Festive Season ’ਚ ਬਾਜ਼ਾਰਾਂ ’ਚ ਧੂਮ, 1.85 ਲੱਖ ਕਰੋੜ ਖਰਚ ਕਰ ਸਕਦੇ ਹਨ ਭਾਰਤੀ

Thursday, Sep 26, 2024 - 12:29 PM (IST)

Festive Season ’ਚ ਬਾਜ਼ਾਰਾਂ ’ਚ ਧੂਮ, 1.85 ਲੱਖ ਕਰੋੜ ਖਰਚ ਕਰ ਸਕਦੇ ਹਨ ਭਾਰਤੀ

ਬਿਜ਼ਨੈੱਸ ਡੈਸਕ - ਇਸ ਸਾਲ ਤਿਉਹਾਰੀ ਸੀਜਨ ਰਿਟੇਲਰਸ ਅਤੇ ਦੁਕਾਨਦਾਰਾਂ ਲਈ ਖੁਸ਼ੀਆਂ ਦੀ ਸੌਗਾਤ ਲੈ ਕੇ ਆ ਰਹੀ ਹੈ। ਇਕ ਸਰਵੇ ਮੁਤਾਬਕ, ਲੋਕਾਂ ’ਚ ਤਿਉਹਾਰਾਂ ਦੇ ਦੌਰਾਨ ਖੂਬ ਖਰੀਦਦਾਰੀ ਕਰਨ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਖਾਸ ਕਰ ਕੇ ਸ਼ਹਿਰਾਂ ’ਚ ਜਿੱਥੇ ਬਾਜ਼ਾਰਾਂ ਦੀ ਰੌਣਕ ਵਧਣ ਵਾਲੀ ਹੈ। ਤਿਉਹਾਰੀ ਸੀਜ਼ਨ ’ਚ ਲਗਭਗ  1.85 ਲੱਖ ਕਰੋੜ ਖਰਚ ਕਰ ਸਕਦੇ ਹਨ।

ਇਹ ਵੀ ਪੜ੍ਹੋ :- ਵਿਦੇਸ਼ੀ ਬਾਜ਼ਾਰ ’ਚ ਸੋਨੇ ਦੀਆਂ ਕੀਮਤਾਂ ’ਚ ਵਾਧਾ

ਲੋਕਲ ਸਰਕਲਸ ਦਾ ਸਰਵੇ

ਲੋਕਲ ਸਰਕਲਜ਼ ਵੱਲੋਂ ਕੀਤੇ ਗਏ ਸਰਵੇ ’ਚ ਦੱਸਿਆ ਗਿਆ ਕਿ ਇਸ ਫੈਸਟਿਵ ਸੀਜ਼ਨ ’ਚ ਲੋਕ ਵੱਧ ਖਰਚ ਕਰਨ ਦੇ ਮੂਡ ’ਚ ਹਨ। ਸਰਵੇ ’ਚ ਹਿੱਸਾ ਲੈਣ ਵਾਲੇ ਲਗਭਗ 49000 ਪਰਿਵਾਰਾਂ ’ਚੋਂ ਹਰ ਦੂਜੇ ਪਰਿਵਾਰ ਨੇ ਕਿਹਾ ਕਿ ਉਹ ਸੀਜ਼ਨ ’ਚ 10,000 ਰੁਪਏ ਤੱਕ ਦੀ ਖਰੀਦਾਰੀ ਕਰਨਗੇ। ਖਾਸ ਗੱਲ ਇਹ ਹੈ ਕਿ ਇਸ਼ ਵਾਰ ਲੋਕ  ਆਨਲਾਈਨ ਤੋਂ ਵੱਧ ਆਫਲਾਈਨ ਭਾਵ ਬਾਜ਼ਾਰਾਂ ’ਚ ਜਾ ਕੇ ਖਰੀਦਦਾਰੀ ਕਰਨ ਨੂੰ  ਪਹਿਲ ਦੇਣਗੇ। ਇਸ ਦੌਰਾਨ ਅੰਕੜਿਆਂ ਦੀ  ਮੰਨੀਏ ਤਾਂ  ਸ਼ਹਿਰਾਂ ’ਚੋਂ ਲਗਭਗ 44 ਫੀਸਦੀ ਲੋਕ ਖਰੀਦਦਾਰੀ  ਨੂੰ ਲੈ ਕੇ ਉਤਸ਼ਾਹਿਤ ਹਨ ਅਤੇ ਉਨ੍ਹਾਂ ’ਚੋਂ ਲਗਭਗ 34 ਫਈਸਦੀ ਲੋਕ ਇਸ ਵਾਰ ਵੱਡੀ ਖਰੀਦਾਰੀ ਦੀ ਯੋਜਨਾ ਬਣਾ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਇਸ ਵਾਰ ਛੋਟੇ ਸ਼ਹਿਰਾਂ ਦੇ ਲੋਕਾਂ ਨੇ ਵੀ ਇਸ ਵਾਰ ਖੂਬ ਖਰੀਦਦਾਰੀ ਕਰਨ ਦੇ ਸੰਕੇਤ ਦਿੱਤੇ ਹਨ। ਇਸ ਦੌਰਾਨ ਸਿੱਟਿਆ ਤੋਂ ਸਪੱਸ਼ਟ ਹੈ ਕਿ ਇਸ ਵਾਰ ਤਿਉਹਾਰਾਂ ’ਤੇ ਬਾਜ਼ਾਰਾਂ ’ਚ ਰੌਣਕ ਵਧੇਗੀ ਅਤੇ ਲੋਕ ਜ਼ਿਆਦਾ ਖਰਚਨ ਕਰਨ ਲਈ ਤਿਆਰ ਹਨ, ਜੋ ਦੁਕਾਨਦਾਰਾਂ ਲਈ ਬੇਹੱਦ ਹਾਂਪੱਖੀ ਸੰਕੇਤ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Sunaina

Content Editor

Related News