ਐੱਸ. ਬੀ. ਆਈ. ਨੇ ਲਾਂਚ ਕੀਤੀ ਕੰਟੈਕਟਲੈੱਸ ਮੋਬਾਇਲ ਪੇਮੈਂਟ ਫੈਸੀਲਿਟੀ

Wednesday, Oct 16, 2019 - 11:35 PM (IST)

ਐੱਸ. ਬੀ. ਆਈ. ਨੇ ਲਾਂਚ ਕੀਤੀ ਕੰਟੈਕਟਲੈੱਸ ਮੋਬਾਇਲ ਪੇਮੈਂਟ ਫੈਸੀਲਿਟੀ

ਨਵੀਂ ਦਿੱਲੀ (ਭਾਸ਼ਾ)-ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਐੱਸ. ਬੀ. ਆਈ. ਕਾਰਡ ਪੇਅ ਨਾਂ ਦਾ ਫੀਚਰ ਲਾਂਚ ਕੀਤਾ ਹੈ, ਜਿਸ ਨਾਲ ਪੀ. ਓ. ਐੱਸ. ਟਰਮੀਨਲ 'ਤੇ ਮੋਬਾਇਲ ਫੋਨ ਜ਼ਰੀਏ ਕੰਟੈਕਟਲੈੱਸ ਪੇਮੈਂਟ ਕੀਤੀ ਜਾ ਸਕੇਗੀ।

ਐੱਸ. ਬੀ. ਆਈ. ਕਾਰਡ ਪੇਅ ਦੀ ਵਰਤੋਂ ਕਰ ਕੇ ਗਾਹਕ ਆਪਣੇ ਫੋਨ 'ਤੇ ਇਕ ਟੈਪ ਕਰ ਕੇ ਪੁਆਇੰਟ ਆਫ ਸੇਲ ਟਰਮੀਨਲ 'ਤੇ ਪੇਮੈਂਟ ਕਰ ਸਕਣਗੇ। ਉਨ੍ਹਾਂ ਨੂੰ ਕ੍ਰੈਡਿਟ ਕਾਰਡ ਜਾਂ ਪਿਨ ਨੰਬਰ ਇਸਤੇਮਾਲ ਕਰਨ ਦੀ ਲੋੜ ਨਹੀਂ ਪਵੇਗੀ। ਐੱਸ. ਬੀ. ਆਈ. ਕਾਰਡ ਪੇਅ ਇਕ ਪੇਮੈਂਟ ਆਧਾਰਿਤ ਫੀਚਰ ਹੈ ਜੋ ਹੋਸਟ ਕਾਰਡ ਐਮਿਊਲੇਸ਼ਨ ਤਕਨੀਕ 'ਤੇ ਆਧਾਰਿਤ ਹੈ।


author

Karan Kumar

Content Editor

Related News