SBI ਨੇ ਸ਼ੁਰੂ ਕੀਤਾ ਦੇਸ਼ ਦਾ ਪਹਿਲਾਂ ਸਸਤਾ ''ਗ੍ਰੀਨ ਕਾਰ ਲੋਨ''

Sunday, Apr 28, 2019 - 05:49 PM (IST)

SBI ਨੇ ਸ਼ੁਰੂ ਕੀਤਾ ਦੇਸ਼ ਦਾ ਪਹਿਲਾਂ ਸਸਤਾ ''ਗ੍ਰੀਨ ਕਾਰ ਲੋਨ''

ਨਵੀਂ ਦਿੱਲੀ— ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕਾਂ ਸਟੇਟ ਬੈਂਕ ਆਫ ਇੰਡੀਆ (sbi) ਨੇ 'ਗ੍ਰੀਨ ਕਾਰ ਲੋਨ' ਦੀ ਸ਼ੁਰੂਆਤ ਕੀਤੀ ਹੈ। ਬੈਂਕ ਨੇ ਇਸ ਦੀ ਦਰ ਬਰਾਬਰ ਆਟੋ ਲੋਨ ਦੇ ਮੁਕਾਬਲੇ 0.20 ਫੀਸਦੀ ਘੱਟ ਤੈਅ ਕੀਤੀ ਹੈ ਪਰ ਗ੍ਰੀਨ ਕਾਰ ਲੋਨ ਲਈ ਕੁਝ ਸ਼ਰਤਾਂ ਵੀ ਤੈਅ ਕੀਤੀਆਂ ਗਈਆਂ ਹਨ। ਹਾਲਾਂਕਿ ਇਸ ਲੋਨ ਦੇ ਲਈ ਸਭ ਤੋਂ ਘੱਟ emi ਅਤੇ ਪੇਪਰਵਰਕ ਵੀ ਘੱਟ ਤੋਂ ਘੱਟ ਹੋਵੇਗਾ। ਬੈਂਕ ਜਰੂਰੀ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਲੋਨ ਜਾਰੀ ਕਰ ਦੇਵੇਗਾ। ਜ਼ਿਕਰਯੋਗ ਹੈ ਕਿ ਬੈਂਕ ਫਿਲਹਾਲ ਇਸ ਲੋਨ ਲਈ ਅਪਲਾਈ ਕਰਨ ਵਾਲਿਆਂ ਤੋ2 ਪ੍ਰੋਸੈਸਿੰਗ ਫੀਸ ਦੇ ਤਹਿਤ ਕੋਈ ਵੀ ਚਾਰਜ਼ ਨਹੀਂ ਲਵੇਗਾ।
ਕਿ ਹੈ ਗ੍ਰੀਨ ਕਾਰ ਲੋਨ
ਐੱਸ.ਬੀ.ਆਈ. ਨੇ ਇਲੈਕਟ੍ਰਿਕ ਵਾਹਨ ਖਰੀਦਣ ਵਾਲਿਆਂ ਨੂੰ ਵਿਆਜ਼ 'ਚ 0.20 ਫੀਸਦੀ ਛੂਟ ਦੇਣ ਦਾ ਐਲਾਨ ਕੀਤਾ ਹੈ। ਇਹ ਇਲੈਕਟ੍ਰਿਕ ਕਾਰ ਦੀ ਖਰੀਦਦਾਰੀ ਲਈ ਲਾਂਚ ਹੋਇਆ ਭਾਰਤ ਦਾ ਪਹਿਲਾਂ ਗ੍ਰੀਨ ਕਾਰ ਲੋਨ ਹੈ। ਇਸ ਪਹਿਲ ਦਾ ਮਕਸਦ ਇਲੈਕਟ੍ਰਿਕ ਵਾਹਨ ਦੀ ਖਰੀਦਦਾਰੀ ਨੂੰ ਵਾਧਾ ਦੇਣਾ ਹੈ।
SBI ਕਾਰ ਲੋਨ ਗੱਡੀ ਦੇ ਆਨ ਰੋਡ ਪ੍ਰਾਈਜ਼ ਦਾ 90 ਫੀਸਦੀ ਰਕਮ ਫਾਈਨੈਂਸ ਕਰਦਾ ਹੈ। ਆਨ ਰੋਡ ਪ੍ਰਾਈਜ਼ 'ਚ ਰਜਿਸਟ੍ਰੇਸ਼ਨ, ਇੰਸ਼ੋਰੇਂਸਨ, ਐਰਸਟੇਂਡੇਟ ਵਾਰੰਟੀ, ਟੋਟਲ ਸਰਵਿਸ ਪੈਕੇਜ, ਏਨੁਅਲ ਮੇਂਟੇਨੇਂਸ ਕਾਨਟ੍ਰੈਕਟ, ਕਾਸਟ ਆਫ ਐਕਸੈਸਰੀਜ਼ ਆਦਿ ਹੁੰਦੀ ਹੈ। ਜ਼ਿਆਦਾ ਜਾਣਕਾਰੀ ਲਈ ਲਿੰਕ 'ਤੇ ਕਲਿਕ ਕਰੋ।
ਗ੍ਰੀਨ ਕਾਰ ਲੋਨ ਦੇ ਫੀਚਰਜ਼
1. ਐੱਸ.ਬੀ.ਆਈ. ਦੇ ਬਰਾਬਰੀ ਕਾਰ ਲੋਨ ਦੇ ਮੁਕਾਬਲੇ ਗ੍ਰੀਨ ਕਾਰ ਲੋਨ 'ਤੇ 0.20 ਫੀਸਦੀ ਘੱਟ ਵਿਆਜ਼ ਦੇਣ ਹੋਵੇਗਾ।

2. ਐੱਸ.ਬੀ.ਆਈ. ਦੇ ਗ੍ਰੀਨ ਕਾਰ ਲੋਨ 'ਚ 8 ਸਾਲ ਦਾ ਰਿਪੇਮੈਂਟ ਪੀਰੀਅਡ ਹੋਵੇਗਾ।

3. ਐੱਸ.ਬੀ.ਆਈ. ਦੇ ਬਰਾਬਰੀ ਕਾਰ ਲੋਨ 'ਚ 7 ਸਾਲ ਦਾ ਰਿਪੇਮੈਂਟ ਪੀਰੀਅਡ ਹੁੰਦਾ ਹੈ।

4. ਗ੍ਰੀਨ ਕਾਰ ਲੋਨ ਲਾਂਚ ਹੋਣ ਦੇ 6 ਮਹੀਨੇ ਦੇ ਅੰਦਰ ਐੱਸ.ਬੀ.ਆਈ. ਤੋਂ ਗਾਹਕਾਂ ਤੋਂ ਇਸ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਸੈਸਿੰਗ ਫੀਸ ਨਹੀਂ ਲੱਗੇਗਾ।

5. ਨਿਊਨਤਮ ਵਿਆਜ਼ ਦਰ, ਸਸਤੀ emi

6. ਜ਼ਿਆਦਾਤਰ 8 ਸਾਲ ਦਾ ਲੋਨ ਪੀਰੀਅਡ

7. ਆਨ ਰੋਡ ਫਾਈਨੇਂਸ

8. ਆਨ ਰੋਡ ਪ੍ਰਾਈਸ 'ਤੇ ਰਜਿਸਟ੍ਰੇਸ਼ਨ ਅਤੇ ਇੰਸ਼ੋਰੇਂਸ

9, ਸਮੇਂ ਤੋਂ ਪਹਿਲਾਂ ਪ੍ਰੀਪੇਮੈਂਟ 'ਤੇ ਕੋਈ ਸ਼ੁਲਕ ਨਹੀਂ.

10. ਅਗ੍ਰਿਮ ਈ.ਐੱਮ.ਆਈ. ਨਹੀਂ

11. ਐੱਫ.ਡੀ. ਦੇ ਅਗੇਂਸਟ ਲੋਨ


ਜਰੂਰੀ ਹੈ ਜਾ ਡਾਕਿਊਮੈਂਟ
1. ਪਿਛਲੇ 6 ਮਹੀਨੇ ਦੀ ਬੈਂਕ ਸਟੇਟਮੈਂਟ

2. 2 ਪਾਸਪੋਰਟ ਫੋਟੋਆਂ

3. ਪਹਿਚਾਣ ਪੱਤਰ : ਪਾਸਪੋਰਟ ਪੈਨ ਕਾਰਡ, ਵੋਟਰ ਆਈ.ਡੀ. ਕਾਰਡ, ਡੀ.ਐੱਲ

4. ਲੇਟੇਸਟ ਸੈਲਰੀ ਸਲਿੱਪ, ਫਾਰਮ 16

5. ਵਪਾਰੀ ਵਰਗ ਜਾ ਹੋਰਾਂ ਲਈ 2 ਸਾਲ ਦਾ ਰਿਟਰਨ

6. ਖੇਤੀਬਾੜੀ ਖੇਤਰ ਦੇ ਅਪਲਾਈ ਕਰਨ ਲਈ ਜਮੀਨ ਦੇ ਕਾਗਜ਼
 


author

satpal klair

Content Editor

Related News