ਖਾਤਾਧਾਰਕਾਂ ਨੂੰ ਮਿਲੇਗੀ ਰਾਹਤ, ਐੱਸ.ਬੀ.ਆਈ. ਨੇ ਘਟਾਈ ਮਿਨੀਮਮ ਬੈਲੇਂਸ ਲਿਮਟ

Tuesday, Sep 26, 2017 - 12:51 AM (IST)

ਖਾਤਾਧਾਰਕਾਂ ਨੂੰ ਮਿਲੇਗੀ ਰਾਹਤ, ਐੱਸ.ਬੀ.ਆਈ. ਨੇ ਘਟਾਈ ਮਿਨੀਮਮ ਬੈਲੇਂਸ ਲਿਮਟ

ਨਵੀਂ ਦਿੱਲੀ— ਦੇਸ਼ ਦੀ ਪ੍ਰਮੁੱਖ ਬੈਂਕ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਆਪਣੇ ਬਚਤ ਖਾਤਾਧਾਰਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਮਹਾਨਗਰਾਂ 'ਚ ਘੱਟ ਤੋਂ ਘੱਟ ਜਮ੍ਹਾ ਰਾਸੀ ਦੀ ਸੀਮਾ ਨੂੰ ਪੰਜ ਹਜਾਰ ਰੁਪਏ ਤੋਂ ਘਟਾ ਕੇ ਤਿੰਨ ਹਜ਼ਾਰ ਰੁਪਏ ਕਰਨ ਦਾ ਐਲਾਨ ਕੀਤੀ ਹੈ। ਇਹ ਫੈਸਲਾ 1 ਅਕਤੂਬਰ ਤੋਂ ਲਾਗੂ ਹੋਵੇਗਾ। ਬੈਂਕ ਨੇ ਕਿਹਾ ਕਿ ਉਸ ਨੇ ਮੈਟਰੋ ਅਤੇ ਸ਼ਹਿਰੀ ਸ਼ਾਖਾਵਾਂ 'ਚ ਬਚਤ ਖਾਤਿਆਂ 'ਚ ਘੱਟ ਤੋਂ ਘੱਟ ਜਮ੍ਹਾ ਰਾਸੀ ਤਿੰਨ ਹਜ਼ਾਰ ਰੁਪਏ ਕਰਨ ਦਾ ਫੈਸਲਾ ਕੀਤਾ ਹੈ। 
ਬੈਂਕ ਅਨੁਸਾਰ ਸ਼ਹਿਰੀ ਅਰਧ ਸ਼ਹਿਰੀ ਅਤੇ ਪੇਂਡੂ ਸ਼ਾਖਾਵਾਂ 'ਚ ਇਹ ਸੀਮਾ ਹੁਣ ਲੜੀਵਾਰ ਤਿੰਨ ਹਜ਼ਾਰ ਰੁਪਏ, ਦੋ ਹਜ਼ਾਰ ਰੁਪਏ ਅਤੇ ਇਕ ਹਜ਼ਾਰ ਰੁਪਏ ਰਹੇਗੀ। ਇਸ ਤੋਂ ਇਲਾਵਾ ਬੈਂਕ ਨੇ ਗੈਰ ਰੱਖ ਰਖਾਵ ਪ੍ਰਭਾਰ ਵੀ 20 ਤੋਂ 50 ਫੀਸਦੀ ਘਟਾ ਦਿੱਤਾ ਹੈ। ਬੈਂਕ ਵਲੋਂ ਜਾਰੀ ਬਿਆਨ 'ਚ ਕਿਹਾ ਹੈ ਕਿ ਅਰਧ ਸ਼ਹਿਰੀ ਅਤੇ ਪੇਂਡੂ ਇਲਾਕਿਆਂ 'ਚ ਪ੍ਰਭਾਰ ਨੂੰ 25 ਤੋਂ 75 ਰੁਪਏ ਤੋਂ ਘਟਾ ਕੇ 20 ਤੋਂ 40 ਰੁਪਏ ਅਤੇ ਸ਼ਹਿਰੀ ਅਤੇ ਮੈਟਰੋ ਸ਼ਹਿਰਾਂ 'ਚ 50 ਤੋਂ 100 ਰੁਪਏ ਤੋਂ ਘਟਾ ਕੇ 30 ਤੋਂ 50 ਰੁਪਏ ਕਰ ਦਿੱਤਾ ਜਾਵੇਗਾ। ਬੈਂਕ ਨੇ ਪੇਂਸ਼ਨਭੋਗੀਆਂ ਲਈ ਮਾਸਿਕ ਔਸਤ ਬਕਾਇਆ (ਐੱਮ.ਏ.ਬੀ.) ਪ੍ਰਭਾਰ ਵੀ ਹਟਾ ਦਿੱਤਾ ਹੈ। ਇਹ ਪ੍ਰਧਾਨ ਮੰਤਰੀ ਜਨਧਨ ਯੋਜਨਾ ਅਤੇ ਮੂਲ ਬਚਤ ਖਾਤਾ ਜਮ੍ਹਾ ਖਾਤਿਆਂ ਤੋਂ ਇਲਾਵਾ ਹੈ। ਬੈਂਕ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਰੈਗੂਲਰ ਬਚਤ ਖਾਤਾ 'ਚ ਬਿਨਾ ਕਿਸੇ ਫੀਸ ਦੇ ਬਦਲਿਆ ਜਾ ਸਕਦਾ ਹੈ।


Related News