SBI ਨੂੰ ਗਲੋਬਲ ਫਾਈਨਾਂਸ ਤੋਂ ‘ਵਿਸ਼ਵ ਦਾ ਸਰਵਸ੍ਰੇਸ਼ਠ ਖਪਤਕਾਰ ਬੈਂਕ 2025’ ਪੁਰਸਕਾਰ ਮਿਲਿਆ
Friday, Oct 24, 2025 - 06:10 PM (IST)
ਨਵੀਂ ਦਿੱਲੀ (ਭਾਸ਼ਾ) - ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੂੰ ਵਿਸ਼ਵ ਬੈਂਕ/ਆਈ. ਐੱਮ. ਐੱਫ. ਦੀ ਸਾਲਾਨਾ ਬੈਠਕ ਦੌਰਾਨ ਆਯੋਜਿਤ ਇਕ ਪ੍ਰੋਗਰਾਮ ’ਚ ਨਿਊਯਾਰਕ ਸਥਿਤ ਗਲੋਬਲ ਫਾਈਨਾਂਸ ਵੱਲੋਂ 2 ਵੱਕਾਰੀ ਪੁਰਸਕਾਰ ਪ੍ਰਾਪਤ ਹੋਏ ਹਨ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਆਈ 12 ਸਾਲ ਦੀ ਸਭ ਤੋਂ ਵੱਡੀ ਗਿਰਾਵਟ
ਦੇਸ਼ ਦੇ ਸਭ ਤੋਂ ਵੱਡੇ ਕਰਜ਼ਦਾਤਾ ਬੈਂਕ ਨੇ 2 ਖਿਤਾਬ (‘ਵਰਲਡਸ ਬੈਸਟ ਕੰਜ਼ਿਊਮਰ ਬੈਂਕ 2025 ਅਤੇ ‘ਬੈਸਟ ਬੈਂਕ ਇਨ ਇੰਡੀਆ 2025’) ਜਿੱਤੇ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ ! ਸਰਕਾਰੀ ਮੁਲਾਜ਼ਮਾਂ ਲਈ ਬਦਲੇ Retirement Rules , ਪੈਨਸ਼ਨ ਤੋਂ ਲੈ ਕੇ ਭੱਤਿਆਂ ਤੱਕ ਹੋਏ 5 ਵੱਡੇ ਬਦਲਾਅ
ਐੱਸ. ਬੀ. ਆਈ. ਨੇ ਕਿਹਾ ਕਿ ਇਹ ਦੋਹਰੀ ਮਾਨਤਾ ਬੈਂਕ ਦੀ ਨਵੀਨਤਾ, ਵਿੱਤੀ ਸਮਾਵੇਸ਼ਨ ਅਤੇ ਗਾਹਕ ਉਤਮਤਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ ਗਲੋਬਲ ਬੈਂਕਿੰਗ ਖੇਤਰ ’ਚ ਉਸ ਦੀ ਮੋਹਰੀ ਸਥਿਤੀ ਨੂੰ ਹੋਰ ਮਜ਼ਬੂਤ ਕਰਦੀ ਹੈ।
ਐੱਸ. ਬੀ. ਆਈ. ਦੇ ਚੇਅਰਮੈਨ ਸੀ. ਐੱਸ. ਸ਼ੈੱਟੀ ਨੇ ਕਿਹਾ ਕਿ 52 ਕਰੋਡ਼ ਗਾਹਕਾਂ ਨੂੰ ਸੇਵਾ ਦੇਣਾ ਅਤੇ ਰੋਜ਼ਾਨਾ 65,000 ਨਵੇਂ ਗਾਹਕਾਂ ਨੂੰ ਜੋੜਨਾ ਤਕਨੀਕੀ ਅਤੇ ਡਿਜਟਲੀਕਰਣ ’ਚ ਵੱਡੇ ਨਿਵੇਸ਼ ਦੀ ਮੰਗ ਕਰਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਚਿਕਨ ਨਾਲੋਂ ਮਹਿੰਗਾ ਹੋਇਆ ਟਮਾਟਰ, 700 ਰੁਪਏ ਤੱਕ ਪਹੁੰਚੀ ਇੱਕ ਕਿਲੋ ਦੀ ਕੀਮਤ
ਅੱਜ ਬੰਦ ਰਹੇਗੀ ਐੱਸ. ਬੀ. ਆਈ. ਦੀ ਯੂ. ਪੀ. ਆਈ. ਸਰਵਿਸ
ਜੇਕਰ ਤੁਸੀਂ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਗਾਹਕ ਹੋ ਅਤੇ ਯੂਨੀਫਾਈਡ ਪੇਮੈਂਟਸ ਇੰਟਰਫੇਸ ਭਾਵ ਯੂ. ਪੀ. ਆਈ. ਜ਼ਰੀਏ ਲੈਣ-ਦੇਣ ਕਰਦੇ ਹੋ, ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ। ਐੱਸ. ਬੀ. ਆਈ. ਨੇ ਟਵੀਟ ਕਰ ਕੇ ਦੱਸਿਆ ਹੈ ਕਿ ਤੈਅਸ਼ੁਦਾ ਮੇਂਟੀਨੈਂਸ ਐਕਟੀਵਿਟੀ ਕਾਰਨ 24 ਅਕਤੂਬਰ ਦੀ ਰਾਤ 12.15 ਵਜੇ ਤੋਂ 1.00 ਵਜੇ ਤੱਕ ਉਸ ਦੀ ਯੂ. ਪੀ. ਆਈ. ਸਰਵਿਸਿਜ਼ ਅਸਥਾਈ ਤੌਰ ’ਤੇ ਬੰਦ ਰਹਿਣਗੀਆਂ।
ਬੈਂਕ ਨੇ ਕਿਹਾ ਹੈ ਕਿ ਇਸ ਦੌਰਾਨ ਗਾਹਕ ਯੂ. ਪੀ. ਆਈ. ਲਾਈਟ ਦੀ ਵਰਤੋਂ ਕਰ ਸਕਦੇ ਹਨ, ਜਿਸ ਨਾਲ ਛੋਟੇ-ਮੋਟੇ ਭੁਗਤਾਨ ਬਿਨਾਂ ਰੁਕਾਵਟ ਕੀਤੇ ਜਾ ਸਕਣਗੇ। ਐੱਸ. ਬੀ. ਆਈ. ਨੇ ਗਾਹਕਾਂ ਨੂੰ ਮੁਸ਼ਕਲ ਲਈ ਮੁਆਫੀ ਮੰਗੀ ਹੈ।
ਇਹ ਵੀ ਪੜ੍ਹੋ : ਅਗਲੇ 2 ਦਹਾਕਿਆਂ 'ਚ ਕਿੰਨੇ ਰੁਪਏ ਮਿਲੇਗਾ 10 ਗ੍ਰਾਮ ਸੋਨਾ , ਹੈਰਾਨ ਕਰ ਦੇਵੇਗੀ ਕੀਮਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
