SC ਦੀ ਟੈਲੀਕਾਮ ਕੰਪਨੀਆਂ ਨੂੰ ਫਟਕਾਰ, ਪੁੱਛਿਆ- 'ਕੀ ਅਸੀਂ ਮੂਰਖ ਹਾਂ'
Wednesday, Mar 18, 2020 - 12:03 PM (IST)
ਨਵੀਂ ਦਿੱਲੀ — ਸੁਪਰੀਮ ਕੋਰਟ ਨੇ ਫਟਕਾਰ ਲਗਾਉਂਦੇ ਹੋਏ ਕਿਹਾ ਹੈ ਕਿ AGR ਬਕਾਏ ਨੂੰ ਲੈ ਕੇ ਟੈਲੀਕਾਮ ਕੰਪਨੀਆਂ ਖੁਦ ਮੁਲਾਂਕਣ ਨਾ ਕਰਨ, ਇਸ ਨੂੰ ਅਦਾਲਤ ਦੀ ਮਾਣਹਾਨੀ ਮੰਨਿਆ ਜਾ ਸਕਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਜੋ ਹੋ ਰਿਹਾ ਹੈ ਉਹ ਬਹੁਤ ਹੀ ਹੈਰਾਨ ਕਰਨ ਵਾਲਾ ਹੈ। 'ਕੀ ਅਸੀਂ ਮੂਰਖ ਹਾਂ' ਇਹ ਅਦਾਲਤ ਦੇ ਆਦਰ ਦੀ ਗੱਲ ਹੈ ਕੀ ਟੈਲੀਕਾਮ ਕੰਪਨੀਆਂ ਨੂੰ ਲੱਗਦਾ ਹੈ ਕਿ ਉਹ ਸੰਸਾਰ ਵਿਚ ਸਭ ਤੋਂ ਪਾਵਰਫੁੱਲ ਹਨ। ਕੋਰਟ ਨੇ ਟੈਲੀਕਾਮ ਕੰਪਨੀਆਂ ਨੂੰ ਜ਼ੋਰਦਾਰ ਫਟਕਾਰ ਲਗਾਈ ਹੈ। ਇਸ ਦੇ ਨਾਲ ਹੀ ਕੋਰਟ ਨੇ ਸਾਰੀਆਂ ਟੈਲੀਕਾਮ ਕੰਪਨੀਆਂ ਦੇ ਐਮ.ਡੀ. ਨੂੰ ਜੇਲ ਭੇਜਣ ਦੀ ਚਿਤਾਵਨੀ ਵੀ ਦਿੱਤੀ ਦਿੱਤੀ ਹੈ।
ਦੂਜੇ ਪਾਸੇ ਸੋਮਵਾਰ ਨੂੰ ਵੋਡਾਫੋਨ-ਆਈਡਿਆ ਨੇ ਕਿਹਾ ਕਿ ਉਹ ਟੈਲੀਕਾਮ ਵਿਭਾਗ ਨੂੰ 3,354 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਖੁਦ ਦੇ ਮੁਲਾਂਕਣ ਮੁਤਾਬਕ ਉਸਨੇ ਏ.ਜੀ.ਆਰ. ਬਕਾਏ ਦੀ ਮੂਲ ਰਾਸ਼ੀ ਦਾ ਪੂਰਾ ਭੁਗਤਾਨ ਕਰ ਦਿੱਤਾ ਹੈ। ਹੁਣ ਤੱਕ ਕੰਪਨੀ ਸਰਕਾਰ ਨੂੰ AGR ਬਕਾਏ ਨੂੰ ਲੈ ਕੇ 6,854 ਕਰੋੜ ਰੁਪਏ ਦੇ ਚੁੱਕੀ ਹੈ।
ਕੀ ਹੈ ਮਾਮਲਾ
ਟੈਲੀਕਾਮ ਵਿਭਾਗ ਨੇ ਵੋਡਾਫੋਨ-ਆਈਡੀਆ ਤੋਂ AGR ਬਕਾਏ ਨੂੰ ਲੈ ਕੇ ਕਰੀਬ 53 ਹਜ਼ਾਰ ਕਰੋੜ ਰੁਪਏ ਦੀ ਮੰਗ ਕੀਤੀ ਹੈ। ਇਸ ਵਿਚ ਵਿਆਜ, ਜੁਰਮਾਨਾ ਅਤੇ ਰਾਸ਼ੀ ਦੇ ਭੁਗਤਾਨ 'ਚ ਕੀਤੀ ਗਈ ਦੇਰੀ ਦਾ ਵਿਆਜ ਵੀ ਸ਼ਾਮਲ ਹੈ। ਕੰਪਨੀ ਨੇ ਕਿਹਾ ਕਿ ਉਹ AGR ਦੇਣਦਾਰੀ 'ਤੇ ਸਵੈ-ਮੁਲਾਂਕਣ ਰਿਪੋਰਟ ਟੈਲੀਕਾਮ ਵਿਭਾਗ ਨੂੰ 6 ਮਾਰਚ ਨੂੰ ਸੌਂਪ ਚੁੱਕੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ 17 ਫਰਵਰੀ ਨੂੰ 2,500 ਕਰੋੜ ਰੁਪਏ ਅਤੇ 20 ਫਰਵਰੀ ਨੂੰ 1000 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ।
ਕਿਹੜੀਆਂ ਕੰਪਨੀਆਂ 'ਤੇ ਕੁੱਲ ਕਿੰਨਾ ਹੈ ਬਕਾਇਆ
ਟੈਲੀਕਾਮ ਵਿਭਾਗ ਦਾ ਇਨ੍ਹਾਂ ਕੰਪਨੀਆਂ 'ਤੇ ਕੁੱਲ 1.63 ਲੱਖ ਕਰੋੜ ਬਕਾਇਆ ਹੈ। ਇਨ੍ਹਾਂ 'ਚ ਕੰਪਨੀਆਂ ਦੀ ਲਾਇਸੈਂਸ ਫੀਸ ਅਤੇ ਸਪੈਕਟ੍ਰਮ ਚਾਰਜ ਸ਼ਾਮਲ ਹੈ। ਲਾਇਸੈਂਸ ਦੇ ਤੌਰ 'ਤੇ ਬਕਾਇਆ ਰਕਮ 92,642 ਕਰੋੜ ਰੁਪਏ ਅਤੇ ਸਪੈਕਟ੍ਰਮ ਯੂਸੇਜ ਚਾਰਜ ਦੇ ਤੌਰ 'ਤੇ 70,869 ਕਰੋੜ ਰੁਪਏ ਬਕਾਇਆ ਹੈ। ਸਭ ਤੋਂ ਵਧ ਬਕਾਇਆ ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਦਾ ਹੈ।