ਤਿਉਹਾਰੀ ਸੀਜ਼ਨ 'ਚ SBI ਨੇ ਦਿੱਤੀ ਵੱਡੀ ਰਾਹਤ, ਵਿਆਜ ਦਰਾਂ 'ਚ ਕੀਤੀ ਕਟੌਤੀ
Wednesday, Sep 15, 2021 - 06:05 PM (IST)
ਨਵੀਂ ਦਿੱਲੀ - ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਖ਼ਾਤਾਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਬੈਂਕ ਨੇ ਵਿਆਜ ਦਰਾਂ 'ਚ 0.05 ਫੀਸਦੀ ਦੀ ਕਟੌਤੀ ਕੀਤੀ ਹੈ। ਹੁਣ 15 ਸਤੰਬਰ ਤੋਂ ਵਿਆਜ ਦਰ ਘਟ ਕੇ 7.45 ਫੀਸਦੀ ਹੋ ਗਈ ਹੈ। ਇਸ ਤੋਂ ਇਲਾਵਾ, ਬੈਂਕ ਨੇ ਪ੍ਰਮੁੱਖ ਉਧਾਰ ਦਰ (prime lending rate) ਵਿੱਚ 0.05 ਪ੍ਰਤੀਸ਼ਤ ਦੀ ਕਟੌਤੀ ਕਰਨ ਦਾ ਵੀ ਫੈਸਲਾ ਕੀਤਾ ਹੈ, ਜਿਸ ਤੋਂ ਬਾਅਦ PLR 12.20 ਪ੍ਰਤੀਸ਼ਤ ਹੋਵੇਗੀ। ਇਹ ਨਵੀਆਂ ਦਰਾਂ ਅੱਜ, ਬੁੱਧਵਾਰ 15 ਸਤੰਬਰ 2021 ਤੋਂ ਲਾਗੂ ਹੋ ਗਈਆਂ ਹਨ।
ਇਹ ਵੀ ਪੜ੍ਹੋ : Zomato ਦੇ ਸਹਿ-ਸੰਸਥਾਪਕ ਗੌਰਵ ਗੁਪਤਾ ਨੇ ਅਚਾਨਕ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ
ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਸਟੇਟ ਬੈਂਕ ਨੇ ਹੋਮ ਲੋਨ ਦੀਆਂ ਦਰਾਂ ਨੂੰ ਘਟਾ ਕੇ 6.70 ਪ੍ਰਤੀਸ਼ਤ ਕਰ ਦਿੱਤਾ ਸੀ। ਇਸ ਦੇ ਨਾਲ ਹੀ ਮਹਿਲਾ ਗ੍ਰਾਹਕਾਂ ਲਈ 0.05 ਫੀਸਦੀ ਦੀ ਵਾਧੂ ਛੂਟ ਦਾ ਐਲਾਨ ਕੀਤਾ ਗਿਆ। ਦੱਸ ਦੇਈਏ ਕਿ ਬੇਸ ਰੇਟ ਘੱਟੋ ਘੱਟ ਵਿਆਜ ਦਰ ਹੈ ਜਿਸ ਤੋਂ ਹੇਠਾਂ ਕੋਈ ਬੈਂਕ ਲੋਨ ਨਹੀਂ ਦਿੰਦਾ। ਇਹ ਦਰ ਭਾਰਤੀ ਰਿਜ਼ਰਵ ਬੈਂਕ ਦੁਆਰਾ ਨਿਰਧਾਰਤ ਕੀਤੀ ਗਈ ਹੈ। ਰਿਜ਼ਰਵ ਬੈਂਕ ਦੁਆਰਾ ਨਿਰਧਾਰਤ ਮੌਜੂਦਾ ਅਧਾਰ ਦਰ 7.30-8.80 ਪ੍ਰਤੀਸ਼ਤ ਹੈ।
ਇਹ ਵੀ ਪੜ੍ਹੋ : ਦੁਨੀਆ ਦੀ ਸਭ ਤੋਂ ਵੱਡੀ ਕਰਜ਼ਦਾਰ ਰੀਅਲ ਅਸਟੇਟ ਕੰਪਨੀ ‘ਐਵਰਗ੍ਰਾਂਡੇ’ ਬਣੀ ਚੀਨੀ ਅਰਥਵਿਵਸਥਾ ਲਈ ਖਤਰਾ
ਲੋਨ ਦਰਾਂ ਸਸਤੀਆਂ ਹੋਣਗੀਆਂ!
ਸਟੇਟ ਬੈਂਕ ਦੇ ਇਸ ਫੈਸਲੇ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ 'ਤੇ ਪਵੇਗਾ। ਇਸ ਦੇ ਨਾਲ, ਸਟੇਟ ਬੈਂਕ ਦੇ ਖ਼ਾਤਾਧਾਰਕ ਹੁਣ ਹੋਮ ਲੋਨ, ਆਟੋ ਲੋਨ, ਪਰਸਨਲ ਲੋਨ ਸਮੇਤ ਕਈ ਪ੍ਰਕਾਰ ਦੇ ਲੋਨ ਦੀ ਮਾਸਿਕ ਕਿਸ਼ਤ ਨੂੰ ਘਟਾ ਸਕਦੇ ਹਨ। ਜ਼ਿਕਰਯੋਗ ਹੈ ਕਿ ਜੁਲਾਈ 2010 ਤੋਂ ਬਾਅਦ ਲਏ ਗਏ ਸਾਰੇ ਹੋਮ ਲੋਨ ਬੇਸ ਰੇਟ ਨਾਲ ਜੁੜੇ ਹੋਏ ਹਨ। ਇਸ ਸਥਿਤੀ ਵਿੱਚ, ਬੈਂਕ ਔਸਤ ਫੰਡ ਲਾਗਤ ਜਾਂ ਐਮ.ਸੀ.ਐਲ.ਆਰ. ਦੇ ਅਧਾਰ ਤੇ ਫੰਡਾਂ ਦੀ ਲਾਗਤ ਦੀ ਗਣਨਾ ਕਰਨ ਲਈ ਸੁਤੰਤਰ ਹਨ। ਰਿਜ਼ਰਵ ਬੈਂਕ ਦੁਆਰਾ ਨਿਰਧਾਰਤ ਮੌਜੂਦਾ MCLR ਦਰ 6.55-7.00 ਪ੍ਰਤੀਸ਼ਤ ਹੈ।
ਇਹ ਵੀ ਪੜ੍ਹੋ : Ford ਨੂੰ ਭਾਰਤ ਤੋਂ ਬਾਅਦ ਅਮਰੀਕੀ ਬਾਜ਼ਾਰ ਵਲੋਂ ਲੱਗਾ ਝਟਕਾ, ਕੰਪਨੀ ਨੇ ਲਿਆ ਇਹ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।