SEBI ਨੇ ਸੋਸ਼ਲ ਸਟਾਕ ਐਕਸਚੇਂਜ ’ਤੇ NPO ਲਈ ਰਜਿਸਟ੍ਰੇਸ਼ਨ ਵੈਲੀਡਿਟੀ ਵਧਾਈ, ਨਿਯਮਾਂ ’ਚ ਦਿੱਤੀ ਰਾਹਤ

Thursday, Apr 16, 2026 - 07:04 PM (IST)

SEBI ਨੇ ਸੋਸ਼ਲ ਸਟਾਕ ਐਕਸਚੇਂਜ ’ਤੇ NPO ਲਈ ਰਜਿਸਟ੍ਰੇਸ਼ਨ ਵੈਲੀਡਿਟੀ ਵਧਾਈ, ਨਿਯਮਾਂ ’ਚ ਦਿੱਤੀ ਰਾਹਤ

ਬਿਜ਼ਨੈੱਸ ਡੈਸਕ - ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਸੋਸ਼ਲ ਸਟਾਕ ਐਕਸਚੇਂਜ (ਐੱਸ. ਐੱਸ. ਈ.) ’ਤੇ ਗੈਰ-ਲਾਭਕਾਰੀ ਸੰਸਥਾਵਾਂ (ਐੱਨ. ਪੀ. ਓ.) ਲਈ ਰਜਿਸਟ੍ਰੇਸ਼ਨ ਨਿਯਮਾਂ ’ਚ ਮਹੱਤਵਪੂਰਨ ਢਿੱਲ ਦਿੱਤੀ ਹੈ। ਰੈਗੂਲੇਟਰ ਨੇ ਰਜਿਸਟ੍ਰੇਸ਼ਨ ਦੀ ਵੈਲੀਡਿਟੀ ਮਿਆਦ ਨੂੰ 2 ਸਾਲ ਤੋਂ ਵਧਾ ਕੇ 3 ਸਾਲ ਕਰ ਦਿੱਤਾ ਹੈ, ਜਿਸ ਨਾਲ ਐੱਨ. ਪੀ. ਓ. ਬਿਨਾਂ ਫੰਡ ਇਕੱਠੇ ਕੀਤੇ ਵੀ ਵਧੇਰੇ ਸਮੇਂ ਤੱਕ ਰਜਿਸਟਰਡ ਰਹਿ ਸਕਣਗੇ।

ਇਹ ਵੀ ਪੜ੍ਹੋ :    13 ਸਾਲਾਂ ਦਾ ਰਿਕਾਰਡ ਟੁੱਟਿਆ: 2013 ਤੋਂ ਬਾਅਦ ਸੋਨੇ ਦੀਆਂ ਕੀਮਤਾਂ ਨੇ ਕੀਤਾ ਸਭ ਤੋਂ ਮਾੜਾ ਪ੍ਰਦਰਸ਼ਨ

ਸੇਬੀ ਨੇ ਇਹ ਕਦਮ ਐੱਨ. ਪੀ. ਓ. ਦੇ ਸਾਹਮਣੇ ਆਉਣ ਵਾਲੀਆਂ ਵਿਵਹਾਰਕ ਚੁਣੌਤੀਆਂ, ਜਿਵੇਂ ਕਿ ਵਿਧਾਨਕ ਅਤੇ ਰੈਗੂਲੇਟਰੀ ਮਨਜ਼ੂਰੀਆਂ ’ਚ ਦੇਰੀ, ਨੂੰ ਧਿਆਨ ’ਚ ਰੱਖਦੇ ਹੋਏ ਚੁੱਕਿਆ ਹੈ। ਨਵੇਂ ਪ੍ਰਬੰਧਾਂ ਤਹਿਤ, ਸੰਸਥਾਵਾਂ ਸ਼ੁਰੂਆਤੀ 2 ਸਾਲਾਂ ਤੱਕ ਬਿਨਾਂ ਫੰਡ ਇਕੱਠਾ ਕੀਤੇ ਰਜਿਸਟਰਡ ਰਹਿ ਸਕਦੀਆਂ ਹਨ, ਜਿਸ ਨੂੰ ਸ਼ੇਅਰ ਬਾਜ਼ਾਰ ਦੀ ਮਨਜ਼ੂਰੀ ਨਾਲ ਇਕ ਵਾਧੂ ਸਾਲ ਤੱਕ ਵਧਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ :    ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ

ਇਸ ਤੋਂ ਇਲਾਵਾ ਸੇਬੀ ਨੇ ‘ਜ਼ੀਰੋ ਕੂਪਨ ਜ਼ੀਰੋ ਪ੍ਰਿੰਸੀਪਲ’ (ਜ਼ੈੱਡ. ਸੀ. ਜ਼ੈੱਡ. ਪੀ.) ਬਾਂਡ ਲਈ ਘੱਟੋ-ਘੱਟ ਬੋਲੀ ਦੀ ਜ਼ਰੂਰਤ ਨੂੰ 75 ਤੋਂ ਘਟਾ ਕੇ 50 ਫੀਸਦੀ ਕਰ ਦਿੱਤਾ ਹੈ। ਇਹ ਬਦਲਾਅ ਉਨ੍ਹਾਂ ਪ੍ਰਾਜੈਕਟਾਂ ’ਤੇ ਲਾਗੂ ਹੋਵੇਗਾ, ਜਿੱਥੇ ਲਾਗਤ ਅਤੇ ਨਤੀਜੇ ਸਪੱਸ਼ਟ ਤੌਰ ’ਤੇ ਪਰਿਭਾਸ਼ਿਤ ਹੋਣ, ਤਾਂ ਜੋ ਅੰਸ਼ਿਕ ਫੰਡਿੰਗ ਦੇ ਬਾਵਜੂਦ ਪ੍ਰਾਜੈਕਟ ਪ੍ਰਭਾਵਸ਼ਾਲੀ ਢੰਗ ਨਾਲ ਚਲਾਏ ਜਾ ਸਕਣ।

ਇਹ ਵੀ ਪੜ੍ਹੋ :   Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ

ਘੱਟੋ-ਘੱਟ ਬੋਲੀ ਪੂਰੀ ਨਾ ਹੋਣ ’ਤੇ ਰਾਸ਼ੀ ਹੋਵੇਗੀ ਵਾਪਸ

ਰੈਗੂਲੇਟਰ ਨੇ ਸਪੱਸ਼ਟ ਕੀਤਾ ਕਿ ਜੇਕਰ ਘੱਟੋ-ਘੱਟ ਬੋਲੀ ਪੂਰੀ ਨਹੀਂ ਹੁੰਦੀ, ਤਾਂ ਨਿਵੇਸ਼ਕਾਂ ਦੀ ਰਾਸ਼ੀ ਵਾਪਸ ਕਰ ਦਿੱਤੀ ਜਾਵੇਗੀ। ਨਾਲ ਹੀ, ਐੱਸ. ਐੱਸ. ਈ. ਨੂੰ ਇਹ ਯਕੀਨੀ ਬਣਾਉਣ ਲਈ ਉਚਿਤ ਜਾਂਚ-ਪੜਤਾਲ ਕਰਨੀ ਹੋਵੇਗੀ ਕਿ ਇਕੱਠੀ ਕੀਤੀ ਗਈ ਰਾਸ਼ੀ ਦੀ ਵਰਤੋਂ ਐਲਾਨੇ ਉਦੇਸ਼ਾਂ ਅਨੁਸਾਰ ਹੋਵੇ।

ਇਹ ਵੀ ਪੜ੍ਹੋ :  ਬੱਚਿਆਂ ਨੂੰ ਨਕਦ ਦੇਣ ਤੋਂ ਮਿਲੇਗਾ ਛੁਟਕਾਰਾ, ਜੇਬਖ਼ਰਚ 'ਤੇ ਵੀ ਰਹੇਗੀ ਨਜ਼ਰ, ਲਾਂਚ ਹੋਇਆ ਨਵਾਂ ਫ਼ੀਚਰ

ਗੌਰਤਲਬ ਹੈ ਕਿ ਸੇਬੀ ਨੇ ਮਾਰਚ ’ਚ ਪ੍ਰਚੂਨ ਨਿਵੇਸ਼ਕਾਂ ਦੀ ਭਾਗੀਦਾਰੀ ਵਧਾਉਣ ਲਈ ਸਮਾਜਿਕ ਪ੍ਰਭਾਵ ਫੰਡ ’ਚ ਘੱਟੋ-ਘੱਟ ਨਿਵੇਸ਼ ਰਾਸ਼ੀ ਨੂੰ 2 ਲੱਖ ਤੋਂ ਘਟਾ ਕੇ 1,000 ਰੁਪਏ ਕਰਨ ਦਾ ਪ੍ਰਸਤਾਵ ਵੀ ਮਨਜ਼ੂਰ ਕੀਤਾ ਸੀ।

ਇਹ ਵੀ ਪੜ੍ਹੋ :  LPG ਸੰਕਟ ਦਰਮਿਆਨ ਸਰਕਾਰ ਦਾ ਵੱਡਾ ਐਲਾਨ; ਹੁਣ ਇਨ੍ਹਾਂ ਲੋਕਾਂ ਨੂੰ ਮਿਲਣਗੇ ਡਬਲ ਸਿਲੰਡਰ
ਇਹ ਵੀ ਪੜ੍ਹੋ :  ਵਿਦੇਸ਼ਾਂ ਤੋਂ ਪੈਸਾ ਮੰਗਵਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ, RBI ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ
ਇਹ ਵੀ ਪੜ੍ਹੋ
ਪੈਟਰੋਲ-ਡੀਜ਼ਲ ਤੋਂ ਲੈ ਕੇ LPG ਤੱਕ ਲਏ ਗਏ ਕਈ ਵੱਡੇ ਫੈਸਲੇ; ਜਾਣੋ ਹੁਣ ਕਿਵੇਂ ਮਿਲੇਗਾ ਸਸਤਾ ਤੇ ਸੌਖਾ ਗੈਸ ਸਿਲੰਡਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News