ਸੇਬੀ ਨੇ ਰੇਲੀਗੇਅਰ ਦੇ ਮਾਮਲੇ ’ਚ 11 ਇਕਾਈਆਂ ਨੂੰ ਭੇਜਿਆ 6 ਕਰੋੜ ਰੁਪਏ ਦਾ ਨੋਟਿਸ
Wednesday, Jul 12, 2023 - 04:16 PM (IST)
ਨਵੀਂ ਦਿੱਲੀ (ਭਾਸ਼ਾ)– ਬਾਜ਼ਾਰ ਰੈਗੂਲੇਟਰ ਸੇਬੀ ਨੇ ਰੈਲੀਗੇਅਰ ਫਿਨਵੈਸਟ ਦਾ ਪੈਸਾ ਦੂਜੀਆਂ ਕੰਪਨੀਆਂ ਨੂੰ ਭੇਜਣ ਦੇ ਮਾਮਲੇ ’ਚ 11 ਇਕਾਈਆਂ ਨੂੰ 15 ਦਿਨਾਂ ਦੇ ਅੰਦਰ 6 ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਨੋਟਿਸ ਭੇਜਿਆ ਹੈ। ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਕਿਹਾ ਕਿ ਤੈਅ ਸਮੇਂ ਦੇ ਅੰਦਰ ਭੁਗਤਾਨ ਨਾ ਕਰਨ ’ਤੇ ਇਨ੍ਹਾਂ ਇਕਾਈਆਂ ਦੀਆਂ ਜਾਇਦਾਦਾਂ ਅਤੇ ਖਾਤਿਆਂ ਨੂੰ ਕੁਰਕ ਕੀਤਾ ਜਾਏਗਾ।
ਇਹ ਵੀ ਪੜ੍ਹੋ : 14 ਜੁਲਾਈ ਨੂੰ ਸਸਤੇ ਹੋਣਗੇ ਟਮਾਟਰ! ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਕੇਂਦਰ ਸਰਕਾਰ
ਨੋਟਿਸ ਪਾਉਣ ਵਾਲੀਆਂ ਇਕਾਈਆਂ ’ਚ ਟਾਰਸ ਬਿਲਡਕਾਨ, ਆਰਟੀਫਿਸ਼ੀਅਲ ਪ੍ਰਾਪਰਟੀਜ਼, ਰੋਜ਼ਸਟਾਰ ਮਾਰਕੀਟਿੰਗ, ਆਸਕਰ ਇਨਵੈਸਟਮੈਂਟਸ, ਐਡ ਐਡਵਰਟਾਈਜਿੰਗ, ਜਾਲਟਨ ਪ੍ਰਾਪਟੀਜ਼, ਸੌਭਾਗਯ ਬਿਲਡਕਾਨ, ਸਟਾਰ ਆਰਟਵਰਕਸ, ਵਿਟੋਬਾ ਰੀਅਲਟਰਸ, ਦੇਵਰਾ ਡਿਵੈੱਲਪਰਸ ਅਤ ਹਰਪਾਲ ਸਿੰਘ ਸ਼ਾਮਲ ਹਨ। ਸੇਬੀ ਵਲੋਂ ਅਕਤੂਬਰ 2022 ਵਿਚ ਲਗਾਏ ਗਏ ਜੁਰਮਾਨੇ ਦੀ ਰਾਸ਼ੀ ਦਾ ਭੁਗਤਾਨ ਨਾ ਕਰਨ ’ਤੇ ਇਨ੍ਹਾਂ ਇਕਾਈਆਂ ਨੂੰ ਇਹ ਨੋਟਿਸ ਭੇਜਿਆ ਗਿਆ ਹੈ। ਸੇਬ ਨੇ ਇਨ੍ਹਾਂ ’ਚੋਂ ਚਾਰ ਇਕਾਈਆਂ ਨੂੰ ਮੰਗਲਵਾਰ ਨੂੰ ਨੋਟਿਸ ਜਾਰੀ ਕੀਤਾ ਜਦ ਕਿ 7 ਇਕਾਈਆਂ ਨੂੰ ਨੋਟਿਸ ਸੋਮਵਾਰ ਨੂੰ ਦਿੱਤਾ ਗਿਆ ਸੀ। ਇਨ੍ਹਾਂ ਨੂੰ ਕੁੱਲ ਮਿਲਾ ਕੇ 6 ਕਰੋੜ ਰੁਪਏ ਤੋਂ ਥੋੜੀ ਵੱਧ ਰਾਸ਼ੀ 15 ਦਿਨਾਂ ’ਚ ਜਮ੍ਹਾ ਕਰਨ ਨੂੰ ਕਿਹਾ ਗਿਆ ਹੈ। ਇਸ ’ਚ ਵਸੂਲੀ ਲਾਗਤ ਅਤੇ ਵਿਆਜ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : 15 ਰੁਪਏ ਲਿਟਰ ਮਿਲੇਗਾ ਪੈਟਰੋਲ! ਨਿਤਿਨ ਗਡਕਰੀ ਨੇ ਦੱਸਿਆ ਫਾਰਮੂਲਾ, ਕਿਸਾਨ ਵੀ ਹੋਣਗੇ ਖ਼ੁਸ਼ਹਾਲ
ਮਾਰਕੀਟ ਰੈਗੂਲੇਟਰ ਨੇ ਅਕਤੂਬਰ 2022 ਦੇ ਆਪਣੇ ਹੁਕਮ ’ਚ ਇਨ੍ਹਾਂ 11 ਇਕਾਈਆਂ ਸਮੇਤ ਕੁੱਲ 52 ਇਕਾਈਆਂ ’ਤੇ ਰੇਲੀਗੇਅਰ ਫਿਨਵੈਸਟ ਮਾਮਲੇ ’ਚ 21 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਸੀ। ਇਨ੍ਹਾਂ ਇਕਾਈਆਂ ’ਤੇ 20 ਲੱਖ ਤੋਂ ਲੈ ਕੇ 85 ਲੱਖ ਰੁਪਏ ਤੱਕ ਦਾ ਜੁਰਮਾਨਾ ਲੱਗਾ ਸੀ। ਇਹ ਮਾਮਲਾ ਰੇਲੀਗੇਅਰ ਐਂਟਰਪ੍ਰਾਈਜਿਜ਼ ਲਿਮਟਿਡ (ਆਰ. ਈ. ਐੱਲ.) ਦੀ ਸਹਾਇਕ ਇਕਾਈ ਰੇਲੀਗੇਅਰ ਫਿਨਵੈਸਟ ਦੇ ਪੈਸੇ ਗਲਤ ਢੰਗ ਨਾਲ ਦੂਜੀਆਂ ਕੰਪਨੀਆਂ ਨੂੰ ਭੇਜਣ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ : ਭਾਰਤੀ ਹਵਾਈ ਖੇਤਰ ’ਚ ਬੇਯਕੀਨੀ ਦਾ ਮਾਹੌਲ, ਅਰਸ਼ ਤੇ ਫਰਸ਼ ਵਿਚਾਲੇ ਝੂਲ ਰਹੀਆਂ ਇਹ 3 ਏਅਰਲਾਈਨਜ਼
ਇਸ ਤਰ੍ਹਾਂ ਕੰਪਨੀ ਦੇ ਮੌਜੂਦਾ ਪ੍ਰਮੋਟਰਾਂ ਆਰ. ਐੱਚ. ਸੀ. ਹੋਲਡਿੰਗ, ਮਲਵਿੰਦਰ ਸਿੰਘ ਅਤੇ ਸ਼ਿਵਿੰਦਰ ਸਿੰਘ ਨੂੰ ਫ਼ਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਸੇਬੀ ਦੇ ਹੁਕਮ ਮੁਤਾਬਕ ਰੇਲੀਗੇਅਰ ਫਿਨਵੈਸਟ ਦੇ ਕੁੱਲ 2,473.66 ਕਰੋੜ ਰੁਪਏ ਧੋਖਾਦੇਰੀ ਕਰ ਕੇ ਦੂਜੀਆਂ ਕੰਪਨੀਆਂ ਨੂੰ ਭੇਜੇ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8