SBI ਨੇ 2 PNB ਖਾਤਿਆਂ ਦੀ ਵਿਕਰੀ ਲਈ ਮੰਗਿਆ ਰੁਚੀ ਪੱਤਰ
Monday, Apr 08, 2019 - 07:25 PM (IST)

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ 423 ਕਰੋੜ ਰੁਪਏ ਤੋਂ ਜ਼ਿਆਦਾ ਦੇ ਬਕਾਏ ਦੀ ਵਸੂਲੀ ਨੂੰ 2 ਨਾਨ-ਪ੍ਰਫਾਰਮਿੰਗ ਐਸੇਟ (ਐੱਨ. ਪੀ. ਏ.) ਦੀ ਵਿਕਰੀ ਲਈ ਜਾਇਦਾਦ ਪੁਨਰਗਠਨ ਕੰਪਨੀਆਂ ਤੇ ਵਿੱਤੀ ਸੰਸਥਾਨਾਂ ਤੋਂ ਰੁਚੀ ਪੱਤਰ ਮੰਗਿਆ ਹੈ। ਐੱਸ. ਬੀ. ਆਈ. ਨੇ ਇਕ ਰੁਚੀ ਪੱਤਰ (ਈ. ਓ. ਆਈ.) ਸੱਦੇ 'ਚ ਕਿਹਾ ਕਿ ਕਮਾਚੀ ਇੰਡਸਟਰੀਜ਼ ਤੇ ਐੱਸ. ਐੱਨ. ਐੱਸ. ਸਟਾਰਚ ਦੇ ਐੱਨ. ਪੀ. ਏ. ਖਾਤਿਆਂ ਦੀ ਈ-ਨੀਲਾਮੀ 25 ਅਪ੍ਰੈਲ ਨੂੰ ਹੋਣੀ ਹੈ।
ਐੱਸ. ਬੀ. ਆਈ. ਦਾ ਸਟੀਲ ਨਿਰਮਾਤਾ ਕਮਾਚੀ ਇੰਡਸਟਰੀਜ਼ 'ਤੇ 364.80 ਕਰੋੜ ਰੁਪਏ, ਜਦੋਂਕਿ ਐੱਸ. ਐੱਨ. ਐੱਸ. ਸਟਾਰਚ 'ਤੇ 58.87 ਕਰੋੜ ਰੁਪਏ ਦਾ ਬਕਾਇਆ ਹੈ। ਕਮਾਚੀ ਇੰਡਸਟਰੀਜ਼ ਦੀ ਵਿਕਰੀ ਲਈ 165 ਕਰੋੜ ਤੇ ਐੱਸ. ਐੱਨ. ਐੱਸ. ਸਟਾਰਚ ਲਈ 36.56 ਕਰੋੜ ਰੁਪਏ ਦਾ ਮੁੱਲ ਰਾਖਵਾਂ ਕੀਤਾ ਗਿਆ ਹੈ।