ਸੇਬੀ ਨੇ ਮਿਊਚੁਅਲ ਫੰਡ ਯੂਨਿਟ ਦੇ ਲੈਣ-ਦੇਣ ਨੂੰ ਲੈ ਕੇ ਸਪੱਸ਼ਟੀਕਰਨ ਕੀਤੇ ਜਾਰੀ

03/16/2022 12:59:57 PM

ਨਵੀਂ ਦਿੱਲੀ– ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਮਿਊਚੁਅਲ ਫੰਡ ਯੂਨਿਟ ਦੇ ਲੈਣ-ਦੇਣ ਨੂੰ ਲੈ ਕੇ ਕੁੱਝ ਸਪੱਸ਼ਟੀਕਰਨ ਜਾਰੀ ਕੀਤੇ। ਨਾਲ ਹੀ ਨਿਵੇਸ਼ ਰਾਸ਼ੀ ਨੂੰ ਭੁਨਾਉਣ ਦੇ ਮਾਮਲੇ ’ਚ ਤਸਦੀਕ ਨੂੰ ਲੈ ਕੇ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਹ ਸਪੱਸ਼ਟੀਕਰਨ ਸ਼ੇਅਰ ਬਾਜ਼ਾਰ ਮੰਚਾਂ ’ਤੇ ਮਿਊਚੁਅਲ ਫੰਡ ਯੂਨਿਟ ’ਚ ਲੈਣ-ਦੇਣ ਨਾਲ ਸਬੰਧਤ ਹਨ।

ਇਹ ਆਨਲਾਈਨ ਮੰਚ ਸਮੇਤ ਹੋਰ ਇਕਾਈਆਂ ਲਈ ਵੀ ਹੈ। ਅਕਤੂਬਰ 2021 ’ਚ ਜਾਰੀ ਸਰਕੂਲਰ ਮੁਤਾਬਕ ਮਿਊਚੁਅਲ ਫੰਡ ਲੈਣ-ਦੇਣ ਨੂੰ ਲੈ ਕੇ ਸ਼ੇਅਰ ਬ੍ਰੋਕਰ ਅਤੇ ਕਲੀਅਰਿੰਗ ਮੈਂਬਰ ਮਿਊਚੁਅਲ ਫੰਡ ਲੈਣ-ਦੇਣ ਲਈ ਆਪਣੇ ਨਾਂ ’ਤੇ ਜਾਰੀ ਭੁਗਤਾਨ ਸਵੀਕਾਰ ਨਹੀਂ ਕਰਨਗੇ। ਹਾਲਾਂਕਿ ਹੁਣ ਰੈਗੂਲੇਟਰ ਨੇ ਕਿਹਾ ਕਿ ਸੇਬੀ ਤੋਂ ਮਾਨਤਾ ਪ੍ਰਾਪਤ ਕਲੀਅਰਿੰਗ ਨਿਗਮ ਦੇ ਮੈਂਬਰ ਭੁਗਤਾਨ ਸਵੀਕਾਰ ਕਰ ਸਕਦੇ ਹਨ।

ਸੇਬੀ ਨੇ ਕਿਹਾ ਕਿ ਇਕ ਅਪ੍ਰੈਲ 2022 ਤੋਂ ਬਾਅਦ ਸੇਬੀ ਤੋਂ ਮਾਨਤਾ ਪ੍ਰਾਪਤ ਕਲੀਅਰਿੰਗ ਨਿਗਮ ਦੇ ਪੱਖ ’ਚ ਦੇਣਯੋਗ ਰਕਮ ਹੀ ਸਵੀਕਾਰ ਕੀਤੀ ਜਾਵੇਗੀ। ਇਹ ਰਾਸ਼ੀ ਸਿਰਫ ਮਿਊਚੁਅਲ ਫੰਡ ਯੋਜਨਾਵਾਂ ਦੀ ਖਰੀਦ ਨੂੰ ਲੈ ਕੇ ਹੋਵੇਗੀ, ਕਿਸੇ ਹੋਰ ਟੀਚੇ ਲਈ ਨਹੀਂ। ਰੈਗੂਲੇਟਰ ਮੁਤਾਬਕ ਮਿਊਚੁਅਲ ਫੰਡ ਲੈਣ-ਦੇਣ ਲਈ ਇਸਤੇਮਾਲ ਕੀਤੀ ਜਾ ਰਹੀ ਭੁਗਤਾਨ ਦੀ ਮੌਜੂਦਾ ਵਿਵਸਥਾ ਸ਼ੇਅਰ ਬ੍ਰੋਕਰ/ਕਲੀਅਰਿੰਗ ਮੈਂਬਰਾਂ ਦੇ ਨਾਂ ’ਤੇ ਬਣੀ ਰਹਿ ਸਕਦੀ ਹੈ।

ਹਾਲਾਂਕਿ ਇਸ ਲਈ ਜ਼ਰੂਰੀ ਹੈ ਕਿ ਭੁਗਤਾਨ ਸਵੀਕਾਰ ਕਰਨ ਵਾਲੇ ਅਜਿਹੀ ਵਿਵਸਥਾ ਰੱਖਣਗੇ, ਜਿਸ ’ਚ ਜੋ ਲਾਭਪਾਤਰੀ ਹੋਵੇਗਾ ਉਹ ਸਿਰਫ ਮਨਜ਼ੂਰਸ਼ੁਦਾ ਖਾਤਾ ਹੀ ਹੋਵੇਗਾ। ਇਹ ਖਾਤਾ ਸਿਰਫ ਕਲੀਅਰਿੰਗ ਨਿਗਮ ਦਾ ਹੋਵੇਗਾ। ਹੋਰ ਗੱਲਾਂ ਤੋਂ ਇਲਾਵਾ ਸ਼ੇਅਰ ਬਾਜ਼ਾਰ ਅਤੇ ਕਲੀਅਰਿੰਗ ਨਿਗਮ ਇਹ ਯਕੀਨੀ ਕਰਨਗੇ ਕਿ ਭੁਗਤਾਨ ਸਵੀਕਾਰ ਕਰਨ ਵਾਲਾ ਗੜਬੜੀ ਨੂੰ ਰੋਕਣ ਨੂੰ ਲੈ ਕੇ ਪੁਖਤਾ ਇੰਤਜ਼ਾਮ ਕਰੇਗਾ। ਉਨ੍ਹਾਂ ਨੂੰ ਨਿਵੇਸ਼ਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਦੀ ਵੀ ਸਹੀ ਵਿਵਸਥਾ ਕਰਨੀ ਹੋਵੇਗੀ।


Rakesh

Content Editor

Related News