ਜਲਦ ਚਾਕਲੇਟ ਵੇਚੇਗੀ ਅਡਾਨੀ ਐਂਟਰਪ੍ਰਾਈਜ਼ਿਜ਼, ਹਿੱਸੇਦਾਰੀ ਲਈ ਕੀਤਾ ਵੱਡਾ ਸੌਦਾ

Sunday, Sep 29, 2024 - 12:09 PM (IST)

ਜਲਦ ਚਾਕਲੇਟ ਵੇਚੇਗੀ ਅਡਾਨੀ ਐਂਟਰਪ੍ਰਾਈਜ਼ਿਜ਼, ਹਿੱਸੇਦਾਰੀ ਲਈ ਕੀਤਾ ਵੱਡਾ ਸੌਦਾ

ਨਵੀਂ ਦਿੱਲੀ (ਇੰਟ) : ਅਡਾਨੀ ਗਰੁੱਪ ਦੀ ਫਲੈਗਸ਼ਿਪ ਕੰਪਨੀ ਅਡਾਨੀ ਐਂਟਰਪ੍ਰਾਈਜਿਜ਼ ਦੀ ਜੁਆਇੰਟ ਵੈਂਚਰ ਕੋਕੋਕਾਰਟ ਵੈਂਚਰਜ਼ ਪ੍ਰਾਈਵੇਟ ਲਿਮਟਿਡ (ਸੀ.ਵੀ.ਪੀ.ਐੱਲ) ’ਚ 74 ਫੀਸਦੀ ਹਿੱਸੇਦਾਰੀ ਖਰੀਦੇਗੀ। ਕੰਪਨੀ ਨੇ ਇਸ ਦਾ ਐਲਾਨ ਕੀਤਾ। ਐਲਾਨ ਦੇ ਅਨੁਸਾਰ ਅਡਾਨੀ ਐਂਟਰਪ੍ਰਾਈਜਿਜ਼ ਦੀ ਸਟੈਪ-ਡਾਊਨ ਸਬਸਿਡੀਅਰੀ ਅਡਾਨੀ ਏਅਰਪੋਰਟ ਹੋਲਡਿੰਗਜ਼ ਲਿਮਟਿਡ (ਏ.ਏ.ਐੱਚ.ਐੱਲ.) ਦੀ ਜੁਅਾਇੰਟ ਵੈਂਚਰ ਅਪ੍ਰੈਲ ਮੂਨ ਰਿਟੇਲ ਪ੍ਰਾਈਵੇਟ ਲਿਮਟਿਡ (ਏ.ਐਮ.ਆਰ.ਪੀ.ਐੱਲ) ਇਹ ਹਿੱਸੇਦਾਰੀ ਖਰੀਦੇਗੀ।

ਇਹ ਵੀ ਪੜ੍ਹੋ :    ਸਾਵਧਾਨ : 1 ਅਕਤੂਬਰ ਤੋਂ ਬਦਲਣ ਜਾ ਰਹੇ ਇਹ ਨਿਯਮ, ਇਨ੍ਹਾਂ ਬਦਲਾਅ ਬਾਰੇ ਸੁਚੇਤ ਰਹਿਣਾ ਹੈ ਜ਼ਰੂਰੀ

200 ਕਰੋੜ ਰੁਪਏ ਦੀ ਇਹ ਖਰੀਦ ਸ਼ੇਅਰ ਖਰੀਦ ਅਤੇ ਸਬਸਕ੍ਰਿਪਸ਼ਨ ਸਮਝੌਤਿਆਂ ਰਾਹੀਂ ਕੀਤੀ ਜਾਵੇਗੀ। ਇਸ ਪ੍ਰਾਪਤੀ ਲਈ, ਸ਼ੇਅਰ ਖਰੀਦ ਸਮਝੌਤਾ (ਐੱਸ. ਪੀ. ਏ.), ਸ਼ੇਅਰ ਸਬਸਕ੍ਰਿਪਸ਼ਨ ਸਮਝੌਤਾ (ਐੱਸ. ਐੱਸ. ਏ.) ਅਤੇ ਸੰਯੁਕਤ ਉੱਦਮ ਸਮਝੌਤਾ (ਜੇ ਵੀ ਏ.) ’ਤੇ 27 ਸਤੰਬਰ 2024 ਨੂੰ ਹਸਤਾਖਰ ਕੀਤੇ ਗਏ ਹਨ।

ਇਹ ਵੀ ਪੜ੍ਹੋ :     ਨਿਰਮਲਾ ਸੀਤਾਰਮਨ ਖ਼ਿਲਾਫ਼ ਕੋਰਟ ਦਾ ਵੱਡਾ ਫੈਸਲਾ, FIR ਦਰਜ ਕਰਨ ਦਾ ਆਦੇਸ਼

ਸੌਦਾ 31 ਅਕਤੂਬਰ ਤੱਕ ਪੂਰਾ ਹੋਣ ਦੀ ਆਸ

ਸ਼ੇਅਰ ਖਰੀਦ ਸਮਝੌਤੇ ਦੇ ਤਹਿਤ ਅਪ੍ਰੈਲ ਮੂਨ ਰਿਟੇਲ 14,73,518 ਸ਼ੇਅਰ ਖਰੀਦੇਗੀ ਜੋ ਕੋਕੋਕਾਰਟ ਵੈਂਚਰਸ ਦੀ 36.96 ਪ੍ਰਤੀਸ਼ਤ ਹਿੱਸੇਦਾਰੀ ਹੈ। ਓਧਰ ਸ਼ੇਅਰ ਸਬਸਕ੍ਰਿਪਸ਼ਨ ਸਮਝੌਤੇ ਦੇ ਤਹਿਤ ਅਪ੍ਰੈਲ ਮੂਨ ਰਿਟੇਲ 14,76,471 ਸ਼ੇਅਰਾਂ ਦੀ ਗਾਹਕੀ ਲਵੇਗੀ, ਜੋ ਕੋਕੋਕਾਰਟ ਵੈਂਚਰਸ ਦੀ 37.04 ਪ੍ਰਤੀਸ਼ਤ ਹਿੱਸੇਦਾਰੀ ਦੇ ਬਰਾਬਰ ਹੈ। ਇਹ ਸੌਦਾ 31 ਅਕਤੂਬਰ ਤੱਕ ਪੂਰਾ ਹੋਣ ਦੀ ਅਾਸ ਹੈ।

ਇਹ ਵੀ ਪੜ੍ਹੋ :      ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ਦੀ ਗਿਣਤੀ ’ਚ ਭਾਰੀ ਵਾਧਾ

ਇਸ ਖਰੀਦ ਦੇ ਜ਼ਰੀਏ ਅਡਾਨੀ ਸਮੂਹ ਦਾ ਪ੍ਰਚੂਨ ਕਾਰੋਬਾਰ ਵਧੇਗਾ। ਇਸ ਦੇ ਰਾਹੀਂ ਅਡਾਨੀ ਐਂਟਰਪ੍ਰਾਈਜਿਜ਼ ਰਿਟੇਲ ਅਤੇ ਫੂਡ ਐਂਡ ਬੇਵਰੇਜ ਸੈਕਟਰ 'ਚ ਐਂਟਰੀ ਹੋਵੇਗੀ। ਕੋਕੋਕਾਰਟ ਵੈਂਚਰਸ ਨੂੰ ਕਰਣ ਅਤੇ ਅਰਜੁਨ ਆਹੂਜਾ ਨੇ ਸਤੰਬਰ 2020 ਵਿਚ ਸ਼ੁਰੂ ਕੀਤਾ ਸੀ। ਇਹ ਵਿਦੇਸ਼ਾਂ ਤੋਂ ਚਾਕਲੇਟ ਮੰਗਵਾ ਕੇ ਇੱਥੇ ਵੇਚਦੀ ਹੈ। ਇਸ ਦੇ ਦੇਸ਼ ਭਰ ਵਿਚ ਕੈਫੇ ਹਨ। ਇਸ ਦਾ ਟਰਨਓਵਰ ਤੇਜ਼ੀ ਨਾਲ ਵਧਿਆ ਹੈ। ਵਿੱਤੀ ਸਾਲ 2021 ਵਿਚ ਇਸਦਾ ਟਰਨਓਵਰ 6.89 ਕਰੋੜ ਰੁਪਏ ਸੀ, ਜੋ ਕਿ ਵਿੱਤੀ ਸਾਲ 2022 ਵਿਚ 51.61 ਕਰੋੜ ਰੁਪਏ ਅਤੇ ਫਿਰ ਵਿੱਤੀ ਸਾਲ 2023 ਵਿਚ 99.63 ਕਰੋੜ ਰੁਪਏ ਤੱਕ ਪਹੁੰਚ ਗਿਆ।

ਇਹ ਵੀ ਪੜ੍ਹੋ :     ਪੇਜਰ ਵਾਂਗ ਬਲਾਸਟ ਨਾ ਹੋ ਜਾਵੇ ਤੁਹਾਡੇ ਘਰ ਪਿਆ ਚੀਨੀ ਸਮਾਨ, ਅਲਰਟ ਮੋਡ 'ਤੇ ਭਾਰਤ ਸਰਕਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News