ਹੁਣ SBI ਦੀ ਨੈੱਟ ਬੈਂਕਿੰਗ ਤੇ ਯੋਨੋ ਤੋਂ ਮੁਫਤ ਟਰਾਂਸਫਰ ਕਰ ਸਕੋਗੇ ਪੈਸੇ

07/15/2019 3:36:42 PM

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਗਾਹਕਾਂ ਨੂੰ ਹੁਣ ਇੰਟਰਨੈੱਟ ਤੇ ਮੋਬਾਇਲ ਬੈਂਕਿੰਗ ਜ਼ਰੀਏ ਪੈਸੇ ਟਰਾਂਸਫਰ ਕਰਨ 'ਤੇ ਕੋਈ ਚਾਰਜ ਨਹੀਂ ਦੇਣਾ ਪਵੇਗਾ। ਯੋਨੋ ਤੋਂ ਵੀ ਟਰਾਂਸਫਰ ਮੁਫਤ ਹੋਵੇਗਾ। ਬੈਂਕ ਨੇ 'ਤੁਰੰਤ ਪੇਮੈਂਟ ਸਰਵਿਸ (ਆਈ. ਐੱਮ. ਪੀ. ਐੱਸ.)' 'ਤੇ ਚਾਰਜਾਂ ਨੂੰ ਹਟਾ ਦਿੱਤਾ ਹੈ। ਇਹ ਨਵਾਂ ਨਿਯਮ ਅਗਸਤ ਤੋਂ ਲਾਗੂ ਹੋਣ ਜਾ ਰਿਹਾ ਹੈ।
 

ਪਹਿਲਾਂ ਸਿਰਫ 1,000 ਰੁਪਏ ਟਰਾਂਸਫਰ ਕਰਨ 'ਤੇ ਕੋਈ ਚਾਰਜ ਨਹੀਂ ਸੀ, ਜਦੋਂ ਕਿ ਇਸ ਤੋਂ ਉਪਰ ਕੋਈ ਵੀ ਰਾਸ਼ੀ ਕਿਸੇ ਦੂਜੇ ਬੈਂਕ ਬ੍ਰਾਂਚ ਦੇ ਖਾਤੇ 'ਚ ਭੇਜਣ 'ਤੇ ਚਾਰਜ ਲੱਗਦੇ ਸਨ।
ਬਰਾਂਚ ਰਾਹੀਂ, ਇੰਟਰਨੈੱਟ ਜਾਂ ਮੋਬਾਇਲ ਬੈਂਕਿੰਗ ਜ਼ਰੀਏ 1,001 ਰੁਪਏ ਤੋਂ ਲੈ ਕੇ  25,000 ਰੁਪਏ ਤਕ ਟਰਾਂਸਫਰ ਕਰਨ 'ਤੇ 2 ਰੁਪਏ ਦੇ ਨਾਲ ਜੀ. ਐੱਸ. ਟੀ. ਦਾ ਵੀ ਭੁਗਤਾਨ ਕਰਨਾ ਪੈਂਦਾ ਸੀ। 25,001 ਰੁਪਏ ਤੋਂ 1 ਲੱਖ ਰੁਪਏ ਇਸ ਮੋਡ ਜ਼ਰੀਏ ਟਰਾਂਸਫਰ ਕਰਨ 'ਤੇ 5 ਰੁਪਏ ਲੱਗਦੇ ਸਨ, ਜਿਸ 'ਚ ਜੀ. ਐੱਸ. ਟੀ. ਵੀ ਵੱਖ ਤੋਂ ਜੁੜਦਾ ਸੀ। ਇਸੇ ਤਰ੍ਹਾਂ 1 ਲੱਖ ਰੁਪਏ ਤੋਂ ਉੱਪਰ ਅਤੇ 2 ਲੱਖ ਰੁਪਏ ਵਿਚਕਾਰ ਟਰਾਂਸਫਰ ਕੀਤੀ ਜਾ ਰਹੀ ਰਕਮ ਲਈ 10 ਰੁਪਏ ਲੱਗਦੇ ਸਨ।

 

PunjabKesari

ਜਿੱਥੇ ਇੰਟਰਨੈੱਟ, ਮੋਬਾਇਲ ਬੈਂਕਿੰਗ ਅਤੇ ਯੋਨੋ ਲਈ IMPS ਸਰਵਿਸ ਪਹਿਲੀ ਅਗਸਤ ਤੋਂ ਮੁਫਤ ਹੋ ਜਾਵੇਗੀ, ਉੱਥੇ ਹੀ ਪਹਿਲੀ ਜੁਲਾਈ ਤੋਂ ਯੋਨੋ, ਇੰਟਰਨੈੱਟ ਤੇ ਮੋਬਾਇਲ ਬੈਂਕਿੰਗ ਜ਼ਰੀਏ ਆਰ. ਟੀ. ਜੀ. ਐੱਸ. ਤੇ ਨੈਫਟ ਚਾਰਜਾਂ ਨੂੰ ਬੈਂਕ ਖਤਮ ਕਰ ਚੁੱਕਾ ਹੈ। ਬਰਾਂਚ 'ਚ ਵੀ ਇਹ ਸਰਵਿਸ 20 ਫੀਸਦੀ ਸਸਤੀ ਹੋ ਗਈ ਹੈ।


Related News