ਘੋਟਾਲਾ ਪ੍ਰਭਾਵਿਤ PMC ਬੈਂਕ ਦੀ ਜਾਂਚ ਰਿਪੋਰਟ ਅਜੇ ਤਿਆਰ ਨਹੀਂ:RBI

12/29/2019 4:21:04 PM

ਨਵੀਂ ਦਿੱਲੀ—ਰਿਜ਼ਰਵ ਬੈਂਕ ਨੇ ਕਿਹਾ ਕਿ ਘੋਟਾਲਾ ਪ੍ਰਭਾਵਿਤ ਪੰਜਾਬ ਐਂਡ ਮਹਾਰਾਸ਼ਟਰ ਕੋਅ-ਆਪਰੇਟਿਵ (ਪੀ.ਐੱਮ.ਸੀ.) ਬੈਂਕ ਦੀ ਵਿੱਤੀ ਸਥਿਤੀ ਨੂੰ ਲੈ ਕੇ ਜਾਂਚ ਰਿਪੋਰਟ ਅਜੇ ਤਿਆਰ ਨਹੀਂ ਹੋਈ ਹੈ। ਸੂਚਨਾ ਦੇ ਅਧਿਕਾਰ ਕਾਨੂੰਨ ਦੇ ਤਹਿਤ ਪੁੱਛੇ ਗਏ ਸਵਾਲ ਦੇ ਜਵਾਬ 'ਚ ਸਾਬਕਾ ਬੈਂਕ ਨੇ ਕਿਹਾ ਕਿ ਆਰ.ਬੀ.ਆਈ. ਦੀ ਸ਼ੁਰੂਆਤੀ ਪੜਤਾਲ ਤੋਂ ਪਤਾ ਚੱਲਦਾ ਹੈ ਕਿ ਬੈਂਕ 'ਚ ਵੱਡੇ ਪੈਮਾਨੇ 'ਤੇ ਅਨਿਯਮਿਤਤਾਵਾਂ ਹੋਈਆਂ। ਇਸ ਦੇ ਕਾਰਨ ਉਸ ਦੇ ਨਿਰਦੇਸ਼ਕ ਮੰਡਲ ਨੂੰ ਹਟਾਉਣ ਅਤੇ ਬੈਂਕਿੰਗ ਨਿਯਮਨ ਕਾਨੂੰਨ 1949 ਦੇ ਨਿਰਦੇਸ਼ਾਂ ਨੂੰ ਲਾਗੂ ਕਰਨ ਦੀ ਲੋੜ ਪਈ। ਆਰ.ਟੀ.ਆਈ. ਦੇ ਤਹਿਤ ਪੁੱਛੇ ਗਏ ਸਵਾਲ ਦੇ ਜਵਾਬ 'ਚ ਕੇਂਦਰੀ ਬੈਂਕ ਨੇ ਕਿਹਾ ਕਿ ਜਾਂਚ ਰਿਪੋਰਟ ਨੂੰ ਅਜੇ ਅੰਮਿਤ ਰੂਪ ਦਿੱਤਾ ਜਾਣਾ ਹੈ। ਆਰ.ਬੀ.ਆਈ. ਦੀ ਬੈਂਕ ਦੀ 31 ਮਾਰਚ 2019 ਤੱਕ ਵਿੱਤੀ ਸਥਿਤੀ ਨੂੰ ਲੈ ਕੇ ਜਾਂਚ ਅਜੇ ਜਾਰੀ ਹੈ। ਰਿਜ਼ਰਵ ਬੈਂਕ ਨੇ ਸੂਚਨਾ ਦੇ ਅਧਿਕਾਰ ਕਾਨੂੰਨ ਦੇ ਪ੍ਰਬੰਧਾਂ ਦਾ ਹਵਾਲਾ ਦਿੰਦੇ ਹੋਏ ਬੈਂਕ 'ਚ ਕੀਤੀ ਅਨਿਯਮਿਤਤਾਵਾਂ ਨੂੰ ਲੈ ਕੇ ਕੀਤੀਆਂ ਗਈਆਂ ਦੋ ਸ਼ਿਕਾਇਤਾਂ ਦੀ ਪ੍ਰਤੀ ਸੌਂਪਣ ਅਤੇ ਉਸ 'ਤੇ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਦੇਣ ਤੋਂ ਮਨ੍ਹਾ ਕੀਤਾ ਹੈ। ਇਹ ਪ੍ਰਬੰਧ ਉਨ੍ਹਾਂ ਸੂਚਨਾਵਾਂ ਦੇ ਖੁਲਾਸੇ 'ਤੇ ਪ੍ਰਤੀਬੰਧ ਲਗਾਉਂਦਾ ਹੈ ਜਿਸ ਨਾਲ ਜਾਂਚ ਜਾਂ ਗੜਬੜੀ ਕਰਨ ਵਾਲਿਆਂ ਦੀ ਅਭਿਯੋਜਨ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ।    
ਆਰ.ਬੀ.ਆਈ. ਨੇ 17 ਸਤੰਬਰ ਦੇ ਪੱਤਰ ਦੇ ਰਾਹੀਂ ਮਿਲੀ ਸ਼ਿਕਾਇਤ ਦੇ ਆਧਾਰ 'ਤੇ 19 ਸਤੰਬਰ ਨੂੰ ਬੈਂਕ ਦੀ 31 ਮਾਰਚ 2019 ਤੱਕ ਵਿੱਤ ਸਥਿਤੀ ਦੀ ਜਾਂਚ ਸ਼ੁਰੂ ਕੀਤੀ। ਸ਼ਿਕਾਇਤ 'ਚ ਦੋਸ਼ ਲਗਾਇਆ ਗਿਆ ਸੀ ਕਿ ਪੀ.ਐੱਮ.ਸੀ. ਬੈਂਕ ਦੇ ਕੰਮਕਾਜ 'ਚ ਅਨਿਯਮਿਤਤਾਵਾਂ ਹਨ। ਕੇਂਦਰੀ ਬੈਂਕ ਨੇ ਕਿਹਾ ਕਿ ਵੱਖ-ਵੱਖ ਅਥਾਰਟੀਆਂ ਵਲੋਂ ਬੈਂਕ ਦੀ ਜਾਂਚ ਅਜੇ ਜਾਰੀ ਹੈ। ਅਜਿਹੇ 'ਚ ਸੂਚਨਾ ਦੇ ਅਧਿਕਾਰ ਕਾਨੂੰਨ 2005 ਦੀ ਧਾਰਾ8(1)ਜੀ ਅਤੇ 8(1)(ਐੱਚ) ਦੇ ਤਹਿਤ ਜਾਣਕਾਰੀ ਦੇਣ ਤੋਂ ਛੋਟ ਹੈ। ਧਾਰਾ8(1) ਜੀ  ਦੇ ਤਹਿਤ ਅਜਿਹੀਆਂ ਸੂਚਨਾਵਾਂ ਨੂੰ ਸਾਂਝਾ ਕਰਨ ਤੋਂ ਮਨ੍ਹਾ ਕੀਤਾ ਜਾ ਸਕਦਾ ਹੈ ਜਿਸ ਨਾਲ ਕਿਸੇ ਦੇ ਜੀਵਨ ਨੂੰ ਖਤਰਾ ਹੋਵੇ ਜਾਂ ਸਰੋਤ ਦੀ ਪਛਾਣ ਨੂੰ ਗੁਪਤ ਰੱਖਣ ਦੀ ਲੋੜ ਹੈ। ਉੱਧਰ 8(1) (ਐੱਚ) ਉਨ੍ਹਾਂ ਸੂਚਨਾਵਾਂ ਨੂੰ ਸਾਂਝਾ ਕਰਨ ਤੋਂ ਮਨ੍ਹਾ ਕਰਦਾ ਹੈ ਜਿਸ ਨਾਲ ਜਾਂਚ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ। 


Aarti dhillon

Content Editor

Related News