PNB ਫਰਾਡ : ਸੇਬੀ ਨੇ ਮੇਹੁਲ ਚੋਕਸੀ ਅਤੇ ਹੋਰਾਂ ’ਤੇ ਲਾਇਆ 5 ਕਰੋਡ਼ ਰੁਪਏ ਦਾ ਜੁਰਮਾਨਾ

02/27/2020 10:19:21 PM

ਨਵੀਂ ਦਿੱਲੀ (ਭਾਸ਼ਾ)-ਸੇਬੀ ਨੇ ਅੱਜ ਭਗੌੜੇ ਮੇਹੁਲ ਚੋਕਸੀ, ਗੀਤਾਂਜਲੀ ਜੈੱਮਸ ਅਤੇ ਇਕ ਹੋਰ ਵਿਅਕਤੀ ’ਤੇ ਵੱਖ-ਵੱਖ ਨਿਯਮਾਂ ਦੀ ਉਲੰਘਣਾ ਕਰਨ ਦੇ ਲਈ ਕੁਲ 5 ਕਰੋਡ਼ ਰੁਪਏ ਦਾ ਜੁਰਮਾਨਾ ਲਾਇਆ। ਇਹ ਜੁਰਮਾਨਾ ਪੀ. ਐੱਨ. ਬੀ. ਨਾਲ ਵੱਡੇ ਪੱਧਰ ’ਤੇ ਫਰਾਡ ਕਰਨ ’ਤੇ ਲਾਇਆ ਗਿਆ ਹੈ।

ਚੋਕਸੀ, ਗੀਤਾਂਜਲੀ ਜੈੱਮਸ ਦੇ ਪ੍ਰਮੋਟਰ ਅਤੇ ਪ੍ਰਬੰਧ ਨਿਰਦੇਸ਼ਕ ਨੀਰਵ ਮੋਦੀ ਦੇ ਮਾਮਾ ਹਨ, ਜੋ 14,000 ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੂੰ ਧੋਖਾ ਦੇਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਸਾਲ 2018 ਦੀ ਸ਼ੁਰੂਆਤ ’ਚ ਪੀ. ਐੱਨ. ਬੀ. ਫਰਾਡ ਸਾਹਮਣੇ ਆਉਣ ਤੋਂ ਬਾਅਦ ਚੋਕਸੀ ਅਤੇ ਮੋਦੀ ਦੋਵੇਂ ਭਾਰਤ ਤੋਂ ਫਰਾਰ ਹੋ ਗਏ।

ਕਿਹਾ ਜਾਂਦਾ ਹੈ ਕਿ ਚੋਕਸੀ ਐਂਟੀਗੁਆ ’ਚ ਹੈ ਅਤੇ ਮੋਦੀ ਬ੍ਰਿਟਿਸ਼ ਜੇਲ ’ਚ ਬੰਦ ਹੈ। ਆਪਣੇ ਆਦੇਸ਼ ’ਚ ਸੇਬੀ ਨੇ ਕਿਹਾ ਕਿ ਚੋਕਸੀ, ਗੀਤਾਂਜਲੀ ਜੈੱਮਸ ਅਤੇ ਗੀਤਾਂਜਲੀ ਦੇ ਕਾਰਜਕਾਰੀ ਨਿਰਦੇਸ਼ਕ ਧਨੇਸ਼ ਸੇਠ ’ਤੇ ਇਹ ਜੁਰਮਾਨਾ ਲੱਗ ਰਿਹਾ ਹੈ। ਸੇਬੀ ਨੇ ਕਿਹਾ ਕਿ ਡਿਫਾਲਟ ਗੰਭੀਰ ਹੈ ਅਤੇ ਇਸ ਮਾਮਲੇ ਦੀ ਗੰਭੀਰਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।


Karan Kumar

Content Editor

Related News