11 ਖਾਤਿਆਂ ਦੀ ਈ-ਨਿਲਾਮੀ ਕਰੇਗਾ SBI, 466 ਕਰੋੜ ਦੀ ਵਸੂਲੀ ਦੀ ਹੈ ਯੋਜਨਾ

10/21/2019 2:10:06 PM

ਨਵੀਂ ਦਿੱਲੀ — ਦੇਸ਼ ਦਾ ਸਭ ਤੋਂ ਵੱਡਾ ਭਾਰਤੀ ਬੈਂਕ ਭਾਰਤੀ ਸਟੇਟ ਬੈਂਕ 7 ਨਵੰਬਰ ਨੂੰ 11 ਕਰਜ਼ ਖਾਤਿਆਂ ਦੀ ਈ-ਨਿਲਾਮੀ ਕਰੇਗਾ। ਇਸ ਦੇ ਜ਼ਰੀਏ ਬੈਂਕ 466.49 ਕਰੋੜ ਦੀ ਵਸੂਲੀ ਕਰੇਗਾ। ਬੈਂਕ ਦੇ ਨੋਟਿਸ ਅਨੁਸਾਰ, 11 ਕਰਜ਼ ਖਾਤਿਆਂ ਦੀ ਸੰਪਤੀ ਪੁਨਰ-ਨਿਰਮਾਣ ਕੰਪਨੀਆਂ(ARC), ਬੈਂਕ-ਗੈਰ ਬੈਂਕਿੰਗ ਵਿੱਤੀ ਕੰਪਨੀਆਂ(NBFC) ਅਤੇ ਵਿੱਤੀ ਸੰਸਥਾਵਾਂ ਨੂੰ ਵਿਕਰੀ ਲਈ ਰੱਖਿਆ ਜਾਵੇਗਾ। 

11 ਕਰਜ਼ ਖਾਤਿਆਂ 'ਚ ਸ਼ਾਮਲ ਹਨ ਇਹ ਕੰਪਨੀਆਂ

- ਭਾਟੀਆ ਗਲੋਬਲ ਟ੍ਰੇਡਿੰਗ(BGTL) ਦਾ ਨਾਂ ਸ਼ਾਮਲ ਹੈ, ਜਿਸ 'ਤੇ ਬੈਂਕ ਦਾ 177.02 ਕਰੋੜ ਰੁਪਏ ਦਾ ਬਕਾਇਆ ਹੈ।
- ਭਾਟੀਆ ਕੋਕ ਐਂਡ ਐਨਰਜੀ ਲਿਮਟਿਡ ਦਾ 104.15 ਕਰੋੜ ਰੁਪਏ ਦਾ ਬਕਾਇਆ ਹੈ। 
- ਭਾਟੀਆ ਕੋਲ ਵਾਸ਼ਰੀਜ਼ ਦਾ 12.58 ਕਰੋੜ ਰੁਪਿਆ।
- ਏਸ਼ੀਅਨ ਨੈਚੁਰਲ ਰੀਸੋਰਸਿਜ਼ ਇੰਡੀਆ ਲਿਮਟਿਡ ਦਾ 2.18 ਕਰੋੜ ਰੁਪਏ।
- ਮਹਾਰਾਸ਼ਟਰ ਸਟੀਲਜ਼ ਪ੍ਰਾਈਵੇਟ ਲਿਮਟਿਡ ਦਾ 40.51 ਕਰੋੜ ਰੁਪਏ।
- ਅੰਸ਼ੁਲ ਸਟੀਲ ਲਿਮਟਿਡ ਦਾ 37.70 ਕਰੋੜ ਰੁਪਏ।
- ਵਿਧਾਤਾ ਮੈਟਲਜ਼ ਦਾ 36.98 ਕਰੋੜ ਰੁਪਏ ਬਕਾਇਆ ਹੈ।

ਬੈਂਕ ਨੇ ਸ਼ੁਰੂ ਕੀਤੀ 'SBI Card Pay' ਸਹੂਲਤ

ਇਸ ਤੋਂ ਪਹਿਲਾਂ ਸਟੇਟ ਬੈਂਕ ਨੇ ਗਾਹਕਾਂ ਲਈ ਗਾਹਕ ਸੰਪਰਕ ਰਹਿਤ ਭੁਗਤਾਨ ਦੀ ਸਹੂਲਤ ਆਰੰਭ ਕੀਤੀ ਸੀ। ਸਟੇਟ ਬੈਂਕ ਨੇ ਮੋਬਾਈਲ ਜ਼ਰੀਏ ਪੇਮੈਂਟ ਕਰਨ ਵਾਲੀ ਨਵੀਂ ਸਹੂਲਤ 'SBI Card Pay' ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਬੈਂਕ ਗਾਹਕ ਪੁਆਇੰਟ ਆਫ ਸੇਲਜ਼(POS) ਮਸ਼ੀਨਾਂ 'ਤੇ ਕਾਰਡ ਨੂੰ ਹੱਥ ਲਗਾਏ ਬਿਨਾਂ ਮੋਬਾਈਲ ਦੇ ਜ਼ਰੀਏ ਭੁਗਤਾਨ ਕਰ ਸਕਣਗੇ। ਇਸ ਦੇ ਲਈ ਪਿਨ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਦੇਸ਼ 'ਚ ਇਹ ਆਪਣੀ ਤਰ੍ਹਾਂ ਦੀ ਪਹਿਲੀ ਭੁਗਤਾਨ ਸੇਵਾ ਹੈ।

ਇਸ ਤਰ੍ਹਾਂ ਨਾਲ ਹੋਵੇਗਾ ਭੁਗਤਾਨ

SBI Card Pay ਜ਼ਰੀਏ ਨਿਅਰ ਫੀਲਡ ਕੰਮਿਊਨੀਕੇਸ਼ਨ 'ਤੇ ਟੈਪ ਕਰਦੇ ਹੀ ਭੁਗਤਾਨ ਹੋ ਜਾਵੇਗਾ। ਇਸ ਲਈ ਤੁਹਾਨੂੰ ਆਪਣੇ ਕੋਲ ਕ੍ਰੈਡਿਟ ਕਾਰਡ ਅਤੇ ਪਿਨ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਸਹੂਲਤ ਵੀ ਸਟੇਟ ਬੈਂਕ ਕਾਰਡ ਐਪ ਦਾ ਹਿੱਸਾ ਹੈ, ਜਿਸ ਨਾਲ ਗਾਹਕ ਆਪਣਾ ਕ੍ਰੈਡਿਟ ਕਾਰਡ ਅਕਾਊਂਟ ਵੀ ਮੈਨੇਜ ਕਰ ਸਕਣਗੇ।


Related News