SC ਵਲੋਂ ਰੱਦ ਹੋਈਆਂ ਉਡਾਣਾਂ ਦੇ ਪੈਸੈ ਵਾਪਸ ਕਰਨ ਦੇ ਆਦੇਸ਼ ਜਾਰੀ,ਜਾਣੋ ਕਿੰਨਾ ਅਤੇ ਕਿਵੇਂ ਮਿਲੇਗਾ ਰਿਫੰਡ

10/08/2020 6:34:43 PM

ਨਵੀਂ ਦਿੱਲੀ — ਕੋਰੋਨਾ ਵਾਇਰਸ ਦੇ ਫੈਲਣ ਤੋਂ ਬਚਾਅ ਲਈ ਕੇਂਦਰ ਸਰਕਾਰ ਨੇ ਦੇਸ਼ ਭਰ ਵਿਚ ਤਾਲਾਬੰਦੀ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਦੇਸ਼ ਭਰ 'ਚ ਹਵਾਈ ਉਡਾਣਾਂ 'ਤੇ ਵੀ ਰੋਕ ਲਗਾ ਦਿੱਤੀ ਗਈ ਸੀ । ਜਿਸ ਕਾਰਨ ਹਵਾਈ ਯਾਤਰੀਆਂ ਦੀਆਂ ਵੱਡੀ ਗਿਣਤੀ ਵਿਚ ਟਿਕਟਾਂ ਕੈਂਸਲ ਹੋ ਗਈਆਂ ਸਨ। ਇਨ੍ਹਾਂ ਕੈਂਸਲ ਹੋਈਆਂ ਹਵਾਈ ਟਿਕਟਾਂ ਦਾ ਰਿਫੰਡ ਅਜੇ ਤੱਕ ਯਾਤਰੀਆਂ ਨੂੰ ਪੂਰੀ ਤਰ੍ਹਾਂ ਨਹੀਂ ਮਿਲ ਸਕਿਆ ਹੈ। ਇਸ ਮਾਮਲੇ ਵਿਚ 1 ਅਕਤੂਬਰ ਨੂੰ ਸੁਪਰੀਮ ਕੋਰਟ ਦਾ ਆਦੇਸ਼ ਆਉਣ ਦੇ ਬਾਅਦ ਮੰਤਰਾਲੇ ਨੇ ਕਿਹਾ ਕਿ 25 ਮਾਰਚ ਤੋਂ 24 ਮਈ ਤੱਕ ਦੀ ਮਿਆਦ ਦੌਰਾਨ ਘਰੇਲੂ ਅਤੇ ਇੰਟਰਨੈਸ਼ਨਲ ਯਾਤਰਾ ਲਈ ਬੁੱਕ ਕੀਤੇ ਗਏ ਹਵਾਈ ਟਿਕਟ ਦਾ ਰਿਫੰਡ ਬਿਨਾਂ ਕਿਸੇ ਕੈਂਸਲੇਸ਼ਨ ਚਾਰਜ ਦੇ ਸਾਰੇ ਯਾਤਰੀਆਂ ਨੂੰ ਵਾਪਸ ਕੀਤਾ ਜਾਵੇਗਾ। ਹੁਣ 25 ਮਾਰਚ ਤੋਂ 14 ਅਪ੍ਰੈਲ ਤੱਕ ਬੁੱਕ ਕੀਤੀ ਗਈ ਟਿਕਟਾਂ ਦਾ ਰਿਫੰਡ 3 ਹਫਤਿਆਂ 'ਚ ਕੀਤਾ ਜਾਵੇਗਾ। 

ਸੁਪਰੀਮ ਕੋਰਟ ਦੇ ਆਦੇਸ਼ ਦੇ ਅਧਾਰ 'ਤੇ ਡੀ.ਜੀ.ਸੀ.ਏ. ਨੇ ਯਾਤਰੀਆਂ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਹੈ।

  • ਉਹ ਯਾਤਰੀ ਜਿਨ੍ਹਾਂ ਨੇ ਤਾਲਾਬੰਦੀ ਦੌਰਾਨ ਯਾਤਰਾ ਲਈ ਟਿਕਟਾਂ ਬੁੱਕ ਕੀਤੀਆਂ ਸਨ (25 ਮਾਰਚ 2020 ਤੋਂ 24 ਮਈ 2020 ਤੱਕ)
  • ਉਹ ਯਾਤਰੀ ਜਿਨ੍ਹਾਂ ਨੇ ਤਾਲਾਬੰਦੀ ਤੋਂ ਪਹਿਲਾਂ ਕਿਸੇ ਵੀ ਸਮੇਂ ਟਿਕਟਾਂ ਬੁੱਕ ਕਰਵਾ ਲਈਆਂ ਸਨ। ਪਰ 24 ਮਈ 2020 ਤੱਕ ਯਾਤਰਾ ਕਰਨੀ ਸੀ ਅਤੇ ਕੋਵੀਡ -19 ਕਾਰਨ ਟਿਕਟ ਰੱਦ ਕਰ ਦਿੱਤੀ ਗਈ ਸੀ।
  • ਉਹ ਯਾਤਰੀ ਜਿਨ੍ਹਾਂ ਨੇ 24 ਮਈ 2020 ਤੋਂ ਬਾਅਦ ਕਿਸੇ ਵੀ ਸਮੇਂ ਯਾਤਰਾ ਲਈ ਟਿਕਟਾਂ ਬੁੱਕ ਕੀਤੀਆਂ।

ਇਹ ਵੀ ਦੇਖੋ : HDFC ਬੈਂਕ ਦੇ ਖਾਤਾਧਾਰਕਾਂ ਲਈ ਵੱਡੀ ਖ਼ਬਰ! ਹਸਪਤਾਲ ਦਾ ਬਿੱਲ ਅਦਾ ਕਰਨ ਲਈ ਮਿਲਣਗੇ 40 ਲੱਖ ਰੁਪਏ

ਜਾਣੋ ਕਿਵੇਂ ਮਿਲੇਗਾ ਰਿਫੰਡ ਦਾ ਪੈਸਾ

ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਯਾਤਰਾ ਲਈ ਏਜੰਟਾਂ ਤੋਂ ਟਿਕਟਾਂ ਬੁੱਕ ਕਰਵਾਉਣ ਵਾਲੇ ਯਾਤਰੀਆਂ ਲਈ ਵੀ ਰਿਫੰਡ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਏਅਰ ਲਾਈਨ ਕੰਪਨੀਆਂ ਤੋਂ ਪ੍ਰਾਪਤ ਹੋਈ ਰਕਮ ਦਾ ਟਰੈਵਲ ਏਜੰਟ ਯਾਤਰੀਆਂ ਨੂੰ ਭੁਗਤਾਨ ਕਰ ਦੇਣ।
24 ਮਈ ਤੋਂ ਬਾਅਦ ਹਵਾਈ ਯਾਤਰਾ ਲਈ ਰੱਦ ਰਿਫੰਡ ਸਿਵਲ ਹਵਾਬਾਜ਼ੀ ਲੋੜਾਂ ਦੀਆਂ ਧਾਰਾਵਾਂ ਤਹਿਤ ਦਿੱਤੀ ਜਾਵੇਗੀ।

ਇਹ ਵੀ ਦੇਖੋ : ਇਸ ਰੇਲ ਗੱਡੀ 'ਚ ਯਾਤਰੀਆਂ ਨੂੰ ਮਿਲੇਗੀ ਕੋਰੋਨਾ ਕਿੱਟ, ਹਰ ਮੁਸਾਫ਼ਰ ਦੀ ਹੋਵੇਗੀ ਥਰਮਲ ਸਕ੍ਰੀਨਿੰਗ

ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀਆਂ ਏਅਰਲਾਈਨ ਲਈ ਜਾਰੀ ਹੋਏ ਇਹ ਨਿਰੇਦਸ਼

ਵਿੱਤੀ ਸੰਕਟ ਕਾਰਨ ਜਿਹੜੀਆਂ ਏਅਰਲਾਈਨ ਕੰਪਨੀਆਂ ਰੱਦ ਹੋਣ ਕਾਰਨ ਰਿਫੰਡ ਨੂੰ ਵਾਪਸ ਨਹੀਂ ਕਰ ਸਕਦੀਆਂ ਉਨ੍ਹਾਂ ਲਈ ਇਹ ਵਿਵਸਥਾ ਹੋਵੇਗੀ। ਕੋਰੋਨਾ ਅਤੇ ਤਾਲਾਬੰਦੀ ਕਾਰਨ ਏਅਰਲਾਇੰਸ ਕੰਪਨੀਆਂ ਦੀ ਵਿੱਤੀ ਸਥਿਤੀ ਵਿਗੜ ਗਈ ਹੈ। ਕਈ ਏਅਰ ਲਾਈਨ ਕੰਪਨੀਆਂ ਵਿੱਤੀ ਸੰਕਟ ਵਿਚੋਂ ਗੁਜ਼ਰ ਰਹੀਆਂ ਹਨ।ਅਜਿਹੀ ਮੁਸ਼ਕਲ ਸਥਿਤੀ ਵਿਚ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਇੱਕ ਵਿਕਲਪ ਦਿੱਤਾ ਹੈ ਜਿਸ ਦੇ ਤਹਿਤ ਇਹ ਏਅਰਲਾਇੰਸ ਕੰਪਨੀਆਂ ਯਾਤਰੀਆਂ ਨੂੰ ਕ੍ਰੈਡਿਟ ਉਪਲੱਬਧ ਕਰਵਾਉਣਗੀਆਂ। ਇਸ ਦੇ ਬਾਵਜੂਦ ਕਿ ਇਨ੍ਹਾਂ ਯਾਤਰੀਆਂ ਨੇ ਹਵਾਈ ਟਿਕਟਾਂ ਖ਼ੁਦ ਬੁੱਕ ਕੀਤੀਆਂ ਹਨ ਜਾਂ ਕਿ ਕਿਸੇ ਟਰੈਵਲ ਏਜੰਟ ਦੁਆਰਾ। ਯਾਤਰੀ ਇਸ ਕਰੈਡਿਟ ਦੀ ਵਰਤੋਂ 31 ਮਾਰਚ 2021 ਤੱਕ ਕਰ ਸਕਣਗੇ। ਯਾਤਰੀ ਇਸ ਕ੍ਰੈਡਿਟ ਨੂੰ ਕਿਸੇ ਵੀ ਟਰੈਵਲ ਏਜੰਟ ਸਮੇਤ ਕਿਸੇ ਵੀ ਵਿਅਕਤੀ ਨੂੰ ਟਰਾਂਸਫਰ ਕਰ ਸਕਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਯਾਤਰੀਆਂ ਨੂੰ ਇਹ ਸਹੂਲਤ ਵੀ ਮਿਲੇਗੀ ਕਿ ਉਹ ਇਸ ਇਸ ਕ੍ਰੈਡਿਟ ਦਾ ਇਸਤੇਮਾਲ ਕਿਸੇ ਵੀ ਰੂਟ ਲਈ ਕਰ ਸਕਦੇ ਹਨ। ਕੈਡਿਟ ਸ਼ੈੱਲ ਨੂੰ ਪ੍ਰਤੀ ਮਹੀਨਾ ਫੇਸ ਵੈਲਿਊ ਦਾ 0.5% ਇੰਸੈਂਟਿਵ ਦਿੱਤਾ ਜਾਵੇਗਾ। ਇਹ ਪ੍ਰੇਰਕ ਟਿਕਟ ਕੈਂਸਲ ਦੇ ਮਹੀਨੇ ਜਾਂ 30 ਜੂਨ 2020 ਤੱਕ ਨਿਰਧਾਰਤ ਕੀਤਾ ਜਾਏਗਾ। ਉਸ ਤੋਂ ਬਾਅਦ 31 ਮਾਰਚ 2021 ਤੱਕ 0.75% ਇੰਨਸੈਂਟਿਵ ਦੇਣ ਦਾ ਪ੍ਰਾਵਧਾਨ ਕੀਤਾ ਗਿਆ ਹੈ। ਜੇ 31 ਮਾਰਚ 2021 ਤੱਕ ਕਰੈਡਿਟ ਸ਼ੈੱਲ ਦੀ ਵਰਤੋਂ ਨਹੀਂ ਕੀਤੀ ਜਾਂਦੀ ਤਾਂ ਰੱਦ ਰਿਫੰਡ ਉਸੇ ਖਾਤੇ ਵਿਚ ਪਾ ਦਿੱਤਾ ਜਾਵੇਗਾ। ਜਿਸ ਖ਼ਾਤੇ ਤੋਂ ਏਅਰ ਲਾਈਨ ਕੰਪਨੀਆਂ ਨੂੰ ਟਿਕਟ ਦੀ ਰਕਮ ਮਿਲੀ ਸੀ।

ਇਹ ਵੀ ਦੇਖੋ : ਦੀਵਾਲੀ ਤੋਂ ਪਹਿਲਾਂ ਸਸਤੇ ਹੋਏ ਇਹ ਸੁੱਕੇ ਮੇਵੇ, ਜਾਣੋ ਬਦਾਮ,ਕਾਜੂ ਅਤੇ ਪਿਸਤੇ ਦਾ ਭਾਅ

ਇਸ ਦੇ ਲਈ ਡੀ.ਜੀ.ਸੀ.ਏ. ਨੇ ਸਾਰੀਆਂ ਏਅਰ ਲਾਈਨ ਕੰਪਨੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ।           

ਇਹ ਵੀ ਦੇਖੋ : ਵੱਡੀ ਖ਼ਬਰ: ਪੈੱਪਸੀਕੋ ਹਾਰੀ Mountain Dew ਦੇ ਸਿਰਲੇਖ ਸਬੰਧੀ ਕਾਨੂੰਨੀ ਲੜਾਈ


Harinder Kaur

Content Editor

Related News