ਯੂਨੀਸਟੋਨ ਕੈਪੀਟਲ ਅਤੇ ਡਾਇਰੈਕਟਰ ਨੇ ਸੇਬੀ ਨਾਲ ਇਨਸਾਈਡਰ ਟ੍ਰੇਡਿੰਗ ਮਾਮਲਾ ਨਿਬੇੜਿਆ

Wednesday, Jun 17, 2026 - 06:14 PM (IST)

ਯੂਨੀਸਟੋਨ ਕੈਪੀਟਲ ਅਤੇ ਡਾਇਰੈਕਟਰ ਨੇ ਸੇਬੀ ਨਾਲ ਇਨਸਾਈਡਰ ਟ੍ਰੇਡਿੰਗ ਮਾਮਲਾ ਨਿਬੇੜਿਆ

ਬਿਜ਼ਨੈੱਸ ਡੈਸਕ - ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਨੇ ਮਰਚੈਂਟ ਬੈਂਕਰ ਯੂਨੀਸਟੋਨ ਕੈਪੀਟਲ ਪ੍ਰਾਈਵੇਟ ਲਿਮਟਿਡ ਅਤੇ ਉਸ ਦੇ ਯੂਨੀਸਟੋਨ ਕੈਪੀਟਲ ਅਤੇ ਡਾਇਰੈਕਟਰ ਜਿਤੇਂਦਰ ਸੰਘਵੀ ਖਿਲਾਫ ਇਨਸਾਈਡਰ ਟ੍ਰੇਡਿੰਗ ਨਿਯਮਾਂ ਦੀ ਕਥਿਤ ਉਲੰਘਣਾ ਨਾਲ ਜੁੜੇ ਮਾਮਲੇ ਦਾ ਨਿਪਟਾਰਾ ਕਰ ਦਿੱਤਾ ਹੈ। ਦੋਵਾਂ ਧਿਰਾਂ ਨੇ ਸਾਂਝੇ ਤੌਰ ’ਤੇ 67 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਦਾ ਭੁਗਤਾਨ ਕਰ ਕੇ ਸਮਝੌਤਾ ਕੀਤਾ, ਜਿਸ ਤੋਂ ਬਾਅਦ ਸੇਬੀ ਨੇ ਉਨ੍ਹਾਂ ਖਿਲਾਫ ਚੱਲ ਰਹੀ ਫੈਸਲਾਕੁੰਨ ਕਾਰਵਾਈ ਖਤਮ ਕਰ ਦਿੱਤੀ।

ਇਹ ਵੀ ਪੜ੍ਹੋ : 100 ਤੋਂ ਵਧ ਬੱਚਿਆਂ ਦੇ ਪਿਤਾ ਹਨ Telegram ਦੇ Founder Pavel Durov, ਜਾਣੋ ਕਿੰਨੀ ਹੈ ਨੈੱਟਵਰਥ

ਸੇਬੀ ਅਨੁਸਾਰ ਮਾਮਲਾ ਕਿਊਪਿਡ ਲਿਮਟਿਡ ਦੇ ਸ਼ੇਅਰਾਂ ’ਚ ਕੀਤੇ ਲੈਣ-ਦੇਣ ਨਾਲ ਸਬੰਧਤ ਸੀ। ਜਾਂਚ ’ਚ ਪਾਇਆ ਗਿਆ ਕਿ ਯੂਨੀਸਟੋਨ ਕੈਪੀਟਲ ਅਤੇ ਸੰਘਵੀ ਨੇ ਕਥਿਤ ਰੂਪ ’ਚ 6 ਮਹੀਨਿਆਂ ਦੀ ਮਿਆਦ ਦੇ ਅੰਦਰ ਸ਼ੇਅਰਾਂ ਦੀ ਖਰੀਦ ਅਤੇ ਵਿਕਰੀ ਕਰ ਕੇ ‘ਕਾਂਟ੍ਰਾ ਟ੍ਰੇਡ’ ਕੀਤੇ, ਜੋ ਇਨਸਾਈਡਰ ਟ੍ਰੇਡਿੰਗ ਪ੍ਰੋਹਿਬੀਸ਼ਨ (ਪੀ. ਆਈ. ਟੀ.) ਨਿਯਮਾਂ ਦੀ ਉਲੰਘਣਾ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋੜੀਂਦੀ ਅਗਾਊਂ ਪ੍ਰਵਾਨਗੀ ਪ੍ਰਾਪਤ ਕੀਤੇ ਬਿਨਾਂ ਵੀ ਕੰਪਨੀ ਦੇ ਸ਼ੇਅਰਾਂ ’ਚ ਕਾਰੋਬਾਰ ਕੀਤਾ।

ਇਹ ਵੀ ਪੜ੍ਹੋ : 6 ਲੱਖ ਨਿਵੇਸ਼ਕਾਂ ਨੂੰ ਵੱਡਾ ਝਟਕਾ, ਇਸ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਹੋ ਗਈ '0'

ਇਨ੍ਹਾਂ ਦੋਸ਼ਾਂ ਦੇ ਅਾਧਾਰ ’ਤੇ ਸੇਬੀ ਨੇ 13 ਜੂਨ 2025 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਇਸ ਤੋਂ ਬਾਅਦ ਜੁਲਾਈ 2025 ’ਚ ਦੋਵਾਂ ਨੇ ਵੱਖ-ਵੱਖ ਸਮਝੌਤਾ ਅਰਜ਼ੀਆਂ ਦਾਇਰ ਕੀਤੀਆਂ। ਉੱਚ ਪੱਧਰੀ ਸਲਾਹਕਾਰ ਕਮੇਟੀ ਦੀ ਸਿਫਾਰਿਸ਼ ’ਤੇ ਯੂਨੀਸਟੋਨ ਨੇ 34.84 ਲੱਖ ਅਤੇ ਸੰਘਵੀ ਨੇ 32.50 ਲੱਖ ਰੁਪਏ ਦਾ ਭੁਗਤਾਨ ਕੀਤਾ। ਰਾਸ਼ੀ ਜਮ੍ਹਾ ਹੋਣ ਤੋਂ ਬਾਅਦ ਸੇਬੀ ਨੇ 2 ਜੂਨ 2026 ਨੂੰ ਸਮਝੌਤਾ ਸਵੀਕਾਰ ਕਰ ਕੇ ਕਾਰਵਾਈ ਸਮਾਪਤ ਕਰ ਦਿੱਤੀ। ਹਾਲਾਂਕਿ ਰੈਗੂਲੇਟਰੀ ਨੇ ਭਵਿੱਖ ’ਚ ਗਲਤ ਜਾਣਕਾਰੀ ਜਾਂ ਸ਼ਰਤਾਂ ਦੀ ਉਲੰਘਣਾ ਦੀ ਸਥਿਤੀ ’ਚ ਮਾਮਲਾ ਦੁਬਾਰਾ ਖੋਲ੍ਹਣ ਦਾ ਅਧਿਕਾਰ ਸੁਰੱਖਿਅਤ ਰੱਖਿਆ ਹੈ।

ਇਹ ਵੀ ਪੜ੍ਹੋ :    30 ਜੂਨ ਤੋਂ ਬਦਲ ਜਾਏਗੀ ਭਾਰਤੀ ਕਰੰਸੀ ! ਪਲਾਸਟਿਕ ਦੇ ਨੋਟਾਂ ਬਾਰੇ ਸਰਕਾਰ ਨੇ ਦੇ'ਤਾ ਵੱਡਾ ਬਿਆਨ
ਇਹ ਵੀ ਪੜ੍ਹੋ :  ਡਿੱਗਦੇ-ਡਿੱਗਦੇ 6 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚੀ ਸੋਨੇ ਦੀ ਕੀਮਤ, ਜਾਣੋ ਕੀਮਤੀ ਧਾਤਾਂ ਦੇ ਭਾਅ

ਇਹ ਵੀ ਪੜ੍ਹੋ8th Pay Commission : ਅੱਜ ਹੈ ਮੈਮੋਰੰਡਮ ਜਮ੍ਹਾ ਕਰਨ ਦਾ ਆਖਰੀ ਮੌਕਾ, ਹੁਣ ਇਨ੍ਹਾਂ ਸੂਬਿਆਂ ਦਾ ਦੌਰਾ ਕਰੇਗਾ ਕਮਿਸ਼ਨ
ਇਹ ਵੀ ਪੜ੍ਹੋ : ਹੁਣ ਖ਼ਾਤਾਧਾਰਕਾਂ ਨੂੰ ਪਾਲਸੀ ਜਾਂ ਯੋਜਨਾ ਖ਼ਰੀਦਣ ਲਈ ਮਜਬੂਰ ਨਹੀਂ ਕਰ ਸਕਣਗੇ ਬੈਂਕ, RBI ਨੇ ਜਾਰੀ ਕੀਤੇ ਨਵੇਂ ਨਿਯਮ
ਇਹ ਵੀ ਪੜ੍ਹੋ : SBI, ICICI ਅਤੇ HDFC ਸਮੇਤ ਕਈ ਬੈਂਕਾਂ ਨੇ FCNR ਜਮ੍ਹਾਂ 'ਤੇ ਵਧਾ ਦਿੱਤੀਆਂ ਵਿਆਜ ਦਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News