SBI ਕਰੇਗਾ ’ਚ 10,000 ਕਰਮਚਾਰੀਆਂ ਦੀ ਨਿਯੁਕਤੀ, ਇਨ੍ਹਾਂ ਅਹੁਦਿਆਂ ਲਈ ਕਰੇਗਾ ਭਰਤੀ

Monday, Oct 07, 2024 - 01:52 PM (IST)

ਨਵੀਂ ਦਿੱਲੀ (ਭਾਸ਼ਾ) - ਜਨਤਕ ਖੇਤਰ ਦਾ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਚਾਲੂ ਵਿੱਤੀ ਸਾਲ (2024-25) ’ਚ 10,000 ਨਵੇਂ ਕਰਮਚਾਰੀਆਂ ਨੂੰ ਭਰਤੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਬੈਂਕ ਇਹ ਨਵੀਂ ਭਰਤੀ ਆਮ ਬੈਂਕਿੰਗ ਜ਼ਰੂਰਤਾਂ ਅਤੇ ਆਪਣੀ ਤਕਨੀਕੀ ਸਮਰੱਥਾ ਨੂੰ ਬੜ੍ਹਾਵਾ ਦੇਣ ਲਈ ਕਰੇਗਾ। ਬੈਂਕ ਨੇ ਸਹਿਜ ਗਾਹਕ ਸੇਵਾ ਪ੍ਰਦਾਨ ਕਰਨ ਦੇ ਨਾਲ-ਨਾਲ ਆਪਣੇ ਡਿਜੀਟਲ ਚੈਨਲ ਨੂੰ ਮਜ਼ਬੂਤ ਕਰਨ ਲਈ ਤਕਨੀਕੀ ’ਚ ਮਹੱਤਵਪੂਰਨ ਨਿਵੇਸ਼ ਕੀਤਾ ਹੈ।

ਇਹ ਵੀ ਪੜ੍ਹੋ :     ਹੋ ਜਾਓ ਸਾਵਧਾਨ! 10 ਰੁਪਏ ਦਾ ਸਿੱਕਾ ਭੇਜ ਸਕਦੈ ਜੇਲ੍ਹ

ਐੱਸ. ਬੀ. ਆਈ. ਦੇ ਚੇਅਰਮੈਨ ਸੀ. ਐੱਸ. ਸ਼ੈੱਟੀ ਨੇ ਕਿਹਾ,“ਅਸੀਂ ਆਪਣੇ ਕਾਰਜਬੱਲ ਨੂੰ ਤਕਨੀਕੀ ਪੱਖ ਦੇ ਨਾਲ-ਨਾਲ ਆਮ ਬੈਂਕਿੰਗ ਪੱਖ ’ਤੇ ਵੀ ਮਜ਼ਬੂਤ ਕਰ ਰਹੇ ਹਾਂ । ਅਸੀਂ ਹਾਲ ਹੀ ’ਚ ਪ੍ਰਵੇਸ਼ ਪੱਧਰ ਅਤੇ ਥੋੜ੍ਹੇ ਉੱਚ ਪੱਧਰ ’ਤੇ ਲੱਗਭਗ 1,500 ਤਕਨੀਕੀ ਲੋਕਾਂ ਦੀ ਭਰਤੀ ਦਾ ਐਲਾਨ ਕੀਤਾ ਹੈ।” ਉਨ੍ਹਾਂ ਕਿਹਾ,“ਸਾਡੀ ਤਕਨੀਕੀ ਭਰਤੀ ਡਾਟਾ ਵਿਗਿਆਨੀਆਂ, ਡਾਟਾ ਆਰਕੀਟੈਕਟਸ, ਨੈੱਟਵਰਕ ਸੰਚਾਲਕਾਂ ਆਦਿ ਵਰਗੀਆਂ ਵਿਸ਼ੇਸ਼ ਨੌਕਰੀਆਂ ’ਤੇ ਵੀ ਹੈ।

ਇਹ ਵੀ ਪੜ੍ਹੋ :     E-Scooter ਦੀਆਂ ਕੀਮਤਾਂ 'ਚ ਵੱਡੀ ਕਟੌਤੀ, ਇੰਝ 50 ਹਜ਼ਾਰ ਰੁਪਏ ਤੋਂ ਵੀ ਮਿਲੇਗਾ ਸਸਤਾ

ਅਸੀ ਉਨ੍ਹਾਂ ਨੂੰ ਤਕਨੀਕੀ ਪੱਖ ’ਚ ਵੱਖ-ਵੱਖ ਤਰ੍ਹਾਂ ਦੀਆਂ ਨੌਕਰੀਆਂ ਲਈ ਭਰਤੀ ਕਰ ਰਹੇ ਹਾਂ। ਇਸ ਲਈ, ਕੁਲ ਮਿਲਾ ਕੇ ਸਾਡੀ ਮੌਜੂਦਾ ਸਾਲ ਦੀ ਲੋੜ ਲੱਗਭਗ 8,000 ਤੋਂ 10,000 ਲੋਕਾਂ ਦੀ ਹੋਵੇਗੀ। ਲੋਕਾਂ ਨੂੰ ਵਿਸ਼ੇਸ਼ ਅਤੇ ਆਮ ਦੋਵਾਂ ਪੱਖਾਂ ’ਚ ਜੋੜਿਆ ਜਾਵੇਗਾ।” ਮਾਰਚ, 2024 ਤੱਕ ਬੈਂਕ ਦੇ ਕੁਲ ਕਰਮਚਾਰੀਆਂ ਦੀ ਗਿਣਤੀ 2,32,296 ਸੀ। ਇਸ ’ਚੋਂ ਪਿਛਲੇ ਵਿੱਤੀ ਸਾਲ ਦੇ ਆਖਿਰ ’ਚ 1,10,116 ਅਧਿਕਾਰੀ ਬੈਂਕ ’ਚ ਕੰਮ ਕਰ ਰਹੇ ਸਨ। ਸਮਰੱਥਾ ਉਸਾਰੀ ਦੇ ਬਾਰੇ ਪੁੱਛੇ ਜਾਣ ’ਤੇ ਸ਼ੈੱਟੀ ਨੇ ਕਿਹਾ ਕਿ ਇਹ ਇਕ ਲਗਾਤਾਰ ਪ੍ਰਕਿਰਿਆ ਹੈ ਅਤੇ ਬੈਂਕ ਗਾਹਕਾਂ ਦੀਆਂ ਉੱਭਰਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੌਜੂਦਾ ਕਰਮਚਾਰੀਆਂ ਨੂੰ ਫਿਰ ਟਰੇਂਡ ਅਤੇ ਐਡਵਾਂਸ ਬਣਾਉਂਦਾ ਹੈ ।

ਇਹ ਵੀ ਪੜ੍ਹੋ :    ਅਭਿਸ਼ੇਕ ਬੱਚਨ ਨੂੰ SBI ਹਰ ਮਹੀਨੇ ਦੇ ਰਿਹੈ 18 ਲੱਖ ਰੁਪਏ! ਇਹ ਵਜ੍ਹਾ ਆਈ ਸਾਹਮਣੇ
   
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News