ਸੇਬੀ ਨੇ ਵਿਨਸਮ ਯਾਰਨਜ਼ ਤੇ ਇਸ ਦੇ MD ਨੂੰ ਕੀਤਾ 12 ਕਰੋੜ ਰੁਪਏ ਦਾ ਜੁਰਮਾਨਾ

Tuesday, Jun 01, 2021 - 02:13 PM (IST)

ਨਵੀਂ ਦਿੱਲੀ : ਪੂੰਜੀ ਮਾਰਕੀਟ ਰੈਗੂਲੇਟਰ ਸੇਬੀ ਨੇ ਵਿਨਸੋਮ ਯਾਰਨਜ਼ ਲਿਮਟਿਡ ਅਤੇ ਇਸਦੇ ਮੈਨੇਜਿੰਗ ਡਾਇਰੈਕਟਰ ਨੂੰ ਗਲੋਬਲ ਡਿਪਾਜ਼ਟਰੀ ਰਸੀਦ (ਜੀਡੀਆਰ) ਜਾਰੀ ਕਰਨ ਵਿਚ ਹੇਰਾਫੇਰੀ ਦੇ ਮਾਮਲੇ ਵਿਚ ਕੁੱਲ 12 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਮਾਰਚ - ਅਪ੍ਰੈਲ 2011 ਦੌਰਾਨ ਹੋਈ ਜਾਂਚ ਤੋਂ ਬਾਅਦ ਲਗਾਇਆ ਗਿਆ ਹੈ। ਜਾਂਚ ਵਿਚ ਜੀ.ਡੀ.ਆਰ. ਜਾਰੀ ਕਰਦਿਆਂ ਮਾਰਕੀਟ ਨਿਯਮਾਂ ਦੀ ਉਲੰਘਣਾ ਸਾਹਮਣੇ ਆਈ ਹੈ। ਇਹ ਸੇਬੀ ਵੱਲੋਂ ਜਾਰੀ ਆਦੇਸ਼ ਵਿਚ ਕਿਹਾ ਗਿਆ ਹੈ ਕਿ ਕੰਪਨੀ ਨੇ 29 ਮਾਰਚ, 2011 ਨੂੰ 1.32 ਲੱਖ ਡਾਲਰ (ਲਗਭਗ 96 ਕਰੋੜ ਰੁਪਏ) ਦੇ ਜੀ.ਡੀ.ਆਰ. ਜਾਰੀ ਕੀਤੇ ਸਨ।

ਜਾਂਚ ਵਿਚ ਪਾਇਆ ਗਿਆ ਕਿ ਵਿੰਟੇਜ ਐੱਫ.ਜੈੱਡ.ਈ. (ਹੁਣ ਅਲਟਾ ਵਿਸਟਾ ਇੰਟਰਨੈਸ਼ਨਲ ਐੱਫ.ਜੈੱਡ.ਈ.) ਇਕੋ ਕੰਪਨੀ ਸੀ ਜਿਸ ਨੂੰ ਜੀ.ਡੀ.ਆਰ. ਜਾਰੀ ਕੀਤੇ ਗਏ ਸਨ। ਵਿੰਟੇਜ ਨੇ ਜੀ.ਡੀ.ਆਰ. ਖਰੀਦਣ ਲਈ ਈ.ਯੂ.ਐਰ.ਏ.ਐੱਮ. ਬੈਂਕ ਤੋਂ 1.32 ਕਰੋੜ ਡਾਲਰ ਦਾ ਕਰਜ਼ਾ ਲਿਆ ਸੀ। ਇਹ ਪਾਇਆ ਕਿ ਵਿਨਸਮ ਨੇ ਜੀ.ਡੀ.ਆਰ. ਤੋਂ ਪ੍ਰਾਪਤ ਕੀਤੀ ਰਕਮ ਨੂੰ ਵਿੰਟੇਜ ਐੱਫ.ਜੈੱਡ.ਈ. ਕਰਜ਼ੇ ਦੇ ਵਿਰੁੱਧ ਗਰੰਟੀ ਵਜੋਂ ਰੱਖੀ ਸੀ। ਵਿਨਸੋਮ ਨੇ ਇਸ ਲਈ ਈ.ਯੂ.ਆਰ.ਏ.ਐਮ. ਬੈਂਕ ਨਾਲ ਸਮਝੌਤਾ ਕੀਤਾ ਸੀ ਅਤੇ ਵਿਨਸਮ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ ਬਗਰੋਦੀਆ ਨੇ ਇਸ ਸਮਝੌਤੇ 'ਤੇ ਦਸਤਖਤ ਕੀਤੇ ਸਨ।

ਇਹ ਵੀ ਪੜ੍ਹੋ : ਸੋਨੇ ’ਚ ਨਿਵੇਸ਼ ਕਾਇਮ ਰੱਖੋ, ਸਵਾ ਲੱਖ ਰੁਪਏ ਤੱਕ ਜਾ ਸਕਦੀ ਹੈ ਕੀਮਤ

ਕੰਪਨੀ ਇਸ ਸਬੰਧ ਵਿਚ ਸਟਾਕ ਐਕਸਚੇਂਜ ਨੂੰ ਲੋੜੀਂਦੀ ਜਾਣਕਾਰੀ ਪ੍ਰਦਾਨ ਨਹੀਂ ਕਰ ਸਕੀ। ਕੰਪਨੀ ਲੇਖਾ ਦੇ ਮਿਆਰਾਂ ਅਨੁਸਾਰ ਆਪਣੇ ਵਿੱਤੀ ਬਿਆਨ ਵੀ ਤਿਆਰ ਨਹੀਂ ਕਰ ਸਕੀ ਹੈ। ਸੇਬੀ ਨੇ ਪੂਰੀ ਪ੍ਰਕਿਰਿਆ ਵਿਚ ਵੱਖ-ਵੱਖ ਮਾਰਕੀਟ ਨਿਯਮਾਂ ਦੀ ਉਲੰਘਣਾ ਕਰਨ 'ਤੇ ਵਿਨਸਮ ਯਾਰਨਜ਼ 'ਤੇ 11 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਸ਼ੁੱਕਰਵਾਰ ਨੂੰ ਸੇਬੀ ਦੁਆਰਾ ਪਾਸ ਕੀਤੇ ਗਏ ਆਦੇਸ਼ ਅਨੁਸਾਰ ਬਗੜੋਦੀਆ 'ਤੇ 1 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। 

ਸੇਬੀ ਦੁਆਰਾ ਸੋਮਵਾਰ ਨੂੰ ਜਾਰੀ ਕੀਤੇ ਗਏ ਹੁਕਮ ਅਨੁਸਾਰ ਰੈਗੂਲੇਟਰ ਨੇ ਪੀ.ਐੱਮ.ਸੀ. ਦੇ ਸ਼ੇਅਰਾਂ ਵਿਚ ਗੁੰਮਰਾਹਕੁੰਨ ਮੌਜੂਦਗੀ ਅਤੇ ਇਸ ਦੀਆਂ ਕੀਮਤਾਂ ਵਿਚ ਹੇਰਾਫੇਰੀ ਕਰਨ ਲਈ ਚਾਰ ਸੰਸਥਾਵਾਂ - ਪੀ.ਐੱਮ.ਸੀ. ਫਿਨਕਾਰਪ, ਰਾਜ ਕੁਮਾਰ ਮੋਦੀ, ਪ੍ਰਭਾਤ ਮੈਨੇਜਮੈਂਟ ਸਰਵਿਸਿਜ਼ ਅਤੇ ਆਰ.ਆਰ.ਪੀ. ਮੈਨੇਜਮੈਂਟ ਸਰਵਿਸਿਜ਼ ਨੂੰ 40 ਲੱਖ ਰੁਪਏ ਜੁਰਮਾਨਾ ਲਗਾਇਆ ਹੈ। ਰਾਜਕੁਮਾਰ ਮੋਦੀ ਪੀ.ਐੱਮ.ਸੀ. ਦੇ ਮੈਨੇਜਿੰਗ ਡਾਇਰੈਕਟਰ ਹਨ।

ਇਹ ਵੀ ਪੜ੍ਹੋ : ਟੈਕਸਦਾਤਿਆਂ ਲਈ ਵੱਡੀ ਰਾਹਤ, ਸਰਕਾਰ ਨੇ GST ਰਿਟਰਨ ਦਾਖ਼ਲ ਕਰਨ ਦੀ ਆਖ਼ਰੀ ਤਾਰੀਖ਼ ਵਧਾਈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News