SEBI IPO ਮਨਜ਼ੂਰੀ ’ਚ ਤੇਜ਼ੀ ਲਿਆਉਣ ਲਈ ਇਕ ਤੰਤਰ ’ਤੇ ਕੰਮ ਕਰ ਰਿਹਾ ਹੈ : ਬੁਚ

Saturday, Aug 03, 2024 - 01:02 PM (IST)

SEBI IPO ਮਨਜ਼ੂਰੀ ’ਚ ਤੇਜ਼ੀ ਲਿਆਉਣ ਲਈ ਇਕ ਤੰਤਰ ’ਤੇ ਕੰਮ ਕਰ ਰਿਹਾ ਹੈ : ਬੁਚ

ਮੁੰਬਈ (ਭਾਸ਼ਾ) - ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਨੇ ਕਿਹਾ ਕਿ ਪੂੰਜੀ ਬਾਜ਼ਾਰ ਰੈਗੂਲੇਟਰੀ ਆਈ.ਪੀ.ਓ. ਮਨਜ਼ੂਰੀ ’ਚ ਤੇਜ਼ੀ ਲਿਆਉਣ ਲਈ ਇਕ ਤੰਤਰ ’ਤੇ ਕੰਮ ਕਰ ਰਿਹਾ ਹੈ।

ਬੁਚ ਨੇ ਫਿੱਕੀ ਦੇ ‘ਕੈਪਮ’ ਪ੍ਰੋਗਰਾਮ ’ਚ ਕਿਹਾ ਕਿ ਇਸ ਦੇ ਇਲਾਵਾ ਸੇਬੀ ਤੇਜ਼ੀ ਨਾਲ ਮਨਜ਼ੂਰੀ ਦੇ ਲਈ ਕੰਪਨੀਆਂ ਵੱਲੋਂ ਦਾਖਲ ਕੀਤੇ ਜਾ ਰਹੇ ਆਈ.ਪੀ.ਓ. ਦਸਤਵੇਜ਼ਾਂ ਦੀ ਜਾਂਚ ਦੇ ਲਈ ਇਕ ਆਰਟੀਫੀਸ਼ੀਅਲ ਇੰਟੈਲੀਜੈਂਸ ਉਪਕਰਨ ਵੀ ਵਿਕਸਤ ਕਰ ਰਿਹਾ ਹੈ। ਇਹ ਉਪਕਰਨ ਦਸੰਬਰ ਤੱਕ ਮੁਹੱਈਆ ਹੋ ਜਾਣਾ ਚਾਹੀਦਾ।

ਉਨ੍ਹਾਂ ਨੇ ਕਿਹਾ ਕਿ ਆਈ.ਪੀ.ਓ. ਪ੍ਰਕਿਰਿਆ ਦੇ ਆਲੇ-ਦੁਆਲੇ ਇਕ ਜਟਿਲਤਾ ਕਾਇਮ ਹੈ ਜਿਵੇਂ ਕਿ ਇਕ ਜਟਿਲ ‘ਡ੍ਰਾਫਟ ਰੇਡ ਹੇਰਿੰਗ ਪ੍ਰਾਸਪੈਕਟਸ’ ਦਾਖਲ ਕਰਨਾ। ਹੁਣ ਇਸ ਪ੍ਰਕਿਰਿਆ ਨੂੰ ਇਸ ਤੋਂ ਮੁਕਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਵਿਸਤਾਰ ਨਾਲ ਦੱਸਦੇ ਹੋਏ ਬੁਚ ਨੇ ਕਿਹਾ ਕਿ ਸੇਬੀ ਇਕ ਅਜਿਹੀ ਪ੍ਰਕਿਰਿਆ ’ਤੇ ਕੰਮ ਕਰ ਰਿਹਾ ਹੈ, ਜਿਸ ਵਿਚ ਇਕ ‘ਟੈਂਪਲੇਟ’ ਹੋਵੇਗਾ, ਜਿੱਥੇ ਕੰਪਨੀਆਂ ਆਈ.ਪੀ.ਓ. ਦਸਤਾਵੇਜ਼ ਤਿਆਰ ਕਰਨ ਲਈ ਖਾਲੀ ਥਾਂ ਭਰ ਸਕੇਗੀ। ਕਿਸੇ ਵੀ ਜਟਿਲਤਾ ਨੂੰ ਸਪੱਸ਼ਟ ਕਰਨ ਅਤੇ ਕਿਸੇ ਖਾਸ ਪਹਿਲੂ ’ਤੇ ਵੱਖਰਤਾ ਨੂੰ ਸਮਝਾਉਣ ਲਈ ਇਕ ਵੱਖਰਾ ‘ਕਾਲਮ’ ਹੋਵੇਗਾ।

ਉਨ੍ਹਾਂ ਨੇ ਕਿਹਾ, ‘‘ਦਸਤਾਵੇਜ਼ ਸਟੀਕ ਅਤੇ ਅਰਥਪੂਰਨ ਹੋਵੇਗਾ ਅਤੇ ਇਸ ਵਿਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਨੂੰ ਵੱਖ ਤੋਂ ਸਮਝਾਇਆ ਜਾਏਗਾ।’’ ਹਾਲਾਂਕਿ, ਉਨ੍ਹਾਂ ਨੇ ਯੋਜਨਾ ਨੂੰ ਲਾਗੂ ਕਰਨ ਲਈ ਕੋਈ ਸਮਾਂਹੱਦ ਜਾਂ ਇਸ ਦੇ ਲਈ ਅਪਣਾਈ ਜਾਣ ਵਾਲੀ ਪ੍ਰਕਿਰਿਆ ਦੇ ਬਾਰੇ ’ਚ ਕੋਈ ਜਾਣਕਾਰੀ ਨਹੀਂ ਦਿੱਤੀ।


author

Harinder Kaur

Content Editor

Related News