ਸੇਬੀ ਨੇ ਫੰਡ ਪੋਰਟਫੀਲੀਓ ਪ੍ਰਬੰਧਕਾਂ ਲਈ ਪ੍ਰਦਰਸ਼ਨ ਦਿਸ਼ਾ-ਨਿਰਦੇਸ਼ ਕੀਤੇ ਨਿਰਧਾਰਤ

12/17/2022 5:01:26 PM

ਨਵੀਂ ਦਿੱਲੀ- ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਪੋਰਟਫੋਲੀਓ ਪ੍ਰਬੰਧਨ ਸੇਵਾਵਾਂ (ਪੀ.ਐੱਮ.ਐੱਸ) ਉਦਯੋਗ ਲਈ ਵਰਗੀਕਰਨ ਅਤੇ ਪ੍ਰਦਰਸ਼ਨ ਬੈਂਚਮਾਰਕ ਲਾਂਚ ਕੀਤੇ ਹਨ। ਇਸ ਨਾਲ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਸੇਵਾ ਪ੍ਰਦਾਤਾਵਾਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਅਤੇ ਤੁਲਨਾ ਕਰਨ 'ਚ ਮਦਦ ਮਿਲੇਗੀ।
ਸ਼ੁੱਕਰਵਾਰ ਨੂੰ ਇਸ ਸਬੰਧ 'ਚ ਜਾਰੀ ਇੱਕ ਸਰਕੂਲਰ 'ਚ ਬਾਜ਼ਾਰ ਰੈਗੂਲੇਟਰ ਨੇ ਪੋਰਟਫੋਲੀਓ ਪ੍ਰਬੰਧਕਾਂ ਨੂੰ  ਇਕੁਇਟੀ, ਡੇਟ, ਹਾਈਬ੍ਰਿਡ ਅਤੇ ਮਲਟੀ-ਐਸੇਟ ਦੇ ਰੂਪ 'ਚ ਇੱਕ ਵਿਆਪਕ ਨਿਵੇਸ਼ ਰਣਨੀਤੀਆਂ ਅਪਣਾਉਣ ਦਾ ਨਿਰਦੇਸ਼ ਦਿੱਤਾ ਹੈ। ਇਹ ਬਦਲਾਅ 1 ਅਪ੍ਰੈਲ 2023 ਤੋਂ ਲਾਗੂ ਹੋਵੇਗਾ।
ਸੇਬੀ ਨੇ ਐਸੋਸੀਏਸ਼ਨ ਆਫ ਪੋਰਟਫੋਲੀਓ ਮੈਨੇਜਰਜ਼ ਇਨ ਇੰਡੀਆ (ਏ.ਪੀ.ਐੱਮ.ਆਈ) ਨੂੰ ਇਸ ਨਾਲ ਸਬੰਧਤ ਸਾਰੀਆਂ ਨੀਤੀਆਂ ਲਈ ਵੱਧ ਤੋਂ ਵੱਧ ਤਿੰਨ ਮਾਨਕ ਨਿਰਧਾਰਤ ਕਰਨ ਲਈ ਕਿਹਾ ਹੈ, ਜਿਸ ਤੋਂ ਪੋਰਟਫੋਲੀਓ ਪ੍ਰਬੰਧਕ ਨਿਵੇਸ਼ ਪਹੁੰਚ (ਆਈ.ਈ.ਏ) ਟੈਗ ਦੀ ਚੋਣ ਕਰਨ ਦੇ ਯੋਗ ਹੋਣਗੇ। ਪੋਰਟਫੋਲੀਓ ਮੈਨੇਜਰ ਗਾਹਕਾਂ ਨੂੰ ਬਿਨਾਂ ਕਿਸੇ ਐਗਜ਼ਿਟ ਲੋਡ ਦੇ ਬਾਹਰ ਨਿਕਲਣ ਦਾ ਵਿਕਲਪ ਪ੍ਰਦਾਨ ਕਰਕੇ ਹੀ ਟੈਗਿੰਗ ਨੂੰ ਬਦਲਣ ਦੇ ਯੋਗ ਹੋਵੇਗਾ।
ਸੇਬੀ ਨੇ ਕਿਹਾ ਹੈ ਕਿ ਇਹ ਨਵੇਂ ਨਿਯਮ ਪੋਰਟਫੋਲੀਓ ਪ੍ਰਬੰਧਕਾਂ ਦੁਆਰਾ ਮੌਜੂਦਾ ਸਮੇਂ 'ਚ ਲਾਗੂ ਕੀਤੇ ਜਾ ਰਹੇ ਆਈ.ਈ.ਏ ਨੂੰ ਹਟਾਉਣ 'ਚ ਮਦਦ ਮਿਲੇਗੀ। ਪ੍ਰਭੂਦਾਸ ਲੀਲਾਧਰ ਦੇ ਮੁਖੀ (ਨਿਵੇਸ਼ ਰਣਨੀਤੀ ਅਤੇ ਫੰਡ ਪ੍ਰਬੰਧਕ- ਪੀ.ਐੱਮ.ਐੱਸ ਸਿਧਾਰਥ ਵੋਰਾ ਨੇ ਕਿਹਾ ਕਿ ਇਸ ਨਾਲ ਸਹੀ ਪ੍ਰਦਰਸ਼ਨ ਦਾ ਪਤਾ ਲਗਾਉਣ 'ਚ ਮਦਦ ਮਿਲੇਗੀ।


Aarti dhillon

Content Editor

Related News