ਸੇਬੀ ਨੇ 300 ਬ੍ਰੋਕਰੇਜ ਨੂੰ ਜਾਰੀ ਕੀਤਾ ਨੋਟਿਸ

Thursday, Sep 27, 2018 - 11:26 PM (IST)

ਸੇਬੀ ਨੇ 300 ਬ੍ਰੋਕਰੇਜ ਨੂੰ ਜਾਰੀ ਕੀਤਾ ਨੋਟਿਸ

ਮੁੰਬਈ- ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਨੇ ਕਰੀਬ 300 ਬ੍ਰੋਕਰੇਜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਜਿਨ੍ਹਾਂ ਦੇ ਕਲਾਇੰਟਸ ਨੇ 56 ਅਰਬ ਰੁਪਏ ਦੇ ਨੈਸ਼ਨਲ ਸਪਾਟ ਐਕਸਚੇਂਜ (ਐੱਨ. ਐੱਸ. ਈ. ਐੱਲ.) ਘਪਲੇ ਵਿਚ ਖਾਸੀ ਰਕਮ ਗੁਆ ਦਿੱਤੀ।  ਸੇਬੀ ਦੇ ਨੋਟਿਸ ਵਿਚ ਦੋਸ਼ ਲਾਇਆ ਗਿਆ ਹੈ ਕਿ ਇਹ ਬ੍ਰੋਕਰੇਜ ਫਿਟ ਐਂਡ ਪ੍ਰਾਪਰ ਮਾਪਦੰਡਾਂ ਦੀ ਪਾਲਣਾ ਕਰਨ ਵਿਚ ਨਾਕਾਮ ਰਹੇ ਅਤੇ ਅਜਿਹੇ ਵਿਚ ਇਨ੍ਹਾਂ ਨੂੰ ਇੰਟਰਮੀਡੀਅਰੀ ਦੇ ਤੌਰ ਉੱਤੇ ਕੰਮਕਾਜ ਜਾਰੀ ਰੱਖਣ ਦੀ ਆਗਿਆ ਨਹੀਂ ਮਿਲਣੀ ਚਾਹੀਦੀ। ਰੈਗੂਲੇਟਰੀ ਨੇ ਬ੍ਰੋਕਰੇਜ ਕੰਪਨੀਆਂ ਤੋਂ ਇਹ ਪੁੱਛਿਆ ਹੈ ਕਿ ਅਖੀਰ ਸੇਬੀ (ਇੰਟਰਮੀਡੀਅਰੀਜ਼) ਅਤੇ ਸੇਬੀ (ਸਟਾਕ ਬ੍ਰੋਕਰ ਅਤੇ ਸਬ ਬ੍ਰੋਕਰ) ਦੇ ਨਿਯਮਾਂ ਵਿਚ ਤੈਅ ਵਿਵਸਥਾਵਾਂ ਮੁਤਾਬਕ ਇਨ੍ਹਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ?  ਰੈਗੂਲੇਟਰੀ ਨੇ ਕਿਹਾ ਕਿ ਸੇਬੀ ਨੇ ਅਪੀਲ ਦੀ ਕਾਰਵਾਈ ਸ਼ੁਰੂ ਕੀਤੀ ਹੈ ਅਤੇ ਫਿਟ ਐਂਡ ਪ੍ਰਾਪਰ ਨਿਯਮਾਂ ਦੀ ਕਥਿਤ ਉਲੰਘਣਾ ਦੀ ਜਾਂਚ ਲਈ ਅਧਿਕਾਰੀ ਦੀ ਨਿਯੁਕਤੀ 21 ਸਤੰਬਰ ਨੂੰ ਕੀਤੀ ਹੈ।


Related News