ਸੇਬੀ ਦਾ ਸੋਸ਼ਲ ਮੀਡੀਆ 'ਤੇ ਸਟਾਕ ਟਿਪਸ ਦੇਣ ਵਾਲਿਆਂ 'ਤੇ ਐਕਸ਼ਨ, ਲਗਾਇਆ ਭਾਰੀ ਜੁਰਮਾਨਾ

Friday, Jan 14, 2022 - 04:20 PM (IST)

ਸੇਬੀ ਦਾ ਸੋਸ਼ਲ ਮੀਡੀਆ 'ਤੇ ਸਟਾਕ ਟਿਪਸ ਦੇਣ ਵਾਲਿਆਂ 'ਤੇ ਐਕਸ਼ਨ, ਲਗਾਇਆ ਭਾਰੀ ਜੁਰਮਾਨਾ

ਬਿਜਨੈੱਸ ਡੈਸਕ- ਸੇਬੀ ਨੇ ਸੋਸ਼ਲ ਮੀਡੀਆ ਐਪਲੀਕੇਸ਼ਨ ਟੈਲੀਗ੍ਰਾਮ ਅਤੇ ਟਵਿਟਰ 'ਤੇ ਹੋ ਰਹੇ ਸਟਾਕ ਸਿਫਾਰਿਸ਼ ਘੋਟਾਲੇ 'ਤੇ ਵੱਡਾ ਕਦਮ ਚੁੱਕਿਆ ਹੈ। ਬਾਜ਼ਾਰ ਰੈਗੂਲੇਟਰ ਨੇ ਇਥੇ ਟ੍ਰੇਡਿੰਗ ਕਰਨ ਵਾਲੇ ਛੇ ਵਿਅਕਤੀਆਂ 'ਤੇ 2.84 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ ਅਤੇ ਸ਼ੇਅਰ ਬਾਜ਼ਾਰ 'ਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ ਹੈ। ਸੇਬੀ ਦੇ ਆਦੇਸ਼ ਅਨੁਸਾਰ ਇਹ ਵਿਅਕਤੀ ਸਟਾਕ ਦੀਆਂ ਕੀਮਤਾਂ 'ਚ ਹੇਰਾਫੇਰੀ ਕਰਕੇ ਅਤੇ ਅਵੈਧ ਲਾਭ ਕਮਾਉਣ ਲਈ ਸੋਸ਼ਲ ਮੀਡੀਆ ਚੈਨਲਾਂ ਦਾ ਉਪਯੋਗ ਕਰਕੇ ਅਣਚਾਹੇ ਸਟਾਕ ਦੀਆਂ ਸਿਫਾਰਿਸ਼ਾਂ ਦੇ ਰਹੇ ਸਨ। 
ਇਸ ਤਰ੍ਹਾਂ ਦੇ ਟ੍ਰੇ਼ਡ ਨਾਲ ਹੋਣ ਵਾਲੇ ਲਾਭ ਨੂੰ ਦੱਸਣਾ ਹੋਵੇਗਾ ਸੇਬੀ ਨੇ ਵਿਅਕਤੀਆਂ ਤੋਂ ਆਪਣੇ ਐਕਸਰੋ ਖਾਤੇ 'ਚ ਇਸ ਤਰ੍ਹਾਂ ਦੀਆਂ ਅਵੈਧ ਗਤੀਵਿਧੀ ਨਾਲ ਹੋਣ ਵਾਲੇ ਮੁਨਾਫੇ ਨੂੰ ਵੱਖਰਾ ਕਰਨ ਨੂੰ ਕਿਹਾ ਹੈ। ਇਸ ਤੋਂ ਇਲਾਵਾ ਰੈਗੂਲੇਟਰ ਨੇ ਅਗਲੇ ਆਦੇਸ਼ ਤੱਕ ਛੇ ਵਿਅਕਤੀਆਂ ਨੂੰ ਪ੍ਰਤੱਖ ਅਤੇ ਅਪ੍ਰਤੱਖ ਰੂਪ ਨਾਲ ਸਕਿਓਰਿਟੀ ਨੂੰ ਖਰੀਦਣ, ਵੇਚਣ ਜਾਂ ਲੈਣ-ਦੇਣ ਕਰਨ ਤੋਂ ਰੋਕ ਦਿੱਤਾ ਹੈ। ਇਨ੍ਹਾਂ ਲੋਕਾਂ ਨੂੰ ਧੋਖਾਧੜੀ ਅਤੇ ਰਿਸਰਚ ਸਲਾਹਕਾਰ ਨਿਯਮਾਂ ਦੀ ਰੋਕਥਾਮ 'ਤੇ ਸੇਬੀ ਦੇ ਮਾਨਦੰਡਾਂ ਦਾ ਉਲੰਘਣ ਕਰਦੇ ਹੋਏ ਪਾਇਆ ਗਿਆ ਹੈ। ਇਹ ਲੋਕ ਸੇਬੀ ਦੇ ਨਾਲ ਰਜਿਸਟਰਡ ਹੋਏ ਬਿਨਾਂ ਸਟਾਕ ਟਿਪਸ ਦੇ ਰਹੇ ਸਨ।
ਸਟਾਕ ਟਿਪਸ ਤੋਂ ਅਵੈਧ ਰੂਪ ਨਾਲ ਕਮਾਈ
ਰੈਗੂਲੇਟਰ ਸੋਸ਼ਲ ਮੀਡੀਆ ਜਾਂ ਟੀਵੀ ਚੈਨਲਾਂ 'ਤੇ ਅਪੰਜੀਕ੍ਰਿਤ ਖੋਜ ਐਨਾਲਿਸਟ ਵਲੋਂ ਦਿੱਤੇ ਜਾ ਰਹੇ ਸਟਾਕ ਟਿਪਸ ਦਾ ਤੇਜ਼ੀ ਨਾਲ ਗਿਆਨ ਲੈ ਰਹੇ ਹਨ। ਇਹ ਸੰਸਥਾਵਾਂ ਕਥਿਤ ਤੌਰ 'ਤੇ ਸਟਾਕ ਦੀ ਕੀਮਤ ਨੂੰ ਨਕਲੀ ਰੂਪ ਨਾਲ ਪ੍ਰਭਾਵਿਤ ਕਰਨ ਅਤੇ ਹੋਰ ਨਿਵੇਸ਼ਕਾਂ ਦੀ ਕੀਮਤ 'ਤੇ ਛੇਤੀ ਪੈਸਾ ਬਣਾਉਣ ਲਈ ਸਟਾਕ ਟਿਪਸ ਦਿੰਦੀ ਹੈ। ਸੇਬੀ ਨੇ ਆਪਣੇ 37 ਪੰਨਿਆਂ ਦੇ ਆਦੇਸ਼ 'ਚ ਕਿਹਾ ਕਿ ਇਹ ਇਕਾਈਆਂ ਟੈਲੀਗ੍ਰਾਮ ਦੇ ਰਾਹੀਂ ਕਲਾਸਿਕ ਪੰਪ ਅਤੇ ਡੰਪ ਯੋਜਨਾ 'ਚ ਸ਼ਾਮਲ ਹਨ।
ਕਿੰਝ ਕਰਦੇ ਹਨ ਕੰਮ 
ਉਹ ਵਿਅਕਤੀ ਪਹਿਲਾਂ ਵੱਡੀ ਮਾਤਰਾ 'ਚ ਸਮਾਲ-ਕੈਪ ਕੰਪਨੀਆਂ 'ਚ ਪੋਜ਼ੀਸ਼ਨ (ਸ਼ੇਅਰ ਖਰੀਦਣਾ) ਲੈ ਰਹੇ ਹਨ ਅਤੇ ਫਿਰ ਸੋਸ਼ਲ ਮੀਡੀਆ ਚੈਨਲਾਂ ਦੇ ਰਾਹੀਂ ਇਸ ਤਰ੍ਹਾਂ ਨਾਲ ਸ਼ੇਅਰ 'ਚ ਤੁਰੰਤ ਮੁੱਲ ਵਾਧੇ ਨੂੰ ਮਜ਼ਬੂਤ ਸੰਭਾਵਨਾਵਾਂ ਦਾ ਸੰਕੇਤ ਦਿੰਦੇ ਹੋਏ ਆਧਾਰਹੀਨ ਸੰਦੇਸ਼ ਭੇਜ ਰਹੇ ਸਨ ਅਤੇ ਦੂਜਿਆਂ ਨੂੰ ਉਨ੍ਹਾਂ ਸ਼ੇਅਰਾਂ ਨੂੰ ਖਰੀਦਣ ਲਈ ਪ੍ਰੋਤਸ਼ਾਹਿਤ ਕਰ ਰਹੇ ਸਨ। ਸੇਬੀ ਨੇ ਆਪਣੇ ਆਦੇਸ਼ 'ਚ ਕਿਹਾ ਕਿ ਸ਼ੇਅਰਾਂ ਦੀਆਂ ਕੀਮਤਾਂ 'ਚ ਵਾਧੇ ਤੋਂ ਬਾਅਦ ਉਨ੍ਹਾਂ ਨੂੰ ਲਾਭ ਉਠਾਉਣ ਲਈ ਆਪਣੇ ਸ਼ੇਅਰ ਵੇਚ ਦਿੱਤੇ। ਸ਼ਿਕਾਇਤਾਂ ਦੀ ਇਕ ਲੜੀ ਤੋਂ ਬਾਅਦ ਰੈਗੂਲੇਟਰ ਨੇ ਇਕ ਜਾਂਚ ਸ਼ੁਰੂ ਕੀਤੀ। ਆਪਣੀ ਜਾਂਚ ਦੌਰਾਨ ਸੇਬੀ ਨੇ ਪਾਇਆ ਕਿ ਇੰਟਰਾਡੇ ਕਾਲਸ-ਬੁਲ ਰਨ ਇੰਵੈਸਟਮੈਂਟ ਅਜੂਕੇਸ਼ਨਲ ਚੈਨਲ ਨਾਮਕ ਇਕ ਟੈਲੀਗ੍ਰਾਮ ਚੈਨਲ ਨੇ ਇਨ੍ਹਾਂ ਤਥਾਕਥਿਤ ਸਟਾਕ ਸਿਫਾਰਿਸ਼ਾਂ ਨੂੰ ਪ੍ਰਸਾਵਿਤ ਕੀਤਾ। ਬਹੁਤ ਹੀ ਘੱਟ ਸਮੇਂ 'ਚ ਚੈਨਲ ਨੂੰ 50,000 ਫੋਲੋਅਰਸ ਮਿਲ ਗਏ।
ਰਿਸਰਚ ਐਨਾਲਿਸਟ ਹੋਣ ਦਾ ਦਾਅਵਾ
ਸੇਬੀ ਦੇ ਪੂਰੇ ਸਮੇਂ ਦੇ ਮੈਂਬਰ ਐੱਮ ਕੇ ਮੋਹੰਤੀ ਨੇ ਕਿਹਾ ਕਿ ਨੋਟਿਸ ਦੁਆਰਾ ਚਲਾਏ ਜਾ ਰਹੇ ਟੈਲੀਗ੍ਰਾਮ ਚੈਨਲ 'ਚ ਨਿਵੇਸ਼ਕਾਂ/ਗਾਹਕਾਂ ਦੀ ਗਿਣਤੀ ਜਿੰਨੀ ਜ਼ਿਆਦਾ ਹੋਵੇਗੀ, ਲਾਭ ਦਾ ਫੀਸਦੀ ਓਨਾ ਹੀ ਜ਼ਿਆਦਾ ਹੋਵੇਗਾ। ਅਜਿਹੇ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਹ 40 ਤੋਂ ਜ਼ਿਆਦਾ ਸਾਲਾਂ ਦੇ ਅਨੁਭਵ ਵਾਲੇ ਹਨ ਅਤੇ ਸ਼ੇਅਰ ਬਾਜ਼ਾਰ ਦੇ ਰਿਸਰਚ ਐਨਾਲਿਸਟ ਹਨ। ਸੇਬੀ ਨੇ ਆਦੇਸ਼ 'ਚ ਕਿਹਾ ਕਿ ਉਨ੍ਹਾਂ ਨੇ ਇਹ ਵੀ ਝੂਠਾ ਦਾਅਵਾ ਕੀਤਾ ਕਿ ਉਹ ਸੇਬੀ ਦੇ ਖੋਜ ਵਿਸ਼ਲੇਸ਼ਕ ਪੰਜੀਕਰਨ ਦੀ ਪ੍ਰਤੀਕਿਰਿਆ 'ਚ ਹਨ। 


author

Aarti dhillon

Content Editor

Related News