ਸੇਬੀ ਦਾ ਕੁਝ FPI ਨੂੰ ਵੱਡੇ ਖੁਲਾਸਾ ਨਿਯਮਾਂ ਤੋਂ ‘ਛੋਟ’ ਦਾ ਪ੍ਰਸਤਾਵ

Thursday, Feb 29, 2024 - 10:45 AM (IST)

ਸੇਬੀ ਦਾ ਕੁਝ FPI ਨੂੰ ਵੱਡੇ ਖੁਲਾਸਾ ਨਿਯਮਾਂ ਤੋਂ ‘ਛੋਟ’ ਦਾ ਪ੍ਰਸਤਾਵ

ਨਵੀਂ ਦਿੱਲੀ (ਭਾਸ਼ਾ) - ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਕੁਝ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈਜ਼) ਲਈ ਵਧੀਆਂ ਹੋਈਆਂ ਖੁਲਾਸਾ ਜ਼ਰੂਰਤਾਂ ਨਾਲ ਸਬੰਧਤ ਨਿਯਮਾਂ ’ਚ ਢਿੱਲ ਦੇਣ ਦਾ ਪ੍ਰਸਤਾਵ ਦਿੱਤਾ ਹੈ। ਰੈਗੂਲੇਟਰ ਦਾ ਮੰਨਣਾ ਹੈ ਕਿ ਇਸ ਨਾਲ ਕਾਰੋਬਾਰ ਕਰਨ ਦੀ ਆਸਾਨੀ ਦੀ ਸਥਿਤੀ ਨੂੰ ਬਿਹਤਰ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ :    ਪੁੱਤਰ ਅਨੰਤ ਅੰਬਾਨੀ ਦੇ ਵਿਆਹ ਤੋਂ ਪਹਿਲਾਂ ਨੀਤਾ ਅੰਬਾਨੀ ਨੇ ਕਰਵਾਇਆ 14 ਮੰਦਿਰਾਂ ਦਾ ਨਿਰਮਾਣ, ਦੇਖੋ ਵੀਡੀਓ

ਆਪਣੇ ਸਲਾਹ ਪੱਤਰ ’ਚ ਸੇਬੀ ਨੇ ਸ਼ੇਣੀ ਇਕ ਦੇ ਯੂਨੀਵਰਸਿਟੀ ਫੰਡਾਂ ਅਤੇ ਯੂਨੀਵਰਸਿਟੀਆਂ ਨਾਲ ਸਬੰਧਤ ਅਜਿਹੇ ‘ਐਂਡੋਮੈਂਟ’ ਐੱਫ. ਪੀ. ਆਈਜ਼ ਨੂੰ ਛੋਟ ਦੇਣ ਦਾ ਸੁਝਾਅ ਦਿੱਤਾ ਹੈ, ਜੋ ਵਿਸ਼ੇਸ਼ ਮਾਪਦੰਡਾਂ ਨੂੰ ਪੂਰਾ ਕਰਦੇ ਹਨ।

ਇਸ ਤੋ ਇਲਾਵਾ ਸੇਬੀ ਨੇ ਬਿਨਾਂ ਪ੍ਰਮੋਟਰ ਗਰੁੱਪ ਦੀਆਂ ਇਕਾਈਆਂ ’ਚ ਕੇਂਦ੍ਰਿਤ ਹਿੱਸੇਦਾਰੀ ਰੱਖਣ ਵਾਲੇ ਫੰਡਾਂ ਨੂੰ ਵੀ ਛੋਟ ਦਾ ਪ੍ਰਸਤਾਵ ਕੀਤਾ ਹੈ। ਇਹ ਛੋਟ ਅਜਿਹੇ ਮਾਮਲਿਆਂ ’ਚ ਹੋਵੇਗੀ ਜਿੱਥੇ ਘੱਟੋ-ਘੱਟ ਜਨਤਕ ਸ਼ੇਅਰਹੋਲਡਿੰਗ ਦੀਆਂ ਲੋੜਾਂ ਦੀ ਉਲੰਘਣਾ ਦਾ ਖਤਰਾ ਨਹੀਂ ਹੋਵੇਗਾ। ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ ਨੇ ਪ੍ਰਸਤਾਵਾਂ ’ਤੇ 8 ਮਾਰਚ ਤੱਕ ਜਨਤਕ ਟਿੱਪਣੀਆਂ ਮੰਗੀਆਂ ਹਨ।

ਇਹ ਵੀ ਪੜ੍ਹੋ :    ਗੂਗਲ ਦੀ ਪੇਮੈਂਟ ਐਪ GPay ਹੋਵੇਗੀ ਬੰਦ, ਜੂਨ ਮਹੀਨੇ ਤੋਂ ਸਿਰਫ਼ ਇਨ੍ਹਾਂ ਦੇਸ਼ਾਂ 'ਚ ਹੀ ਮਿਲਣਗੀਆਂ ਸੇਵਾਵਾਂ

ਬੀਤੇ ਸਾਲ ਅਗਸਤ ’ਚ ਕੀਤਾ ਸੀ ਇਹ ਐਲਾਨ

ਬੀਤੇ ਸਾਲ ਅਗਸਤ ’ਚ ਸੇਬੀ ਨੇ ਐੱਫ. ਪੀ. ਆਈਜ਼ ਨੂੰ ਕਿਹਾ ਸੀ ਕਿ ਉਹ ਉਨ੍ਹਾਂ ’ਚ ਕਿਸੇ ਤਰ੍ਹਾਂ ਦੀ ਮਾਲਕੀ, ਆਰਥਿਕ ਹਿਤ ਜਾਂ ਕੰਟਰੋਲ ਰੱਖਣ ਵਾਲੀਆਂ ਇਕਾਈਆਂ ਦਾ ਵੇਰਵਾ ਦੇਣ। ਇਸ ਲਈ ਕੋਈ ਹੱਦ ਤੈਅ ਨਹੀਂ ਕੀਤੀ ਗਈ ਸੀ। ਆਪਣੇ ਸਲਾਹ ਪੱਤਰ ’ਚ ਸੇਬੀ ਨੇ ਕੁਝ ਸ਼ਰਤਾਂ ਅਧੀਨ ਸ਼੍ਰੇਣੀ 1 ਐੱਫ. ਪੀ. ਆਈ. ਵਜੋਂ ਰਜਿਸਟਰਡ ਯੂਨੀਵਰਸਿਟੀ ਫੰਡ ਅਤੇ ਯੂਨੀਵਰਸਿਟੀਆਂ ਨਾਲ ਸਬੰਧਤ ‘ਐਂਡੋਮੈਂਟ’ ਨੂੰ ਖੁਲਾਸਾ ਜ਼ਰੂਰਤਾਂ ਤੋਂ ਛੋਟ ਦੇਣ ਦਾ ਸੁਝਾਅ ਦਿੱਤਾ ਹੈ।

ਸੇਬੀ ਨੇ ਰੱਖੀਆਂ ਇਹ ਸ਼ਰਤਾਂ

ਇਸ ਦੇ ਲਈ ਸ਼ਰਤ ਇਹ ਹੈ ਕਿ ਸਬੰਧਤ ਯੂਨੀਵਰਸਿਟੀ ਨਵੀਆਂ ਉਪਲੱਬਧ ਕਿਊ. ਐੱਸ. ਵਰਲਡ ਯੂਨੀਵਰਸਿਟੀ ਰੈਂਕਿੰਗ ਅਨੁਸਾਰ ਚੋਟੀ ਦੇ 200 ’ਚ ਹੋਣੀ ਚਾਹੀਦੀ ਹੈ। ਅਜਿਹੇ ਫੰਡਾਂ ਦਾ ਭਾਰਤ ’ਚ ਇਕੁਇਟੀ ਏ. ਯੂ. ਐੱਮ. ਉਨ੍ਹਾਂ ਦੇ ਗਲੋਬਲ ਏ. ਯੂ. ਐੱਮ. ਦੇ 25 ਫੀਸਦੀ ਤੋਂ ਘੱਟ ਹੋਣਾ ਚਾਹੀਦਾ ਹੈ। ਗਲੋਬਲ ਪੱਧਰ ’ਤੇ ਉਨ੍ਹਾਂ ਦੇ ਪ੍ਰਬੰਧਨ ਅਧੀਨ ਜਾਇਦਾਦਾਂ (ਏ. ਯੂ. ਐੱਮ.) 10,000 ਕਰੋੜ ਰੁਪਏ ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆਂ। ਇਸ ਤੋਂ ਇਲਾਵਾ ਇਹ ਵੀ ਜ਼ਰੂਰੀ ਹੈ ਕਿ ਉਨ੍ਹਾਂ ਨੇ ਆਪਣੇ ਸਬੰਧਤ ਖੇਤਰ ਦੇ ਟੈਕਸ ਅਧਿਕਾਰੀਆਂ ਕੋਲ ਉਚਿਤ ਰਿਟਰਨ ਦਾਖਲ ਕੀਤੀ ਹੋਵੇ।

ਇਹ ਵੀ ਪੜ੍ਹੋ :    ਨਵਾਂ ਫਰਜ਼ੀਵਾੜਾ : ਲੱਖਾਂ ਕਮਾਉਣ ਦੇ ਚੱਕਰ ਵਿਚ ਟ੍ਰੈਵਲ ਏਜੰਟਾਂ ਨੇ ਕਈਆਂ ’ਤੇ ਲਗਵਾ ਦਿੱਤਾ 10 ਸਾਲ ਦਾ ਬੈਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News