ਤਾਲਾਬੰਦੀ 'ਚ SBI ਦੇ ਰਿਹੈ ਆਸਾਨ ਸ਼ਰਤਾਂ 'ਤੇ ਗੋਲਡ ਲੋਨ, ਇੰਝ ਕਰੋ ਅਪਲਾਈ

06/08/2020 4:03:55 PM

ਨਵੀਂ ਦਿੱਲੀ : ਕੋਰੋਨਾ ਸੰਕਟ ਵਿਚ ਜੇਕਰ ਨਕਦੀ ਦੀ ਜ਼ਰੂਰਤ ਪੈ ਜਾਵੇ ਤਾਂ ਪਰੇਸ਼ਾਨ ਨਾ ਹੋਵੋ। ਘਰ ਵਿਚ ਰੱਖਿਆ ਸੋਨਾ ਇਸ ਮੁਸ਼ਕਲ ਸਮੇਂ ਵਿਚ ਤੁਹਾਡੇ ਕੰਮ ਆ ਸਕਦਾ ਹੈ। ਦੇਸ਼ ਦਾ ਸਭ ਤੋਂ ਵੱਡਾ ਬੈਂਕ ਭਾਰਤੀ ਸਟੇਟ ਬੈਂਕ ( SBI ) ਨੇ ਪਰਸਨਲ ਗੋਲਡ ਲੋਨ ਆਫਰ ਦੀ ਸੁਵਿਧਾ ਸ਼ੁਰੂ ਕੀਤੀ ਹੈ। ਇਸ ਤਹਿਤ ਗਾਹਕ 20 ਲੱਖ ਰੁਪਏ ਤੱਕ ਦੇ ਕਰਜ਼ ਦਾ ਲਾਭ ਲੈ ਸਕਦਾ ਹੈ। ਐੱਸ.ਬੀ.ਆਈ. ਅਨੁਸਾਰ ਘੱਟ ਤੋਂ ਘੱਟ ਕਾਗਜ਼ੀ ਕਾਰਵਾਈ ਅਤੇ ਘੱਟ ਵਿਆਜ ਦਰਾਂ ਨਾਲ ਬੈਂਕਾਂ ਵੱਲੋਂ ਵੇਚੇ ਗਏ ਸੋਨੇ ਦੇ ਸਿੱਕਿਆਂ ਸਮੇਤ ਸੋਨੇ ਦੇ ਗਹਿਣੇ ਗਿਰਵੀ ਰੱਖ ਕੇ ਬੈਂਕ ਤੋਂ ਗੋਲਡ ਲੋਨ ਦਾ ਲਾਭ ਲਿਆ ਜਾ ਸਕਦਾ ਹੈ। ਇਸ 'ਤੇ ਤੁਹਾਨੂੰ ਸਿਰਫ 7.75 ਫੀਸਦੀ ਸਾਲਾਨਾ ਵਿਆਜ ਦੇਣਾ ਹੋਵੇਗਾ, ਜੋ ਪਰਸਨਲ ਲੋਨ ਦੇ ਮੁਕਾਬਲੇ ਕਾਫ਼ੀ ਘੱਟ ਹੈ।

ਕੌਣ ਲੈ ਸਕਦਾ ਹੈ ਲੋਨ?
18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਵਿਅਕਤੀ ਐੱਸ.ਬੀ.ਆਈ. ਤੋਂ ਪਰਸਨਲ ਗੋਲਡ ਲੋਨ ਲਈ ਅਰਜ਼ੀ ਦੇਣ ਦੇ ਪਾਤਰ ਹਨ। ਵਿਅਕਤੀ ਇਕੱਲਾ ਜਾਂ ਸੰਯੁਕਤ ਆਧਾਰ 'ਤੇ ਅਰਜ਼ੀ ਦੇ ਸਕਦੇ ਹਨ ਅਤੇ ਉਨ੍ਹਾਂ ਕੋਲ ਕਮਾਈ ਦਾ ਇਕ ਸਥਿਰ ਸਰੋਤ ਹੋਣਾ ਚਾਹੀਦਾ ਹੈ। ਤੁਹਾਨੂੰ ਲੋਨ ਲਈ ਆਮਦਨ ਦਾ ਸਬੂਤ ਦੇਣ ਦੀ ਜ਼ਰੂਰਤ ਨਹੀਂ ਹੈ।

PunjabKesari

ਵਿਆਜ ਦਰ
ਐੱਸ.ਬੀ.ਆਈ. ਇਕ ਸਾਲ ਦੇ ਗੋਲਡ ਲੋਨ ਲਈ MCLR ਦੇ ਉੱਤੇ 0.75 %  ਦੀ ਵਿਆਜ ਦਰ ਦੀ ਪੇਸ਼ਕਸ਼ ਕਰਦਾ ਹੈ। ਬੈਂਕ ਦੀ ਵੈਬਸਾਈਟ ਅਨੁਸਾਰ 15 ਮਈ 2019 ਤੋਂ 15 ਜੁਲਾਈ 2020 ਤੱਕ ਬੈਂਕ ਦਾ ਇਕ ਸਾਲ ਦਾ ਐਮ.ਸੀ.ਐਲ.ਆਰ. 7.25 % ਹੈ। ਇਸ ਦਾ ਮਤਲੱਬ ਹੈ ਕਿ ਐੱਸ.ਬੀ.ਆਈ. ਪਰਸਨਲ ਗੋਲਡ ਲੋਨ ਯੋਜਨਾ ਲਈ ਵਿਆਜ ਦਰ 7.75 %  ਹੈ। ਐੱਸ.ਬੀ.ਆਈ. ਗੋਲਡ ਲੋਨ ਲਈ ਪ੍ਰੋਸੈਸਿੰਗ ਫੀਸ ਦੇ ਰੂਪ ਵਿਚ ਲੋਨ ਰਾਸ਼ੀ ਦਾ 0.50 % ਅਤੇ ਘੱਟ ਤੋਂ ਘੱਟ 500 ਰੁਪਏ (ਦੋਵਾਂ 'ਤੇ ਲਾਗੂ ਜੀ.ਐਸ.ਟੀ.) ਲੈਂਦਾ ਹੈ।

ਮਿਲੇਗਾ 20 ਲੱਖ ਰੁਪਏ ਤੱਕ ਦਾ ਲੋਨ
ਵੱਧ ਤੋਂ ਵੱਧ 20 ਲੱਖ ਰੁਪਏ ਤੱਕ ਦਾ ਲੋਨ ਲਿਆ ਜਾ ਸਕਦਾ ਹੈ। SBI ਦੇ ਕੋਲ ਵੱਖ-ਵੱਖ ਯੋਜਨਾਵਾਂ ਲਈ ਵੱਖ-ਵੱਖ ਭੁਗਤਾਨ ਮਿਆਦ ਹੈ। ਗੋਲਡ ਲੋਨ ਦੇ ਮੂਲਧੰਨ ਅਤੇ ਵਿਆਜ  ਦੀ ਅਦਾਇਗੀ ਉਸੇ ਮਹੀਨੇ ਤੋਂ ਸ਼ੁਰੂ ਹੋਵੇਗੀ, ਜਦੋਂ ਤੋਂ ਇਹ ਖ਼ਾਤੇ ਵਿੱਚ ਆ ਜਾਵੇਗਾ। ਲਿਕਵਿਡ ਗੋਲਡ ਲੋਨ ਲਈ ਲੇਣ-ਦੇਣ ਦੀ ਸਹੂਲਤ ਅਤੇ ਮਾਸਿਕ ਵਿਆਜ ਦੇ ਨਾਲ ਓਵਰਡ੍ਰਾਫਟ ਖਾਤੇ ਦੇ ਹਿਸਾਬ ਨਾਲ ਤੈਅ ਕੀਤੀ ਜਾਂਦੀ ਹੈ। ਬੁਲੇਟ ਰੀਪੇਮੈਂਟ ਗੋਲਡ ਲੋਨ ਸਕੀਮ ਵਿਚ ਲੋਨ ਦੀ ਮਿਆਦ ਤੋਂ ਪਹਿਲਾਂ ਜਾਂ ਖਾਤਾ ਬੰਦ ਕਰਨ 'ਤੇ ਕਰਜ ਅਦਾਇਗੀ ਇਕਮੁਸ਼ਤ ਹੋ ਸਕਦੀ ਹੈ।  SBI ਗੋਲਡ ਅਤੇ ਲਿਕਵਿਡ ਗੋਲਡ ਲੋਨ ਦੋਵਾਂ ਦੀ ਵੱਧ ਤੋਂ ਵੱਧ ਰੀਪੇਮੈਂਟ 36 ਮਹੀਨੇ ਹੈ, ਜਦੋਂਕਿ SBI ਬੁਲੇਟ ਰੀਪੇਮੈਂਟ ਗੋਲਡ ਲੋਨ ਦੀ ਮਿਆਦ 12 ਮਹੀਨੇ ਹੈ।

ਇੰਝ ਕਰੋ ਅਪਲਾਈ
ਲੋਨ ਨੂੰ ਮਨਜ਼ੂਰ ਕਰਨ ਅਤੇ ਰਾਸ਼ੀ ਦੀ ਵੰਡ ਕਰਨ ਦੀ ਪ੍ਰਕਿਰਿਆ ਬਹੁਤ ਸੌਖੀ ਹੈ। ਗੋਲਡ ਲੋਨ ਲਈ ਅਰਜ਼ੀ ਦਿੰਦੇ ਸਮੇਂ ਹੇਠਾਂ ਲਿਖੇ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ।

  • 2 ਫੋਟੋ ਦੇ ਨਾਲ ਦੋ ਫੋਟੋਕਾਪੀਆਂ ਵਿਚ ਗੋਲਡ ਲੋਨ ਲਈ ਅਰਜ਼ੀ ਫ਼ਾਰਮ।
  • ਪਤੇ ਦੇ ਸਬੂਤ ਨਾਲ ਪ੍ਰਮਾਣ ਪੱਤਰ।
  • ਅਨਪੜ੍ਹ ਕਰਜਦਾਰਾਂ ਦੇ ਮਾਮਲੇ ਵਿਚ ਗਵਾਹ ਪੱਤਰ।

cherry

Content Editor

Related News