SBI ਤੇ ਹੋਰ ਪੱਖ ਮਿਲ ਕੇ ਸਮਾਧਾਨ ਯੋਜਨਾ 'ਤੇ ਕਰ ਰਹੇ ਹਨ ਕੰਮ : ਜੈੱਟ ਏਅਰਵੇਜ਼
Wednesday, Jan 16, 2019 - 06:35 PM (IST)
ਨਵੀਂ ਦਿੱਲੀ— ਵਿੱਤੀ ਸੰਕਟ 'ਚ ਫਸੀ ਨਿੱਜੀ ਖੇਤਰ ਦੀ ਏਅਰਲਾਈਨ ਜੈੱਟ ਏਅਰਵੇਜ਼ ਨੇ ਕਿਹਾ ਕਿ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਹੋਰ ਕਰਜ਼ਾ ਦੇਣ ਵਾਲਿਆਂ ਅਤੇ ਸਬੰਧਤ ਪੱਖਾਂ ਨਾਲ ਮਿਲ ਕੇ ਉਸ ਦੇ ਰੀਵਾਈਵਲ ਲਈ ਇਕ ਵੱਡੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਪੂਰਨ ਸੇਵਾਪ੍ਰਦਾਤਾ ਜੈੱਟ ਏਅਰਵੇਜ਼ ਗੰਭੀਰ ਵਿੱਤੀ ਸੰਕਟ ਨਾਲ ਜੂਝ ਰਹੀ ਹੈ। ਏਅਰਲਾਈਨ 31 ਦਸੰਬਰ, 2018 ਨੂੰ ਐੱਸ. ਬੀ. ਆਈ. ਦੀ ਅਗਵਾਈ ਵਾਲੇ ਬੈਂਕਾਂ ਦੇ ਗੱਠਜੋੜ ਨੂੰ ਕਰਜ਼ੇ ਦਾ ਭੁਗਤਾਨ ਕਰਨ 'ਚ ਅਸਫਲ ਰਹੀ ਹੈ।
ਏਅਰਲਾਈਨ ਨੇ ਬਿਆਨ 'ਚ ਕਿਹਾ ਕਿ ਸਮਾਧਾਨ ਯੋਜਨਾ ਤਹਿਤ ਵੱਖ-ਵੱਖ ਬਦਲਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ 'ਚ ਵੱਖ-ਵੱਖ ਅੰਸ਼ਧਾਰਕਾਂ ਵੱਲੋਂ ਅਨੁਪਾਤਕ ਇਕਵਿਟੀ ਨਿਵੇਸ਼ ਅਤੇ ਕੰਪਨੀ ਦੇ ਬੋਰਡ 'ਚ ਬਦਲਾਅ ਵਰਗੇ ਬਦਲ ਸ਼ਾਮਲ ਹਨ। ਜੈੱਟ ਏਅਰਵੇਜ਼ ਨੇ ਕਿਹਾ,''ਐੱਸ. ਬੀ. ਆਈ. ਹੋਰ ਕਰਜ਼ਾ ਦੇਣ ਵਾਲਿਆਂ ਅਤੇ ਜੁੜਿਆਂ ਪੱਖਾਂ ਨਾਲ ਮਿਲ ਕੇ ਇਕ ਵੱਡੀ ਸਮਾਧਾਨ ਯੋਜਨਾ 'ਤੇ ਕੰਮ ਕਰ ਰਿਹਾ ਹੈ , ਜਿਸ ਨਾਲ ਕੰਪਨੀ ਨੂੰ ਫਿਰ ਖੜ੍ਹਾ ਕੀਤਾ ਜਾ ਸਕੇ ਅਤੇ ਉਸ ਦੀ ਵਿੱਤੀ ਹਾਲਤ ਸੁਧਾਰੀ ਜਾ ਸਕੇ।
