Sebi ਨੇ ਨਿਯਮਾਂ ’ਚ ਕੀਤਾ ਬਦਲਾਅ, ‘ਤੁਰੰਤ ਸੰਦੇਸ਼ ਸੇਵਾ’ ਰਾਹੀਂ ਭੇਜੇਗਾ ਨੋਟਿਸ ਅਤੇ ਸੰਮਨ
Friday, Jan 28, 2022 - 06:25 PM (IST)
ਨਵੀਂ ਦਿੱਲੀ(ਭਾਸ਼ਾ) – ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਹੁਣ ਸਕਿਓਰਿਟੀ ਬਾਜ਼ਾਰ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਨੋਟਿਸ ਅਤੇ ਸੰਮਨ ਤੁਰੰਤ ਸੰਦੇਸ਼ ਸੇਵਾ (ਇੰਸਟੈਂਟ ਮੈਸੇਜਿੰਗ ਸਰਵਿਸ) ਦੇ ਰਾਹੀਂ ਭੇਜੇਗਾ। ਹੁਣ ਤੱਕ ਰੈਗੂਲੇਟਰ ਇਸ ਤਰ੍ਹਾਂ ਦੇ ਨੋਟਿਸ ਜਾਂ ਸੰਮਨ ਰਜਿਸਟਰਡ ਡਾਕ, ਕੋਰੀਅਰ ਅਤੇ ਇਲੈਕਟ੍ਰਿਕ ਮੇਲ ਰਾਹੀਂ ਭੇਜਦਾ ਹੈ।
ਇਹ ਵੀ ਪੜ੍ਹੋ : Budget 2022: ਇਸ ਵਾਰ ਵੀ ਗ੍ਰੀਨ ਬਜਟ ਪੇਸ਼ ਕਰਨਗੇ ਵਿੱਤ ਮੰਤਰੀ, ਹਲਵਾ ਸਮਾਰੋਹ ਹੋਇਆ
ਇਨ੍ਹਾਂ ਬਦਲਾਅ ਲਈ ਧੋਖਾਦੇਹੀ ਅਤੇ ਅਣਉਚਿੱਤ ਵਪਾਰ ਵਰਤਾਓ ਪਾਬੰਦੀ (ਪੀ. ਐੱਫ. ਯੂ. ਟੀ. ਪੀ.) ਨਿਯਮਾਂ ’ਚ ਸੋਧ ਕੀਤੀ ਗਈ ਹੈ। ਪੀ. ਐੱਫ. ਯੂ. ਟੀ. ਪੀ. ਦੇ ਤਹਿਤ ਸੇਬੀ ਵਲੋਂ ਜਾਰੀ ਸੰਮਨ ਜਾਂ ਨੋਟਿਸ ਸਬੰਧਤ ਵਿਅਕਤੀ ਜਾਂ ਉਸ ਦੇ ਅਧਿਕਾਰਤ ਏਜੰਟ ਨੂੰ ਦਿੱਤੇ ਜਾਣਗੇ। ਰੈਗੂਲੇਟਰ ਨੇ ਇਸ ਬਾਰੇ ਕੁੱਝ ਸ਼ਰਤਾਂ ਵੀ ਤੈਅ ਕੀਤੀਆਂ ਹਨ। ਜੇ ਇਸ ’ਚ ਕਿਸੇ ਤਰ੍ਹਾਂ ਨਾਲ ਸੰਮਨ ਜਾਂ ਨੋਟਿਸ ਅਸਫਲ ਹੋ ਜਾਂਦਾ ਹੈ ਤਾਂ ਉਸ ਨੂੰ ਸਬੰਧਤ ਵਿਅਕਤੀ ਦੇ ਕੰਪਲੈਕਸ ਦੇ ਬਾਹਰੀ ਦਰਵਾਜ਼ੇ ’ਤੇ ਚਿਪਕਾਇਆ ਜਾਵੇਗਾ।
ਨੋਟਿਸ ਜਾਂ ਸੰਮਨ ਸਬੰਧਤ ਵਿਅਕਤੀ ਦੇ ਕੰਪਲੈਕਸ ਜਾਂ ਦਰਵਾਜ਼ੇ ’ਤੇ ਨਾ ਲਗਾਏ ਜਾਣ ਦੀ ਸਥਿਤੀ ’ਚ ਇਸ ਨੂੰ ਘੱਟ ਤੋਂ ਘੱਟ ਦੋ ਅਖਬਾਰਾਂ ’ਚ ਪ੍ਰਕਾਸ਼ਿਤ ਕਰਨਾ ਹੋਵੇਗਾ। ਇਸ ’ਚ ਇਕ ਅੰਗਰੇਜ਼ੀ ਅਖਬਾਰ ਹੋਵੇਗੀ ਅਤੇ ਦੂਜੀ ਸਬੰਧਤ ਖੇਤਰ ਦੀ ਭਾਸ਼ਾ ਦੀ ਅਖਬਾਰ।
ਇਹ ਵੀ ਪੜ੍ਹੋ : 69 ਸਾਲ ਬਾਅਦ ਟਾਟਾ ਦੀ ਹੋਈ AirIndia, ਹੈਂਡਓਵਰ ਤੋਂ ਪਹਿਲਾਂ PM ਮੋਦੀ ਨੂੰ ਮਿਲੇ ਟਾਟਾ ਸੰਨਜ਼ ਦੇ ਚੇਅਰਮੈਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।