SEBI ਨੇ ਧੋਖਾਧੜੀ ਦੇ ਦੋਸ਼ ''ਚ 86 ਲੋਕਾਂ ''ਤੇ ਲਗਾਇਆ 1 ਕਰੋੜ ਰੁਪਏ ਦਾ ਜੁਰਮਾਨਾ
Saturday, Jun 18, 2022 - 03:30 PM (IST)
ਮੁੰਬਈ - ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਨੇ ਸਨਰਾਈਜ਼ ਏਸ਼ੀਅਨ ਲਿਮਟਿਡ ਦੇ ਸ਼ੇਅਰਾਂ ਦੀ ਦੁਰਵਰਤੋਂ ਕਰਨ ਲਈ ਸ਼ੁੱਕਰਵਾਰ ਨੂੰ 86 ਲੋਕਾਂ 'ਤੇ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਸੇਬੀ ਨੇ ਆਪਣੇ ਇਕ ਆਦੇਸ਼ ਰਾਹੀਂ ਸਨਰਾਈਜ਼ ਏਸ਼ੀਅਨ ਲਿਮਟਿਡ (ਐਸਏਐਲ), ਇਸ ਦੇ ਪੰਜ ਸਾਬਕਾ ਡਾਇਰੈਕਟਰਾਂ ਅਤੇ ਕੰਪਨੀ ਨਾਲ ਜੁੜੇ 80 ਵਿਅਕਤੀਆਂ ਅਤੇ ਇਕਾਈਆਂ 'ਤੇ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਇਹ ਵੀ ਪੜ੍ਹੋ : RBI ਗਵਰਨਰ ਦੀ ਸਖ਼ਤੀ, ਕਰਜ਼ੇ ਦੀ ਵਸੂਲੀ ਲਈ ਗਾਹਕਾਂ ਨੂੰ ਪਰੇਸ਼ਾਨ ਕਰਨਾ ਬਰਦਾਸ਼ਤ ਨਹੀਂ
ਜੁਰਮਾਨੇ ਦੀ ਇਹ ਰਕਮ ਮੁਲਜ਼ਮਾਂ ਵੱਲੋਂ ਸਾਂਝੇ ਤੌਰ ’ਤੇ ਅਦਾ ਕੀਤੀ ਜਾਣੀ ਹੈ। ਸੇਬੀ ਨੇ ਆਮਦਨ ਕਰ ਦੇ ਪ੍ਰਮੁੱਖ ਨਿਰਦੇਸ਼ਕ (ਜਾਂਚ), ਕੋਲਕਾਲਾ ਤੋਂ ਪ੍ਰਾਪਤ ਇੱਕ ਹਵਾਲਾ ਦੇ ਆਧਾਰ 'ਤੇ ਅਕਤੂਬਰ 2012 ਤੋਂ ਸਤੰਬਰ 2015 ਦੀ ਮਿਆਦ ਲਈ ਮਾਮਲੇ ਦੀ ਜਾਂਚ ਕੀਤੀ ਸੀ। ਜਾਂਚ ਵਿੱਚ ਪਾਇਆ ਗਿਆ ਕਿ ਰਲੇਵੇਂ ਦੀ ਯੋਜਨਾ ਦੇ ਹਿੱਸੇ ਵਜੋਂ, ਸਨਰਾਈਜ਼ ਏਸ਼ੀਅਨ ਅਤੇ ਇਸਦੇ ਤਤਕਾਲੀ ਨਿਰਦੇਸ਼ਕਾਂ ਨੇ ਜਾਂਚ ਦੀ ਮਿਆਦ ਯਾਨੀ ਅਕਤੂਬਰ 2012 ਤੋਂ ਸਤੰਬਰ 2015 ਦੇ ਦੌਰਾਨ ਸਨਰਾਈਜ਼ ਏਸ਼ੀਅਨ ਦੇ ਸਟਾਕ ਦੀ ਕੀਮਤ ਵਿੱਚ ਹੇਰਾਫੇਰੀ ਕੀਤੀ ਸੀ। ਇਸ ਮਾਮਲੇ 'ਚ 86 ਦੋਸ਼ੀਆਂ 'ਚੋਂ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਇਕ ਵਿਅਕਤੀ ਨੇ ਸੇਬੀ ਨਾਲ ਮਾਮਲਾ ਸੈਟਲ ਕਰ ਲਿਆ ਹੈ।
ਇਸੇ ਤਰ੍ਹਾਂ ਦੇ ਆਦੇਸ਼ ਵਿੱਚ, ਸੇਬੀ ਨੇ ਬ੍ਰੋਨਜ਼ ਟ੍ਰੇਡਿੰਗ ਲਿਮਟਿਡ ਦੇ ਮਾਮਲੇ ਵਿੱਚ ਖੁਲਾਸਾ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਦੋ ਵਿਅਕਤੀਆਂ 'ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਸੇਬੀ ਨੂੰ ਬੀਐਸਈ ਤੋਂ ਇੱਕ ਨੋਟੀਫਿਕੇਸ਼ਨ ਪ੍ਰਾਪਤ ਹੋਇਆ ਸੀ ਕਿ 16 ਜੁਲਾਈ ਤੋਂ ਦਸੰਬਰ 2016 ਦੇ ਵਿਚਕਾਰ ਬ੍ਰੋਨਜ਼ ਟਰੇਡਿੰਗ ਲਿਮਟਿਡ ਵਿੱਚ ਨਿਵੇਸ਼ ਕਰਨ ਲਈ ਲੋਕਾਂ ਨੂੰ ਐਸਐਮਐਸ ਅਤੇ ਕਾਲਾਂ ਰਾਹੀਂ ਫਰਜ਼ੀ ਸੁਝਾਅ ਦਿੱਤੇ ਗਏ ਸਨ। ਜਿਸ ਵਿੱਚ ਇੱਕ ਨਿਸ਼ਚਿਤ ਸਮੇਂ ਵਿੱਚ ਟੀਚਾ ਮੁੱਲ ਪ੍ਰਾਪਤ ਕਰਨ ਦੀ ਗੱਲ ਕਹੀ ਗਈ ਸੀ। ਜਾਂਚ ਤੋਂ ਬਾਅਦ ਸੇਬੀ ਨੇ ਇਸ ਮਾਮਲੇ 'ਚ ਦੋ ਲੋਕਾਂ 'ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਇਹ ਵੀ ਪੜ੍ਹੋ : 150 ਦੇਸ਼ਾਂ ਵਿਚ ਆਪਣੇ ਉਤਪਾਦ ਵੇਚਣ ਵਾਲੀ Revlon ਹੋਈ ਕਰਜ਼ਦਾਰ, ਖ਼ਰੀਦ ਸਕਦੇ ਹਨ ਮੁਕੇਸ਼ ਅੰਬਾਨੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।