ਤਿਉਹਾਰੀ ਸੀਜ਼ਨ ਤੋਂ ਪਹਿਲਾਂ ATF ਦੀ ਕੀਮਤ ’ਚ 6.29 ਫੀਸਦੀ ਦੀ ਕਟੌਤੀ

Tuesday, Oct 01, 2024 - 06:08 PM (IST)

ਤਿਉਹਾਰੀ ਸੀਜ਼ਨ ਤੋਂ ਪਹਿਲਾਂ ATF ਦੀ ਕੀਮਤ ’ਚ 6.29 ਫੀਸਦੀ ਦੀ ਕਟੌਤੀ

ਨਵੀਂ ਦਿੱਲੀ (ਭਾਸ਼ਾ) - ਹਵਾਬਾਜ਼ੀ ਬਾਲਣ ਜਾਂ ਏ.ਟੀ.ਐੱਫ. ਦੀ ਕੀਮਤ 6.29 ਫੀਸਦੀ ਦੀ ਕਟੌਤੀ ਤੋਂ ਬਾਅਦ ਮੰਗਲਵਾਰ ਨੂੰ ਇਸ ਸਾਲ ਦੇ ਹੇਠਲੇ ਪੱਧਰ ’ਤੇ ਆ ਗਈ। ਉਥੇ ਹੀ, ਹੋਟਲਾਂ ਅਤੇ ਰੈਸਟੋਰੈਂਟ ’ਚ ਇਸਤੇਮਾਲ ਹੋਣ ਵਾਲੇ ਕਰਮਸ਼ੀਅਲ ਐੱਲ.ਪੀ.ਜੀ. (19 ਕਿਲੋਗ੍ਰਾਮ) ਦੀ ਕੀਮਤ 48.50 ਰੁਪਏ ਪ੍ਰਤੀ ਸਿਲੈਂਡਰ ਵਧ ਗਈ ਹੈ।

ਇਹ ਵੀ ਪੜ੍ਹੋ :     Mutual Fund ਦੇ ਨਿਵੇਸ਼ਕਾਂ ਲਈ ਵੱਡੀ ਸਹੂਲਤ, ਹੁਣ ਰੰਗ ਦੇਖ ਕੇ ਜਾਣੋ ਕਿੰਨਾ ਹੈ ਜੋਖਮ

ਅੰਤਰਰਾਸ਼ਟਰੀ ਤੇਲ ਕੀਮਤਾਂ ਦੇ ਰੁਝਾਨ ਦੇ ਅਨੁਸਾਰ ਮਹੀਨਾਵਾਰ ਆਧਾਰ ’ਤੇ ਇਸ ਦੀ ਕੀਮਤ ’ਚ ਇਹ ਵਾਧਾ ਕੀਤਾ ਗਿਆ ਹੈ। ਸਰਕਾਰੀ ਈਂਧਣ ਖੁਦਰਾ ਵਿਕਰੀਕਰਤਾਵਾਂ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ’ਤੇ ਐਵਿਏਸ਼ਨ ਟਰਬਾਈਨ ਫਿਊਲ (ਏ.ਟੀ.ਐੱਫ.) ਕੀਮਤ 5,883 ਰੁਪਏ ਪ੍ਰਤੀ ਕਿਲੋਮੀਟਰ ਜਾਂ 6.29 ਫੀਸਦੀ ਘੱਟ ਕੇ 87,597.22 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ। ਇਹ ਹਵਾਬਾਜ਼ੀ ਈਂਧਣ ਦੀ ਇਸ ਸਾਲ ਸਭ ਤੋਂ ਘੱਟ ਕੀਮਤ ਹੈ। ਇਸ ਵਿਚ ਲਗਾਤਾਰ ਦੂਜੀ ਵਾਰ ਕਟੌਤੀ ਨਾਲ ਹਵਾਬਾਜ਼ੀ ਕੰਪਨੀਆਂ ਦਾ ਬੋਝ ਘੱਟ ਕਰਨ ’ਚ ਮਦਦ ਮਿਲੇਗੀ, ਜਿਨ੍ਹਾਂ ਦੀ ਸੰਚਾਲਨ ਲਾਗਤ ’ਚ ਈਂਧਣ ਦਾ ਹਿੱਸਾ ਲੱਗਭਗ 40 ਫੀਸਦੀ ਹੁੰਦਾ ਹੈ।

ਇਹ ਵੀ ਪੜ੍ਹੋ :     AIR India ਦੇ ਜਹਾਜ਼ 'ਚ ਆਈ ਖ਼ਰਾਬੀ, 1 ਘੰਟਾ ਫਲਾਈਟ 'ਚ ਬੰਦ ਰਹੇ ਯਾਤਰੀ

ਨਾਲ ਹੀ ਤੇਲ ਕੰਪਨੀਆਂ ਨੇ ਕਮਰਸ਼ੀਅਲ ਐੱਲ.ਪੀ.ਜੀ. ਦੀ ਕੀਮਤ 48.50 ਰੁਪਏ ਵਧਾ ਕੇ 1,740 ਰੁਪਏ ਪ੍ਰਤੀ 19 ਕਿਲੋਗ੍ਰਾਮ ਸਿਲੈਂਡਰ ਕਰ ਦਿੱਤੀ ਹੈ। ਕੀਮਤਾਂ ’ਚ ਲਗਾਤਾਰ ਤੀਸਰੀ ਵਾਰ ਮਹੀਨਾਵਾਰ ਵਾਧਾ ਕੀਤਾ ਗਿਆ। ਹਾਲਾਂਕਿ, ਘਰੇਲੂ ਵਰਤੋਂ ’ਚ ਆਉਣ ਵਾਲੇ ਰਸੋਈ ਗੈਸ ਸਿਲੈਂਡਰ ਦੀ ਕੀਮਤ 803 ਰੁਪਏ ਪ੍ਰਤੀ 14.2 ਕਿਲੋਗ੍ਰਾਮ ’ਤੇ ਬਰਕਰਾਰ ਹੈ। ਜਨਤਕ ਖੇਤਰ ਦੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.), ਭਾਰਤ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ.ਪੀ.ਸੀ.ਐੱਲ.) ਅਤੇ ਹਿੰਦੁਸਤਾਨ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚ.ਪੀ.ਸੀ.ਐੱਲ.) ਹਰ ਮਹੀਨੇ ਦੀ ਪਹਿਲੀ ਮਿਤੀ ਨੂੰ ਬੈਂਚਮਾਰਕ ਅੰਤਰਰਾਸ਼ਟਰੀ ਈਂਧਣ ਦੀ ਔਸਤ ਕੀਮਤ ਅਤੇ ਵਿਦੇਸ਼ੀ ਮੁਦਰਾ ਦਰ ਦੇ ਆਧਾਰ ’ਤੇ ਏ.ਟੀ.ਐੱਫ. ਅਤੇ ਰਸੋਈ ਗੈਸ ਦੀਆਂ ਕੀਮਤਾਂ ’ਚ ਸੋਧ ਕਰਦੀ ਹੈ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਬਣੀਆਂ ਹੋਈਆਂ ਹਨ। ਮਾਰਚ ਦੇ ਦਰਮਿਆਨ ’ਚ ਕੀਮਤਾਂ ’ਚ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ। ਦਿੱਲੀ ’ਚ ਪੈਟਰੋਲ ਦੀ ਕੀਮਤ 94.72 ਰੁਪਏ ਪ੍ਰਤੀ ਲੀਟਰ ਹੈ, ਜਦਕਿ ਡੀਜ਼ਲ ਦੀ ਕੀਮਤ 87.62 ਰੁਪਏ ਪ੍ਰਤੀ ਲੀਟਰ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News