SEBI ਨੇ ‘ਓਪਨ ਮਾਰਕੀਟ ਬਾਇਬੈਕ’ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ, 1 ਅਗਸਤ ਤੋਂ ਨਵੇਂ ਨਿਯਮ ਲਾਗੂ
Saturday, Jun 20, 2026 - 11:54 AM (IST)
ਬਿਜ਼ਨੈੱਸ ਡੈਸਕ - ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ (ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ) ਨੇ ਸਟਾਕ ਐਕਸਚੇਂਜਾਂ ਦੇ ਜ਼ਰੀਏ ‘ਓਪਨ ਮਾਰਕੀਟ ਸ਼ੇਅਰ ਬਾਇਬੈਕ’ ਦੁਬਾਰਾ ਸ਼ੁਰੂ ਕਰਨ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸ਼ੇਅਰ ਬਾਇਬੈਕ ਦੇ ਇਸ ਤਰੀਕੇ ਨੂੰ ਅਪ੍ਰੈਲ 2025 ’ਚ ਬੰਦ ਕਰ ਦਿੱਤਾ ਗਿਆ ਸੀ। ਟੈਕਸ ਦੇ ਨਿਯਮਾਂ ’ਚ ਬਦਲਾਅ ਤੋਂ ਬਾਅਦ ਅਜਿਹਾ ਕੀਤਾ ਗਿਆ ਸੀ। 1 ਅਗਸਤ ਤੋਂ ਸ਼ੇਅਰ ਬਾਇਬੈਕ ਦਾ ਇਹ ਤਰੀਕਾ ਫਿਰ ਤੋਂ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ : 7 ਕਰੋੜ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ PF 'ਤੇ ਵਿਆਜ ਦਰ ਨੂੰ ਦਿੱਤੀ ਮਨਜ਼ੂਰੀ
ਓਪਨ ਮਾਰਕੀਟ ਬਾਇਬੈਕ ਨੂੰ 66 ਦਿਨਾਂ ’ਚ ਪੂਰਾ ਕਰਨਾ ਹੁੰਦਾ ਹੈ। ਬਾਇਬੈਕ ਲਈ ਅਲਾਟ ਕੀਤੇ ਗਏ ਘੱਟੋ-ਘੱਟ 40 ਫੀਸਦੀ ਫੰਡ ਦੀ ਵਰਤੋਂ ਹੋਣੀ ਜ਼ਰੂਰੀ ਹੈ। ਸੇਬੀ ਨੇ ਕਿਹਾ ਹੈ ਕਿ ਸਟਾਕ ਐਕਸਚੇਂਜਾਂ ਦੇ ਜ਼ਰੀਏ ਓਪਨ ਮਾਰਕੀਟ ਬਾਇਬੈਕ ਪਹਿਲਾਂ ਤੋਂ ਮੌਜੂਦ ਬਾਇਬੈਕ ਫਰੇਮਵਰਕ ਦੇ ਤਹਿਤ ਇਕ ਵਾਧੂ ਬਦਲ ਹੋਵੇਗਾ।
ਇਹ ਵੀ ਪੜ੍ਹੋ : 6 ਲੱਖ ਨਿਵੇਸ਼ਕਾਂ ਨੂੰ ਵੱਡਾ ਝਟਕਾ, ਇਸ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਹੋ ਗਈ '0'
ਪੂੰਜੀ ਬਾਜ਼ਾਰ ਰੈਗੂਲੇਟਰ ਨੇ ਇਹ ਵੀ ਕਿਹਾ ਹੈ ਕਿ ਬਾਇਬੈਕ ਦੇ ਵੱਖ-ਵੱਖ ਤਰੀਕਿਆਂ ਵਿਚ ਟੈਕਸ ਨੂੰ ਲੈ ਕੇ ਫ਼ਰਕ ਹੁਣ ਖ਼ਤਮ ਹੋ ਗਿਆ ਹੈ। ਟੈਕਸ ਦੇ ਸੋਧੇ ਹੋਏ ਨਿਯਮਾਂ ’ਚ ਇਸ ਫ਼ਰਕ ਨੂੰ ਦੂਰ ਕਰ ਦਿੱਤਾ ਗਿਆ ਹੈ। ਇਸ ਨਾਲ ਉਨ੍ਹਾਂ ਕੰਪਨੀਆਂ ਨੂੰ ਸ਼ੇਅਰ ਬਾਇਬੈਕ ਦਾ ਐਲਾਨ ਕਰਨ ’ਚ ਆਸਾਨੀ ਹੋਵੇਗੀ, ਜਿਨ੍ਹਾਂ ਕੋਲ ਲੋੜੀਂਦੀ ਨਕਦੀ ਹੈ। ਉਹ ਆਪਣੇ ਸ਼ੇਅਰਹੋਲਡਰਾਂ ਨੂੰ ਬਾਇਬੈਕ ਆਫ਼ਰ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ : ਘਰ ਦੀ ਬਜਾਏ ਬੈਂਕ ਲਾਕਰ ਵਿੱਚ ਰੱਖਦੇ ਹੋ Gold, ਤਾਂ ਜਾਣੋ RBI ਦੇ ਇਨ੍ਹਾਂ ਮਹੱਤਵਪੂਰਨ ਨਿਯਮਾਂ ਬਾਰੇ
ਬਾਇਬੈਕ ਦੇ ਬਦਲਵੇਂ ਤਰੀਕੇ ਦੀ ਦੁਰਵਰਤੋਂ ਨਹੀਂ ਹੋਣ ਦੇਵੇਗਾ ਸੇਬੀ
ਰੈਗੂਲੇਟਰ ਇਹ ਯਕੀਨੀ ਬਣਾਏਗਾ ਕਿ ਬਾਇਬੈਕ ਦੇ ਬਦਲਵੇਂ ਤਰੀਕੇ ਦੀ ਦੁਰਵਰਤੋਂ ਨਾ ਕੀਤੀ ਜਾਵੇ। ਇਸ ਦੇ ਲਈ ਬਾਇਬੈਕ ਪੀਰੀਅਡ ਦੌਰਾਨ ਆਈ. ਐੱਸ. ਆਈ. ਐੱਨ. ਪੱਧਰ ’ਤੇ ਪ੍ਰਮੋਟਰ ਅਤੇ ਪ੍ਰਮੋਟਰ ਗਰੁੱਪ ਦੀ ਹੋਲਡਿੰਗਜ਼ ਨੂੰ ਫ੍ਰੀਜ਼ ਕਰ ਦਿੱਤਾ ਜਾਵੇਗਾ। ਹਾਲਾਂਕਿ, ਟੈਂਡਰ ਆਫ਼ਰ ਦੇ ਜ਼ਰੀਏ ਬਾਇਬੈਕ ’ਚ ਪ੍ਰਮੋਟਰਾਂ ਨੂੰ ਹਿੱਸਾ ਲੈਣ ਦੀ ਇਜਾਜ਼ਤ ਹੋਵੇਗੀ।
ਇਹ ਵੀ ਪੜ੍ਹੋ : ਕਿਤੇ ਤੁਹਾਡੇ ਪਿਓ-ਦਾਦੇ ਦੇ ਤਾਂ ਨਹੀਂ ਹਨ ਇਹ 78,000 ਕਰੋੜ, ਇੰਝ ਚੈੱਕ ਕਰੋ ਦਾਅਵੇ ਦੀ ਰਕਮ
ਸੇਬੀ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ ਸ਼ੇਅਰ ਬਾਇਬੈਕ ਕਰਨ ਵਾਲੀ ਕੰਪਨੀ ਨੂੰ ਜਨਤਕ ਐਲਾਨ ਦੇ ਇਕ ਕੰਮਕਾਜੀ ਦਿਨ ਦੇ ਅੰਦਰ ਸ਼ੇਅਰਹੋਲਡਰਾਂ ਨੂੰ ਇਲੈਕਟ੍ਰਾਨਿਕ ਤਰੀਕੇ ਨਾਲ ਸੂਚਿਤ ਕਰਨਾ ਪਵੇਗਾ।
ਇਹ ਵੀ ਪੜ੍ਹੋ : ਹੁਣ ਖ਼ਾਤਾਧਾਰਕਾਂ ਨੂੰ ਪਾਲਸੀ ਜਾਂ ਯੋਜਨਾ ਖ਼ਰੀਦਣ ਲਈ ਮਜਬੂਰ ਨਹੀਂ ਕਰ ਸਕਣਗੇ ਬੈਂਕ, RBI ਨੇ ਜਾਰੀ ਕੀਤੇ ਨਵੇਂ ਨਿਯਮ
ਬਾਇਬੈਕ ਲਈ ਵੱਖਰੀ ਟ੍ਰੇਡਿੰਗ ਵਿੰਡੋ ਦੀ ਵੀ ਨਹੀਂ ਪਵੇਗੀ ਲੋੜ
ਸੇਬੀ ਨੇ ਸਟਾਕ ਐਕਸਚੇਂਜਾਂ ਦੇ ਜ਼ਰੀਏ ਹੋਣ ਵਾਲੇ ਸ਼ੇਅਰ ਬਾਇਬੈਕ ਲਈ ਵੱਖਰੇ ਤੌਰ ’ਤੇ ਟ੍ਰੇਡਿੰਗ ਵਿੰਡੋ ਦੀ ਲੋੜ ਖ਼ਤਮ ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਪਹਿਲਾਂ ਟੈਕਸ ਦੇ ਮਾਮਲੇ ’ਚ ਫ਼ਰਕ ਹੋਣ ਦੀ ਵਜ੍ਹਾ ਕਰ ਕੇ ਵੱਖਰੀ ਵਿੰਡੋ ਦੀ ਸ਼ੁਰੂਆਤ ਕੀਤੀ ਗਈ ਸੀ।
ਸੇਬੀ ਦਾ ਮੰਨਣਾ ਹੈ ਕਿ ਹੁਣ ਇਸ ਦੀ ਲੋੜ ਨਹੀਂ ਰਹਿ ਗਈ ਹੈ। ਹੁਣ ਬਾਇਬੈਕ ਦੇ ਟ੍ਰਾਂਜੈਕਸ਼ਨ ਸਟਾਕ ਐਕਸਚੇਂਜਾਂ ਦੇ ਰੈਗੂਲਰ ਟ੍ਰੇਡਿੰਗ ਮੈਕਾਨਿਜ਼ਮ ਤਹਿਤ ਪੂਰੇ ਹੋਣਗੇ।
ਇਹ ਵੀ ਪੜ੍ਹੋ : SBI, ICICI ਅਤੇ HDFC ਸਮੇਤ ਕਈ ਬੈਂਕਾਂ ਨੇ FCNR ਜਮ੍ਹਾਂ 'ਤੇ ਵਧਾ ਦਿੱਤੀਆਂ ਵਿਆਜ ਦਰਾਂ
ਮਰਚੈਂਟ ਬੈਂਕਰਾਂ ਦੀ ਲਾਜ਼ਮੀ ਨਿਯੁਕਤੀ ਦੀ ਲੋੜ ਵੀ ਖ਼ਤਮ
ਰੈਗੂਲੇਟਰ ਨੇ ਬਾਇਬੈਕ ਟ੍ਰਾਂਜੈਕਸ਼ਨਾਂ ਲਈ ਮਰਚੈਂਟ ਬੈਂਕਰਾਂ ਦੀ ਲਾਜ਼ਮੀ ਨਿਯੁਕਤੀ ਦੀ ਲੋੜ ਵੀ ਖ਼ਤਮ ਕਰ ਦਿੱਤੀ ਹੈ। ਹੁਣ ਪ੍ਰਕਿਰਿਆ ਨਾਲ ਸਬੰਧਤ ਕਈ ਜ਼ਿੰਮੇਵਾਰੀਆਂ ਸੂਚੀਬੱਧ ਕੰਪਨੀਆਂ, ਸਟਾਕ ਐਕਸਚੇਂਜਾਂ, ਕੰਪਲਾਇੰਸ ਅਫ਼ਸਰਾਂ ਅਤੇ ਸੈਕ੍ਰੇਟੇਰੀਅਲ ਆਡੀਟਰਾਂ ’ਤੇ ਪਾ ਦਿੱਤੀਆਂ ਗਈਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
