ਵਿਗਿਆਨੀਆਂ ਨੇ ਵਿਕਸਿਤ ਕੀਤਾ ਨਵਾਂ ਟੀਕਾ, ਭਵਿੱਖ ’ਚ ਮਿਲ ਸਕਦੀ ਹੈ ਮਦਦ
Friday, Jan 15, 2021 - 05:34 PM (IST)
ਨਵੀਂ ਦਿੱਲੀ (ਭਾਸ਼ਾ) : ਵਿਗਿਆਨੀਆਂ ਨੇ ਇਕ ਨਵਾਂ ਟੀਕਾ ਵਿਕਸਿਤ ਕੀਤਾ ਹੈ, ਜੋ ਚੂਹਿਆਂ ਵਿਚ ‘ਕੋਰੋਨਾ ਵਾਇਰਸ ਨਾਲ ਜੁੜੇ ਵਿਆਪਕ ਰੇਂਜ’ ਨੂੰ ਰੋਕਣ ਵਿਚ ਮਦਦ ਕਰਦਾ ਹੈ। ਇਸ ਖੋਜ ਨਾਲ ਭਵਿੱਖ ਦੀਆਂ ਅਜਿਹੀਆਂ ਲਾਗ ਦੀਆਂ ਬੀਮਾਰੀਆਂ ਅਤੇ ਸੰਭਾਵਿਕ ਵਾਇਰਸਾਂ ਨੂੰ ਰੋਕਣ ਵਿਚ ਮਦਦ ਮਿਲ ਸਕਦੀ ਹੈ ਜੋ ਜਾਨਵਰਾਂ ਤੋਂ ਮਨੁੱਖ ਵਿਚ ਫ਼ੈਲਦੇ ਹਨ।
ਇਹ ਵੀ ਪੜ੍ਹੋ: ਚੀਨ ਨੇ WHO ਦੇ 2 ਮਾਹਰਾਂ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਵੁਹਾਨ ’ਚ ਦਾਖ਼ਲ ਹੋਣ ਤੋਂ ਰੋਕਿਆ
‘ਸਾਇੰਸ’ ਪਤਰਿਕਾ ਵਿਚ ‘ਮੋਜੈਕ ਨੈਨੋ ਪਾਰਟੀਕਲ’ ਟੀਕੇ ਨੂੰ ਪਿਜਰੇ ਦੇ ਆਕਾਰ ਦਾ ਦੱਸਿਆ ਗਿਆ ਹੈ, ਜੋ ਇਕ ਹੀ ਤਰ੍ਹਾਂ ਦੇ 60 ਪ੍ਰੋਟੀਨ ਨਾਲ ਮਿਲ ਕੇ ਬਣਿਆ ਹੈ। ਇਨ੍ਹਾਂ ਵਿਚੋਹਰ ਛੋਟਾ ਪ੍ਰੋਟੀਨ ਵੇਲਕਰੋ (ਜੋੜਨ ਵਾਲੀ ਸਮੱਗਰੀ) ਦੀ ਤਰ੍ਹਾਂ ਕੰਮ ਕਰਦਾ ਹੈ। ਅਮਰੀਕਾ ਵਿਚ ਕੈਲੀਫੋਰਨੀਆ ਇੰਸਟੀਚਿਊਟ ਆਫ ਤਕਨਾਲੋਜੀ ਦੇ ਅਲੈਕਸ ਕੋਹੇਨ ਸਮੇਤ ਵਿਗਿਆਨੀਆਂ ਨੇ ਇਕ ਅਧਿਐਨ ਵਿਚ ਵੱਖ-ਵੱਖ ਤਰ੍ਹਾਂ ਦੇ ਕੋਰੋਨਾ ਵਾਇਰਸ ਦੇ ਪ੍ਰੋਟੀਨ ਦਾ ਮੁਲਾਂਕਣ ਕੀਤਾ ਅਤੇ ਹਰ ਪ੍ਰੋਟੀਨ ਨੂੰ ਇਕ ਨਾਮ ਦੇ ਕੇ ਪਿਜਰੇ ’ਤੇ ਚਿਪਕਾਇਆ।
ਅਧਿਐਨ ਵਿਚ ਦੱਸਿਆ ਗਿਆ ਕਿ ਜਦੋਂ ਇਨ੍ਹਾਂ ਵਾਇਰਲ ਟੁਕੜਿਆਂ ਨੂੰ ਪਿਜਰੇ ’ਤੇ ਚਿਪਕਾਇਆ ਗਿਆ ਤਾਂ ਇਹ ਅਤਿ ਸੂਖ਼ਮ ਕਣ ਦੀ ਤਰ੍ਹਾਂ ਦਿਖੇ, ਜੋ ਸਤਿਹ ’ਤੇ ਵੱਖ-ਵੱਖ ਕੋਰੋਨਾ ਵਾਇਰਸ ਸਟਰੇਨ ਦੀ ਨੁਮਾਇੰਦਗੀ ਕਰ ਰਹੇ ਸਨ। ਅਧਿਐਨ ਮੁਤਾਬਕ ਇਸ ਦੇ ਬਾਅਦ ਟੀਕਾ ਦਿੱਤੇ ਗਏ ਚੂਹਿਆਂ ਤੋਂ ਪੈਦਾ ਰੋਗ ਪ੍ਰਤੀਰੋਧਕ ਕੋਰੋਨਾ ਵਾਇਰਸ ਦੇ ਵੱਖ-ਵੱਖ ਸਟਰੇਨ ’ਤੇ ਪ੍ਰਤੀਕਿਰਿਆ ਦੇਣ ਵਿਚ ਸਮਰਥ ਸਨ। ਅਧਿਐਨ ਦੀ ਸਹਿ ਲੇਖਿਕਾ ਪਾਮੇਲਾ ਜੋਰਕਮੈਨ ਨੇ ਕਿਹਾ ਕਿ ਅਲੈਕਸ ਦੇ ਨਤੀਜੇ ਦਰਸਾਉਂਦੇ ਹਨ ਕਿ ਕੋਰੋਨਾ ਵਾਇਰਸ ਸਟਰੇਨ ਨੂੰ ਖ਼ਤਮ ਕਰਣ ਲਈ ਵੀ ਵੱਖ-ਵੱਖ ਤਰ੍ਹਾਂ ਰੋਗ ਪ੍ਰਤੀਰੋਧਕ ਪ੍ਰਤੀਕਿਰਿਆਵਾਂ ਵਿਕਸਿਤ ਕੀਤੀ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ: ਇਸ ਵਾਰ ਗਣਤੰਤਰ ਦਿਵਸ ਦੀ ਪਰੇਡ ’ਚ ਬੰਗਲਾਦੇਸ਼ ਦੀ ਫ਼ੌਜ ਲਵੇਗੀ ਹਿੱਸਾ, 122 ਫ਼ੌਜੀਆਂ ਦਾ ਦਲ ਪੁੱਜਾ ਭਾਰਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।