SBI ਗਾਹਕਾਂ ਨੂੰ ਵੱਡਾ ਝਟਕਾ, FD ਦਰਾਂ ''ਚ ਲਗਾਤਾਰ ਦੂਜੀ ਵਾਰ ਕਟੌਤੀ

08/24/2019 3:47:52 PM

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) 'ਚ ਖਾਤਾ ਹੈ ਤਾਂ ਤੁਹਾਡੇ ਲਈ ਬੁਰੀ ਖਬਰ ਹੈ। ਬੈਂਕ ਨੇ ਇਕ ਮਹੀਨੇ 'ਚ ਹੀ ਲਗਾਤਾਰ ਦੋ ਵਾਰ ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਇੰਟਰਸਟ (ਵਿਆਜ) ਦਰਾਂ 'ਚ ਕਮੀ ਕਰ ਦਿੱਤੀ ਹੈ। ਭਾਰਤੀ ਸਟੇਟ ਬੈਂਕ ਨੇ ਐੱਫ. ਡੀ. 'ਤੇ ਵੱਖ-ਵੱਖ ਇੰਟਰਸਟ ਦਰਾਂ 'ਚ 0.10 ਤੋਂ 0.50 ਫੀਸਦੀ ਤਕ ਦੀ ਕਟੌਤੀ ਕਰ ਦਿੱਤੀ ਹੈ, ਜੋ ਇਸ 26 ਤਰੀਕ ਤੋਂ ਲਾਗੂ ਹੋਵੇਗੀ। ਇਸ ਤੋਂ ਪਹਿਲਾਂ ਐੱਸ. ਬੀ. ਆਈ. ਨੇ ਇਸ ਮਹੀਨੇ ਦੇ ਸ਼ੁਰੂ 'ਚ ਯਾਨੀ 1 ਅਗਸਤ 2019 ਨੂੰ ਐੱਫ. ਡੀ. ਦਰਾਂ 'ਚ ਕਟੌਤੀ ਕੀਤੀ ਸੀ।

 

6 ਮਹੀਨੇ ਤੇ 210 ਦਿਨਾਂ ਵਿਚਕਾਰ ਪੂਰੀ ਹੋਣ ਵਾਲੀ ਕਿਸੇ ਵੀ ਐੱਫ. ਡੀ. 'ਤੇ ਹੁਣ 6 ਫੀਸਦੀ ਇੰਟਰਸਟ ਹੀ ਮਿਲੇਗਾ, ਜੋ 1 ਅਗਸਤ 2019 ਤੋਂ 6.25 ਫੀਸਦੀ ਲਾਗੂ ਸੀ। ਇਸ ਤੋਂ ਪਹਿਲਾਂ 6.35 ਫੀਸਦੀ ਇੰਟਰਸਟ ਸੀ।

 

PunjabKesari

ਉੱਥੇ ਹੀ, ਸਾਲ ਦੀ ਐੱਫ. ਡੀ. 'ਤੇ ਇੰਟਰਸਟ 'ਚ 0.10 ਫੀਸਦੀ ਦੀ ਕਟੌਤੀ ਕਰ ਦਿੱਤੀ ਗਈ ਹੈ ਤੇ ਹੁਣ ਇਸ 'ਤੇ 6.70 ਫੀਸਦੀ ਇੰਟਰਸਟ ਮਿਲੇਗਾ। ਇਸ ਦੇ ਇਲਾਵਾ ਦੋ ਸਾਲ ਦੇ ਫਿਕਸਡ ਡਿਪਾਜ਼ਿਟ 'ਤੇ 6.50 ਫੀਸਦੀ ਇੰਟਰਸਟ ਲਾਗੂ ਹੋਵੇਗਾ, ਜੋ 1 ਅਗਸਤ 2019 ਤੋਂ 6.70 ਫੀਸਦੀ ਅਤੇ ਇਸ ਤੋਂ ਪਹਿਲਾਂ 6.75 ਫੀਸਦੀ ਸੀ। ਤਿੰਨ ਸਾਲ ਤੋਂ ਲੈ ਕੇ 10 ਸਾਲ ਤਕ ਦੀ ਐੱਫ. ਡੀ. 'ਤੇ ਹੁਣ 6.25 ਫੀਸਦੀ ਇੰਟਰਸਟ ਮਿਲੇਗਾ।

ਇਕ ਅਗਸਤ ਤੋਂ ਹੁਣ ਤਕ ਜਿਨ੍ਹਾਂ ਨੇ ਐੱਫ. ਡੀ. ਕਰਵਾਈ ਹੈ ਉਨ੍ਹਾਂ ਨੂੰ ਬੈਂਕ ਨੇ ਤਿੰਨ ਸਾਲ ਤੇ ਪੰਜ ਸਾਲ ਵਿਚਕਾਰ ਤਕ ਦੀ ਐੱਫ. ਡੀ. ਲਈ 6.60 ਫੀਸਦੀ, ਜਦੋਂ ਕਿ ਪੰਜ ਸਾਲ ਤੋਂ 10 ਸਾਲ ਵਿਚਕਾਰ ਦੀ ਐੱਫ. ਡੀ. ਲਈ 6.50 ਫੀਸਦੀ ਇੰਟਰਸਟ ਦਿੱਤਾ ਹੈ। ਹੁਣ ਸੋਮਵਾਰ ਤੋਂ ਨਵੀਂ ਐੱਫ. ਡੀ. ਬੁੱਕ ਕਰਾਉਣ 'ਤੇ ਘੱਟ ਇੰਟਰਸਟ ਮਿਲੇਗਾ। ਉੱਥੇ ਹੀ, ਸੀਨੀਅਰ ਸਿਟੀਜ਼ਨ ਨੂੰ ਪਹਿਲੇ ਦੀ ਤਰ੍ਹਾਂ ਕਿਸੇ ਵੀ ਸਮੇਂ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ 0.5 ਫੀਸਦੀ ਵੱਧ ਇੰਟਰਸਟ ਮਿਲਦਾ ਹੈ।


Related News