ਸੇਬੀ 3 ਕੰਪਨੀਆਂ ਦੀਆਂ ਜਾਇਦਾਦਾਂ ਦੀ 10 ਨਵੰਬਰ ਨੂੰ ਕਰੇਗਾ ਨੀਲਾਮੀ

Saturday, Oct 08, 2022 - 10:27 AM (IST)

ਨਵੀਂ ਦਿੱਲੀ–ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨਿਵੇਸ਼ਕਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਜੁਟਾਏ ਗਏ ਧਨ ਦੀ ਵਸੂਲੀ ਲਈ 3 ਕੰਪਨੀਆਂ-ਸੁਮੰਗਲ ਇੰਡਸਟ੍ਰੀਜ਼, ਜੀ. ਐੱਸ. ਐੱਚ. ਪੀ. ਰੀਅਲਟੈੱਕ ਅਤੇ ਇੰਕੋਕੇਅਰ ਇੰਫ੍ਰਾ ਲਿਮਟਿਡ ਦੀਆਂ ਜਾਇਦਾਦਾਂ ਦੀ 10 ਨਵੰਬਰ ਨੂੰ ਨੀਲਾਮੀ ਕਰੇਗਾ। ਸੇਬੀ ਨੇ ਜਾਰੀ ਜਨਤਕ ਨੋਟਿਸ ’ਚ ਕਿਹਾ ਕਿ ਇਨ੍ਹਾਂ ਕੰਪਨੀਆਂ ਦੀਆਂ ਕੁੱਲ 10 ਜਾਇਦਾਦਾਂ ਦੀ 7.68 ਕਰੋੜ ਰੁਪਏ ਦੇ ਰਾਖਵੇਂ ਮੁੱਲ ’ਤੇ ਨੀਲਾਮੀ ਕੀਤੀ ਜਾਏਗੀ।
ਇਨ੍ਹਾਂ 10 ਜਾਇਦਾਦਾਂ ’ਚੋਂ 5 ਸੁਮੰਗਲ ਇੰਡਸਟ੍ਰੀਜ਼ ਲਿਮਟਿਡ ਦੀਆਂ, 3 ਇੰਫੋਕੇਅਰ ਇੰਫ੍ਰਾ ਲਿਮਟਿਡ ਦੀਆਂ ਹਨ ਅਤੇ ਬਾਕੀ ਜੀ. ਐੱਸ. ਐੱਚ. ਪੀ. ਰੀਅਲਟੈੱਕ ਲਿਮਟਿਡ ਦੀਆਂ ਹਨ। ਇਨ੍ਹਾਂ ’ਚ ਜ਼ਮੀਨ, ਕਈ ਮੰਜ਼ਿਲਾ ਇਮਾਰਤਾਂ ਅਤੇ ਪੱਛਮੀ ਬੰਗਾਲ ’ਚ ਸਥਿਤ ਇਕ ਫਲੈਟ ਸ਼ਾਮਲ ਹਨ।
ਸੇਬੀ ਨੇ 3 ਕੰਪਨੀਆਂ ਅਤੇ ਉਨ੍ਹਾਂ ਦੇ ਪ੍ਰਮੋਟਰਾਂ ਅਤੇ ਡਾਇਰੈਕਟਰਾਂ ਖਿਲਾਫ ਵਸੂਲੀ ਦੀ ਕਾਰਵਾਈ ’ਚ ਜਾਇਦਾਦਾਂ ਦੀ ਵਿਕਰੀ ਲਈ ਬੋਲੀਆਂ ਦੀ ਮੰਗ ਕਰਦੇ ਹੋਏ ਇਹ ਆਨਲਾਈਨ ਨੀਲਾਮੀ 10 ਨਵੰਬਰ ਨੂੰ ਸਵੇਰੇ 10.30 ਵਜੇ ਤੋਂ ਲੈ ਕੇ ਦੁਪਹਿਰ 12.30 ਵਜੇ ਤੱਕ ਕੀਤੀ ਜਾਵੇਗੀ।
ਸੇਬੀ ਦੀ ਇਕ ਜਾਂਚ ’ਚ ਪਾਇਆ ਗਿਆ ਕਿ ਜੀ. ਐਸ. ਐੱਚ. ਪੀ. ਰੀਅਲਟੈੱਕ ਨੇ 2012-12 ਵਿਚ 535 ਵਿਅਕਤੀਆਂ ਤੋਂ ਨਾਨ ਕਨਵਰਟੇਡ ਰਿਡੀਮੇਬਲ ਡਿਬੈਂਚਰ (ਐੱਨ. ਸੀ. ਡੀ.) ਜਾਰੀ ਕਰ ਕੇ ਰੈਗੂਲੇਟੀ ਮਾਪਦੰਡਾਂ ਦੀ ਪਾਲਣਾ ਕੀਤੇ ਬਿਨਾਂ ਪੈਸਾ ਜੁਟਾਇਆ ਸੀ ਜਦ ਕਿ ਇਨਫੋਨਟੈੱਕ ਇੰਫ੍ਰਾ ਨੇ 90 ਨਿਵੇਸ਼ਕਾਂ ਨੂੰ ਨਾਨ-ਕਨਵਰਟੇਡ ਡਿਬੈਂਚਰ ਅਲਾਟ ਕਰ ਕੇ 98.35 ਲੱਖ ਰੁਪਏ ਜੁਟਾਏ ਸਨ। ਨਾਲ ਹੀ ਸੁਮੰਗਲ ਇੰਡਸਟ੍ਰੀਜ਼ ਨੇ ਨਾਜਾਇਜ਼ ਸਮੂਹਿਕ ਨਿਵੇਸ਼ ਯੋਜਨਾਵਾਂ (ਸੀ. ਆਈ. ਐੱਸ.) ਦੇ ਮਾਧਿਅਮ ਰਾਹੀਂ ਨਿਵੇਸ਼ਕਾਂ ਤੋਂ 85 ਕਰੋੜ ਰੁਪਏ ਇਕੱਠੇ ਕੀਤੇ ਸਨ। ਫਰਮ ਨਾਜਾਇਜ਼ ‘ਆਲੂ ਖਰੀਦ’ ਨਿਵੇਸ਼ ਯੋਜਨਾਵਾਂ ਚਲਾ ਰਹੀ ਸੀ, ਜਿਸ ’ਚ ਨਿਵੇਸ਼ਕਾਂ ਨੂੰ ਸਿਰਫ 15 ਮਹੀਨਿਆਂ ’ਚ 100 ਫੀਸਦੀ ਤੱਕ ਲਾਭ ਦਾ ਵਾਅਦਾ ਕੀਤਾ ਗਿਆ ਸੀ।
ਸੇਬੀ ਨੇ 2013 ਅਤੇ 2016 ਵਿਚ ਲੜੀਵਾਰ : ਸੁਮੰਗਲ ਅਤੇ ਜੀ. ਐੱਸ. ਐੱਚ. ਪੀ. ਰੀਅਲਟੈੱਕ, ਇੰਫੋਕੇਅਰ ਇੰਫ੍ਰਾ ਪ੍ਰਾਜੈਕਟਸ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਮੋਟਰਾਂ ਅਤੇ ਡਾਇਰੈਕਟਰਾਂ ਨੂੰ ਨਿਵੇਸ਼ਕਾਂ ਤੋਂ ਜੁਟਾਏ ਗਏ ਧਨ ਨੂੰ ਵਾਪਸ ਕਰਨ ਦਾ ਹੁਕਮ ਦਿੱਤਾ ਸੀ। ਹਾਲਾਂਕਿ ਸੰਸਥਾਵਾਂ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ’ਚ ਅਸਫਲ ਰਹੀਆਂ, ਜਿਸ ਤੋਂ ਬਾਅਦ ਰੈਗੂਲੇਟਰ ਨੇ ਉਨ੍ਹਾਂ ਦੇ ਖਿਲਾਫ ਵਸੂਲੀ ਦੀ ਕਾਰਵਾਈ ਸ਼ੁਰੂ ਕੀਤੀ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News