ਸੇਬੀ ਸ਼ਾਰਦਾ ਸਮੂਹ ਦੀਆਂ ਕੰਪਨੀਆਂ ਦੀਆਂ ਜਾਇਦਾਦਾਂ 16 ਦਸੰਬਰ ਨੂੰ ਕਰੇਗਾ ਨੀਲਾਮ

Friday, Nov 18, 2022 - 02:17 PM (IST)

ਨਵੀਂ ਦਿੱਲੀ (ਭਾਸ਼ਾ) – ਮਾਰਕੀਟ ਰੈਗੂਲੇਟਰ ਸੇਬੀ ਨੇ ਸ਼ਾਰਦਾ ਗਰੁੱਪ ਆਫ ਕੰਪਨੀਜ਼ ਦੀਆਂ 3 ਜਾਇਦਾਦਾਂ ਨੂੰ ਨੀਲਾਮੀ ਲਈ ਰੱਖਿਆ ਹੈ। ਇਹ ਨੀਲਾਮੀ 5.21 ਕਰੋੜ ਰੁਪਏ ਦੇ ਰਾਖਵੇਂ ਮੁੱਲ ’ਤੇ 16 ਦਸੰਬਰ ਨੂੰ ਹੋਵੇਗੀ। ਇਹ ਕਦਮ ਕੰਪਨੀ ਦੇ ਨਾਜਾਇਜ਼ ਯੋਜਨਾਵਾਂ ਰਾਹੀਂ ਲੋਕਾਂ ਤੋਂ ਜੁਟਾਏ ਗਏ ਧਨ ਦੀ ਵਸੂਲੀ ਦਾ ਹਿੱਸਾ ਹੈ। ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਇਕ ਨੋਟਿਸ ’ਚ ਿਕਹਾ ਕਿ ਨੀਲਾਮੀ 16 ਦਸੰਬਰ ਨੂੰ ਦਿਨ ’ਚ 11 ਤੋਂ 12 ਵਜੇ ਤੱਕ ਹੋਵੇਗਾ। ਜਿਨ੍ਹਾਂ ਕੰਪਨੀਆਂ ਦੀ ਨੀਲਾਮੀ ਕੀਤੀ ਜਾਏਗੀ, ਉਸ ’ਚ ਪੱਛਮੀ ਬੰਗਾਲ ’ਚ ਸਥਿਤ ਪਲਾਟ ਸ਼ਾਮਲ ਹਨ।

ਇਨ੍ਹਾਂ ਜਾਇਦਾਦਾਂ ਲਈ ਰਾਖਵਾਂ ਮੁੱਲ 5.21 ਕਰੋੜ ਰੁਪਏ ਹੈ ਅਤੇ ਰੈਗੂਲੇਟਰ ਨੇ ਈ-ਨੀਲਾਮੀ ਦੀ ਸਹੂਲਤ ਮੁਹੱਈਆ ਕਰਨ ਲਈ ਸੀ-1 ਇੰਡੀਆ ਨੂੰ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਕਲਕੱਤਾ ਹਾਈਕੋਰਟ ਨੇ ਜੂਨ ’ਚ ਆਪਣੇ ਹੁਕਮ ’ਚ ਸੇਬੀ ਨੂੰ ਸ਼ਾਰਦਾ ਗਰੁੱਪ ਆਫ ਕੰਪਨੀਜ਼ ਦੀਆਂ ਜਾਇਦਾਦਾਂ ਦੀ ਨੀਲਾਮੀ ਲਈ ਕਦਮ ਉਠਾਉਣ ਨੂੰ ਕਿਹਾ ਸੀ। ਇਸ ਸਬੰਧ ’ਚ ਸਾਰੇ ਕੰਮ ਤਿੰਨ ਮਹੀਨਿਆਂ ਦੇ ਅੰਦਰ ਪੂਰਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਸ਼ਾਰਦਾ ਗਰੁੱਪ ਆਫ ਕੰਪਨੀਜ਼ 239 ਨਿੱਜੀ ਕੰਪਨੀਆਂ ਦਾ ਸਮੂਹ ਹੈ। ਸਮੂਹ ’ਤੇ ਪੱਛੀ ਬੰਗਾਲ, ਅਸਾਮ ਅਤੇ ਓਡਿਸ਼ਾ ’ਚ ਚਿਟ ਫੰਡ ਚਲਾਉਣ ਅਤੇ 17 ਲੱਖ ਜਮ੍ਹਾਕਰਤਾਵਾਂ ਤੋਂ 4,000 ਕਰੋੜ ਰੁਪਏ ਜੁਟਾਉਣ ਦਾ ਦੋਸ਼ ਹੈ। ਸਮੂਹ ਅਪ੍ਰੈਲ 2013 ’ਚ ਢਹਿ-ਢੇਰੀ ਹੋ ਗਿਆ।

ਉਧਰ ਸੇਬੀ ਨੇ ਮਿਊਚੁਅਲ ਫੰਡ ਯੂਨਿਟਧਾਰਕਾਂ ਦੇ ਲਾਭ ਅੰਸ਼ ਅਤੇ ਯੂਨਿਟ ਵੇਚਣ ਤੋਂ ਪ੍ਰਾਪਤ ਫੰਡਾਂ ਦੇ ਤਬਾਦਲੇ ਦੇ ਮਾਮਲੇ ’ਚ ਜਾਇਦਾਦ ਪ੍ਰਬੰਧਨ ਕੰਪਨੀਆਂ (ਏ. ਐੱਮ.ਸੀ.) ਲਈ ਨਵੇਂ ਨਿਯਮਾਂ ਨੂੰ ਨੋਟੀਫਾਈਡ ਕੀਤਾ ਹੈ। ਸੇਬੀ ਨੇ ਕਿਹਾ ਕਿ ਨਵੇਂ ਨਿਯਮ ਦੇ ਤਹਿਤ ਹਰੇਕ ਮਿਊਚੁਅਲ ਫੰਡ ਅਤੇ ਜਾਇਦਾਦ ਪ੍ਰਬੰਧਨ ਕੰਪਨੀ ਨੂੰ ਯੂਨਿਟਧਾਰਕਾਂ ਨੂੰ ਲਾਭ ਅੰਸ਼ ਭੁਗਤਾਨ ਅਤੇ ਯੂਨਿਟ ਰਿਡੀਮ ਜਾਂ ਮੁ਼ੜ ਖਰੀਦ ਰਾਸ਼ੀ ਸੇਬੀ ਵਲੋਂ ਤੈਅ ਮਿਆਦ ਦੇ ਅੰਦਰ ਟ੍ਰਾਂਸਫਰ ਕਰਨ ਦੀ ਲੋੜ ਹੋਵੇਗੀ।


Harinder Kaur

Content Editor

Related News