਆ ਹੋਇਆ ਹੈ। ਖਰੀਦ ਪ੍ਰਬੰਧਕ ਸੂਚਕ ਅੰਕ (ਪੀ. ਐੱਮ. ਆਈ.) ਦੀ ਭਾਸ਼ਾ ’ਚ 50 ਤੋਂ ਉੱਪਰ ਅੰਕ ਦਾ ਮਤਲਬ ਹੈ ਕਿ ਗਤੀਵਿਧੀਆਂ ’ਚ ਵਿਸਤਾਰ ਹੋ ਰਿਹਾ ਹੈ, ਜਦਕਿ 50 ਤੋਂ ਘੱਟ ਅੰਕ ਕਾਂਟ੍ਰੈਕਸ਼ਨ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਵਾਤਾਵਰਣ ਪ੍ਰਦੂਸ਼ਣ ਦੇ ਮੱਦੇਨਜ਼ਰ ਵੱਡਾ ਫ਼ੈਸਲਾ, 1 ਅਕਤੂਬਰ ਤੋਂ ਨਹੀਂ ਚੱਲਣਗੇ ਡੀਜ਼ਲ ਵਾਲੇ ਜਨਰੇਟਰ
ਐੱਸ. ਐਂਡ ਪੀ. ਗਲੋਬਲ ਮਾਰਕੀਟ ਇੰਟੈਲੀਜੈਂਸ ’ਚ ਅਰਥਸ਼ਾਸਤਰ ਦੀ ਜੁਆਇੰਟ ਡਾਇਰੈਕਟਰ ਪਾਲੀਆਨਾ ਡੀ ਲੀਮਾ ਨੇ ਕਿਹਾ ਕਿ ਮਈ ਦੇ ਪੀ. ਐੱਮ. ਆਈ. ਅੰਕੜੇ ਮੌਜੂਦਾ ਮੰਗ ’ਚ ਲਚਕੀਲਾਪਨ, ਪ੍ਰਭਾਵਸ਼ਾਲੀ ਉਤਪਾਦਨ ਵਾਧਾ ਅਤੇ ਭਾਰਤ ਦੇ ਗਤੀਸ਼ੀਲ ਸੇਵਾ ਖੇਤਰ ’ਚ ਰੋਜ਼ਗਾਰ ਦੀ ਸਿਰਜਣਾ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਵੇਖਣ ’ਚ ਸ਼ਾਮਲ ਕੰਪਨੀਆਂ ਨੇ ਆਪਣੇ ਵਰਕਫੋਰਸ ਦਾ ਵਿਸਤਾਰ ਕੀਤਾ ਹੈ। ਕੰਪਨੀਆਂ ਅਗਲੇ 12 ਮਹੀਨਿਆਂ ’ਚ ਕਾਰੋਬਾਰੀ ਗਤੀਵਿਧੀ ’ਚ ਵਾਧੇ ਲਈ ਉਤਸ਼ਾਹਿਤ ਹਨ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ:ਅਫਰੀਕਾ ਤੇ ਮੱਧ ਏਸ਼ੀਆ ਦੀਆਂ 6 ਨਵੀਆਂ ਥਾਵਾਂ ਲਈ ਉਡਾਣਾਂ ਸ਼ੁਰੂ ਕਰੇਗੀ IndiGo