SBI ਸਮੇਤ ਕਈ ਬੈਂਕਾਂ ਨੇ ਗਾਹਕਾਂ ਨੂੰ ਦਿੱਤਾ ਝਟਕਾ, ਮਹਿੰਗਾ ਹੋਇਆ ਕਰਜ਼ਾ, ਵਧੇਗੀ ਤੁਹਾਡੀ EMI

Friday, Oct 21, 2022 - 09:27 PM (IST)

SBI ਸਮੇਤ ਕਈ ਬੈਂਕਾਂ ਨੇ ਗਾਹਕਾਂ ਨੂੰ ਦਿੱਤਾ ਝਟਕਾ, ਮਹਿੰਗਾ ਹੋਇਆ ਕਰਜ਼ਾ, ਵਧੇਗੀ ਤੁਹਾਡੀ EMI

ਬਿਜ਼ਨੈੱਸ ਡੈਸਕ : ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਰੈਪੋ ਰੇਟ ਵਧਾਉਣ ਤੋਂ ਬਾਅਦ ਦੇਸ਼ ਦੇ ਕਈ ਬੈਂਕਾਂ ਨੇ ਵੀ ਆਪਣਾ ਕਰਜ਼ਾ ਮਹਿੰਗਾ ਕਰ ਦਿੱਤਾ ਹੈ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਆਫ ਇੰਡੀਆ (ਐੱਸ.ਬੀ.ਆਈ.) ਨੇ ਵੀ ਆਪਣੇ ਕਰਜ਼ੇ ਮਹਿੰਗੇ ਕਰ ਦਿੱਤੇ ਹਨ। ਇਸ ਤੋਂ ਇਲਾਵਾ ਕਈ ਹੋਰ ਬੈਂਕਾਂ ਨੇ ਵੀ ਆਪਣਾ ਕਰਜ਼ਾ ਮਹਿੰਗਾ ਕਰ ਦਿੱਤਾ ਹੈ। ਮਹਿੰਗਾਈ ਨੂੰ ਕੰਟਰੋਲ ਕਰਨ ਲਈ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਰੈਪੋ ਰੇਟ ’ਚ 0.50 ਫੀਸਦੀ ਦਾ ਵਾਧਾ ਕੀਤਾ ਸੀ। ਇਸ ਤੋਂ ਬਾਅਦ ਬੈਂਕਾਂ ਨੇ ਵੀ ਕਰਜ਼ੇ ’ਤੇ ਆਪਣੀਆਂ ਵਿਆਜ ਦਰਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਅਕਾਲੀ ਦਲ ਦਾ ‘ਆਪ’ ਸਰਕਾਰ ’ਤੇ ਤਿੱਖਾ ਨਿਸ਼ਾਨਾ, ਸੂਬੇ ਦੇ ਸੰਵਿਧਾਨਕ ਮੁਖੀ ਤੇ ਪੰਜਾਬੀਆਂ ਨਾਲ ਕੀਤਾ ਵੱਡਾ ਧੋਖਾ

ਨਵੀਆਂ ਦਰਾਂ ਅੱਜ ਤੋਂ ਲਾਗੂ ਹੋਣਗੀਆਂ

ਐੱਸ.ਬੀ.ਆਈ. ਦੀ ਵੈੱਬਸਾਈਟ ’ਤੇ ਦਿੱਤੀ ਗਈ ਜਾਣਕਾਰੀ ਅਨੁਸਾਰ, ਐਕਸਟਰਨਲ ਬੈਂਚਮਾਰਕ ਲੈਂਡਿੰਗ ਰੇਟ  (ਈ.ਬੀ.ਐੱਲ.ਆਰ.) ਅਤੇ ਰੈਪੋ ਦਰ ਨਾਲ ਸਬੰਧਿਤ ਉਧਾਰ ਦਰ ਆਰ.ਐੱਲ.ਐੱਲ.ਆਰ. ’ਚ 50 ਬੇਸਿਸ ਅੰਕ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ EBLR 8.55 ਫੀਸਦੀ ਅਤੇ RLLR 8.15 ’ਤੇ ਪਹੁੰਚ ਗਿਆ ਹੈ। ਨਵੀਆਂ ਦਰਾਂ ਸ਼ਨੀਵਾਰ ਯਾਨੀ ਅੱਜ ਤੋਂ ਲਾਗੂ ਹੋਣਗੀਆਂ।

ਤੁਹਾਡੀ EMI ਵਧੇਗੀ

ਬੈਂਕ ਆਫ ਇੰਡੀਆ ਨੇ RBLR ਨੂੰ ਵਧਾ ਕੇ 8.75 ਫੀਸਦੀ ਕਰ ਦਿੱਤਾ ਹੈ। ICICI ਬੈਂਕ ਨੇ ਵੀ ਆਪਣਾ EBLR ਵਧਾ ਦਿੱਤਾ ਹੈ ਅਤੇ ਇਹ ਵਧ ਕੇ 9.60 ਫੀਸਦੀ ਹੋ ਗਿਆ ਹੈ। EBLR ਉਹ ਵਿਆਜ ਦਰ ਹੈ, ਜਿਸ ਨਾਲ ਘੱਟ ਦਰ ’ਤੇ ਬੈਂਕ ਕਰਜ਼ਾ ਦੇਣ ਦੀ ਇਜਾਜ਼ਤ ਨਹੀਂ ਦਿੰਦੇ ਹਨ। ਲੋਨ ਦਰ ਵਧਣ ਨਾਲ, ਜਿਨ੍ਹਾਂ ਲੋਕਾਂ ਨੇ EBLR ਜਾਂ RLLR ’ਤੇ ਲੋਨ ਲਿਆ ਹੈ, ਉਨ੍ਹਾਂ ਦੀ EMI ਵਧੇਗੀ। HDFC ਨੇ ਹੋਮ ਲੋਨ ਦੀ ਵਿਆਜ ਦਰ ’ਚ 0.50 ਫੀਸਦੀ ਦਾ ਵਾਧਾ ਕੀਤਾ ਹੈ। ਨਵੀਂ ਦਰ 1 ਅਕਤੂਬਰ ਤੋਂ ਲਾਗੂ ਹੋਵੇਗੀ। ਇਸ ਵਿੱਤੀ ਸੰਸਥਾ ਨੇ ਪਿਛਲੇ ਪੰਜ ਮਹੀਨਿਆਂ ’ਚ ਸੱਤਵੀਂ ਵਾਰ ਵਿਆਜ ਦਰਾਂ ’ਚ ਵਾਧਾ ਕੀਤਾ ਹੈ।

ਰੈਪੋ ਰੇਟ ’ਚ ਲਗਾਤਾਰ ਵਾਧਾ

ਮਹਿੰਗਾਈ ਨੂੰ ਕੰਟਰੋਲ ਕਰਨ ਲਈ ਰਿਜ਼ਰਵ ਬੈਂਕ ਨੇ ਇਸ ਸਾਲ ਮਈ ਤੋਂ ਲੈ ਕੇ ਹੁਣ ਤੱਕ ਚਾਰ ਵਾਰ ਰੈਪੋ ਰੇਟ ਵਧਾ ਦਿੱਤਾ ਹੈ। ਸ਼ੁੱਕਰਵਾਰ ਨੂੰ ਰਿਜ਼ਰਵ ਬੈਂਕ ਨੇ ਰੈਪੋ ਰੇਟ ’ਚ ਵਾਧੇ ਦਾ ਐਲਾਨ ਕਰਦੇ ਹੋਏ ਚੌਥੀ ਵਾਰ ਰੈਪੋ ਰੇਟ ’ਚ 50 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਸੀ। ਆਰ.ਬੀ.ਆਈ. ਦੇ ਇਸ ਵਾਧੇ ਤੋਂ ਬਾਅਦ ਰੈਪੋ ਰੇਟ 5.90 ਫੀਸਦੀ ’ਤੇ ਪਹੁੰਚ ਗਿਆ ਹੈ। ਰੈਪੋ ਰੇਟ ਉਹ ਦਰ ਹੈ, ਜਿਸ ’ਤੇ ਆਰ.ਬੀ.ਆਈ. ਬੈਂਕਾਂ ਨੂੰ ਕਰਜ਼ਾ ਦਿੰਦਾ ਹੈ।


author

Manoj

Content Editor

Related News