SBI ਦੀ ਬੰਪਰ ਛੋਟ, ਖ਼ਰੀਦਦਾਰੀ 'ਤੇ ਮਿਲੇਗਾ 50 ਫ਼ੀਸਦ ਡਿਸਕਾਊਂਟ ਅਤੇ ਕੈਸ਼ਬੈਕ ਆਫ਼ਰ

Monday, Apr 05, 2021 - 06:31 PM (IST)

SBI ਦੀ ਬੰਪਰ ਛੋਟ, ਖ਼ਰੀਦਦਾਰੀ 'ਤੇ ਮਿਲੇਗਾ 50 ਫ਼ੀਸਦ ਡਿਸਕਾਊਂਟ ਅਤੇ ਕੈਸ਼ਬੈਕ ਆਫ਼ਰ

ਨਵੀਂ ਦਿੱਲੀ - ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ ਖ਼ਾਤਾਧਾਰਕਾਂ ਲਈ ਯੋਨੋ ਸ਼ਾਪਿੰਗ ਕਾਰਨੀਵਾਲ ਲੈ ਕੇ ਆਇਆ ਹੈ। ਬੈਂਕ ਦੀ ਇਸ ਪੇਸ਼ਕਸ਼ ਵਿਚ ਗਾਹਕਾਂ ਨੂੰ ਸਸਤੀ ਖਰੀਦਾਰੀ ਕਰਨ ਦਾ ਮੌਕਾ ਮਿਲੇਗਾ। ਇਹ ਕਾਰਨੀਵਾਲ 4 ਅਪ੍ਰੈਲ ਤੋਂ ਸ਼ੁਰੂ ਹੋ ਕੇ 7 ਅਪ੍ਰੈਲ 2021 ਤੱਕ ਚੱਲੇਗਾ। ਗਾਹਕਾਂ ਨੂੰ ਐਸ.ਬੀ.ਆਈ. ਦੀ ਬੈਂਕਿੰਗ ਸੇਵਾ ਅਤੇ ਯੋਨੋ ਪਲੇਟਫਾਰਮ 'ਤੇ ਖਰੀਦਦਾਰੀ ਕਰਨ 'ਤੇ ਛੋਟ ਦਾ ਲਾਭ ਮਿਲੇਗਾ। ਇਸ ਤੋਂ ਇਲਾਵਾ ਕੈਸ਼ਬੈਕ ਦੀ ਸਹੂਲਤ ਵੀ ਦਿੱਤੀ ਜਾਏਗੀ।

ਇਹ ਵੀ ਪੜ੍ਹੋ : ਹੁਣ ਸਿਰਫ 9 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਅੱਜ ਉਠਾਓ ਇਸ ਸ਼ਾਨਦਾਰ ਪੇਸ਼ਕਸ਼ ਦਾ ਲਾਭ

ਬੈਂਕ ਨੇ ਇਸ ਪੇਸ਼ਕਸ਼ ਦਾ ਨਾਮ ਯੋਨੋ ਸੁਪਰ ਸੇਵਿੰਗ ਡੇਅ ਰੱਖਿਆ ਹੈ। ਸਟੇਟ ਬੈਂਕ ਆਫ਼ ਇੰਡੀਆ ਨੇ ਕਿਹਾ ਕਿ ਮਾਰਚ 2021 ਵਿਚ ਹੋਏ ਸ਼ਾਪਿੰਗ ਕਾਰਨੀਵਾਲ ਦੇ ਦੂਜੇ ਐਡੀਸ਼ਨ ਵਿਚ ਖ਼ਾਤਾਧਾਰਕਾਂ ਦਾ ਭਾਰੀ ਸਮਰਥਨ ਮਿਲਿਆ, ਜਿਸ ਕਾਰਨ ਬੈਂਕ ਨੇ ਤੀਜਾ ਐਡੀਸ਼ਨ ਲਿਆਂਦਾ ਹੈ। ਇਸ ਤੋਂ ਪਹਿਲਾਂ ਮਾਰਚ ਮਹੀਨੇ ਵਾਲਾ ਕਾਰਨੀਵਾਲ 4 ਤੋਂ 7 ਮਾਰਚ 2021 ਦਰਮਿਆਨ ਹੋਇਆ ਸੀ। ਕਾਰਨੀਵਾਲ ਵਿਖੇ ਲੈਣ-ਦੇਣ ਵਿਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ ਸੀ। ਐਸ.ਬੀ.ਆਈ. ਆਪਣੇ ਗਾਹਕਾਂ ਨੂੰ ਭੁਗਤਾਨ ਕਰਨ 'ਤੇ ਵੀ ਵਧੀਆ ਪੇਸ਼ਕਸ਼ਾਂ ਪੇਸ਼ ਕਰਦਾ ਹੈ। ਜੇ ਤੁਸੀਂ ਯੋਨੋ ਐਸ.ਬੀ.ਆਈ. ਐਪ 'ਤੇ ਯੂ.ਪੀ.ਆਈ. ਦੁਆਰਾ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ ਕੈਸ਼ਬੈਕ ਦੀ ਸਹੂਲਤ ਮਿਲੇਗੀ। 

ਇਹ ਵੀ ਪੜ੍ਹੋ : ਘਰ ਤੋਂ ਹਵਾਈ ਅੱਡੇ ਤੱਕ ਸਮਾਨ ਲੈ ਜਾਣ ਦੀ ਟੈਂਸ਼ਨ ਖ਼ਤਮ, ਯਾਤਰੀਆਂ ਲਈ Indigo ਨੇ ਸ਼ੁਰੂ ਕੀਤੀ ਸਰਵਿਸ

ਆਓ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਸ ਸੇਲ ਵਿਚ ਖ਼ਾਤਾਧਾਰਕਾਂ ਨੂੰ 50 ਪ੍ਰਤੀਸ਼ਤ ਤੱਕ ਦੀ ਛੋਟ ਮਿਲੇਗੀ। ਬੈਂਕ ਨੇ ਇਸ ਸੇਲ ਲਈ ਵੱਡੇ-ਵੱਡੇ ਬ੍ਰਾਂਡਾਂ ਨਾਲ ਸਮਝੌਤਾ ਕੀਤਾ ਹੈ। ਦੱਸ ਦੇਈਏ ਕਿ ਇਸ ਵਿਚ ਐਮਾਜ਼ੋਨ, ਅਪੋਲੋ 24x7, ਈਜ਼ੀਮਾਈਟ੍ਰਰਿਪ, ਓਯੋ ਅਤੇ @ਹੋਮ ਵਰਗੀਆਂ ਵੱਡੀਆਂ ਕੰਪਨੀਆਂ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਜੇ ਗਾਹਕ ਸਿਹਤ ਨਾਲ ਸਬੰਧਤ ਕੋਈ ਖਰੀਦ ਜਾਂ ਹੋਟਲ ਬੁਕਿੰਗ, ਫਲਾਈਟ ਬੁਕਿੰਗ ਕਰਦੇ ਹਨ ਤਾਂ ਗਾਹਕਾਂ ਨੂੰ 50 ਪ੍ਰਤੀਸ਼ਤ ਦੀ ਛੂਟ ਦਾ ਲਾਭ ਮਿਲੇਗਾ। ਇਸ ਤੋਂ ਇਲਾਵਾ ਤੁਸੀਂ ਐਮਾਜ਼ੋਨ ਦੁਆਰਾ ਕੁਝ ਸ਼੍ਰੇਣੀਆਂ ਵਿਚ 10% ਵਾਧੂ ਕੈਸ਼ਬੈਕ ਵੀ ਪ੍ਰਾਪਤ ਕਰ ਸਕਦੇ ਹੋ।  ਤੁਸੀਂ ਇਸ ਐਪ ਨੂੰ https://sbiyono.sbi/index.html 'ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ।

ਇਹ ਵੀ ਪੜ੍ਹੋ : ਆਫ ਦਿ ਰਿਕਾਰਡ– ਕੇਂਦਰ ਸਰਕਾਰ ਵਲੋਂ ਤਾਜ ਮਹੱਲ ਸਮੇਤ 100 ਇਤਿਹਾਸਕ ਇਮਾਰਤਾਂ ਲੀਜ਼ ’ਤੇ ਦੇਣ ਦੀ ਤਿਆਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ  ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News