SBI ਨੇ ਵੀ ਲੋਨ ਕੀਤਾ ਸਸਤਾ, ਵਿਆਜ ਦਰਾਂ ਵਿਚ 0.15 ਫੀਸਦੀ ਦੀ ਕੀਤੀ ਕਟੌਤੀ

Thursday, May 07, 2020 - 05:46 PM (IST)

SBI ਨੇ ਵੀ ਲੋਨ ਕੀਤਾ ਸਸਤਾ, ਵਿਆਜ ਦਰਾਂ ਵਿਚ 0.15 ਫੀਸਦੀ ਦੀ ਕੀਤੀ ਕਟੌਤੀ

ਨਵੀਂ ਦਿੱਲੀ - ਲਾਕਡਾਉਨ ਵਿਚਕਾਰ ਐਸ.ਬੀ.ਆਈ. ਨੇ ਆਪਣੇ ਗਾਹਕਾਂ ਨੂੰ ਤੋਹਫਾ ਦਿੰਦੇ ਹੋਏ ਵਿਆਜ ਦਰਾਂ ਘਟਾਉਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਤੋਂ ਬਾਅਦ ਐਮ.ਸੀ.ਐਲ.ਆਰ. 'ਤੇ ਅਧਾਰਤ ਕਰਜ਼ਿਆਂ 'ਤੇ ਈ.ਐਮ.ਆਈ. ਘੱਟ ਜਾਵੇਗੀ। ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਐਸ.ਬੀ.ਆਈ. ਨੇ ਵਿਆਜ ਦਰਾਂ ਵਿਚ 0.15% ਦੀ ਕਟੌਤੀ ਕੀਤੀ ਹੈ। ਆਰ.ਬੀ.ਆਈ. ਨੇ ਕੋਰੋਨਾ ਵਾਇਰਸ ਦੇ ਵਿਚਕਾਰ ਆਰਥਿਕਤਾ ਨੂੰ ਹੁੰਗਾਰਾ ਦੇਣ ਲਈ ਮਾਰਚ ਵਿਚ ਰੈਪੋ ਰੇਟ ਵਿਚ 0.75 ਫੀਸਦੀ ਦੀ ਕਟੌਤੀ ਕੀਤੀ ਸੀ। ਇਸ ਤੋਂ ਪਹਿਲਾਂ ਐਸ.ਬੀ.ਆਈ. ਨੇ ਅਪ੍ਰੈਲ ਵਿਚ ਵੀ ਵਿਆਜ ਦਰਾਂ ਵਿਚ 0.35 ਫੀਸਦੀ ਦੀ ਕਟੌਤੀ ਕੀਤੀ ਸੀ। ਇਸ ਕਟੌਤੀ ਤੋਂ ਬਾਅਦ ਵਿਆਜ ਦਰਾਂ 7.40 ਫੀਸਦੀ ਤੋਂ ਘੱਟ ਕੇ 7.25 ਫੀਸਦੀ ਹੋ ਗਈ ਹੈ। ਨਵੇਂ ਰੇਟ 10 ਮਈ ਤੋਂ ਲਾਗੂ ਹੋਣਗੇ। ਬੈਂਕ ਵਲੋਂ ਐਮ.ਸੀ.ਐਲ.ਆਰ. ਵਿਚ ਇਹ ਲਗਾਤਾਰ 12 ਵੀਂ ਵਾਰ ਅਤੇ ਵਿੱਤੀ ਸਾਲ 2020-21 ਵਿਚ ਦੂਜੀ ਕਟੌਤੀ ਹੈ।

ਇਸ ਤੋਂ ਇਲਾਵਾ ਦੇਸ਼ ਦੇ ਇਸ ਸਭ ਤੋਂ ਵੱਡੇ ਬੈਂਕ ਨੇ ਸੀਨੀਅਰ ਨਾਗਰਿਕਾਂ ਸੀਨੀਅਰ ਸਿਟੀਜ਼ਨ ਲਈ ਇਕ ਖਾਸ ਜਮ੍ਹਾ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ 'ਚ ਸੀਨੀਅਰ ਸਿਟੀਜ਼ਨ ਨੂੰ ਜ਼ਿਆਦਾ ਵਿਆਜ ਮਿਲੇਗਾ।
ਸਟੇਟ ਬੈਂਕ ਨੇ ਬਿਆਨ 'ਚ ਕਿਹਾ ਕਿ ਵਿਆਜ ਦਰਾਂ ਵਿਚ ਗਿਰਾਵਟ ਦੇ ਮੌਜੂਦਾ ਦੌਰ ਵਿਚ ਸੀਨੀਅਰ ਨਾਗਰਿਕਾਂ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਬੈਂਕ ਨੇ ਉਨ੍ਹਾਂ ਲਈ ਨਵਾਂ ਉਤਪਾਦ 'ਐਸਬੀਆਈ ਵੀਕੇਅਰ ਡਿਪਾਜ਼ਿਟ' ਪੇਸ਼ ਕੀਤਾ ਹੈ। ਬੈਂਕ ਨੇ ਇਹ ਯੋਜਨਾ ਖੁਦਰਾ ਮਿਆਦੀ ਜਮ੍ਹਾਂ ਖੰਡ ਸ਼ੁਰੂ ਕੀਤੀ ਹੈ। ਇਸ ਨਵੀਂ ਜਮ੍ਹਾ ਯੋਜਨਾ ਦੇ ਤਹਿਤ ਸੀਨੀਅਰ ਸਿਟੀਜ਼ਨ ਨੂੰ ਪੰਜ ਸਾਲ ਅਤੇ ਇਸ ਤਾਂ ਜ਼ਿਆਦਾ ਮਿਆਦ ਦੀ ਖੁਦਰਾ ਮਿਆਦੀ ਜਮ੍ਹਾਂ 'ਤੇ 0.30 ਫੀਸਦੀ ਵਾਧੂ ਪ੍ਰੀਮੀਅਮ ਦਿੱਤਾ ਜਾਵੇਗਾ। ਯੋਜਨਾ 30 ਸਤੰਬਰ ਤੱਕ ਲਾਗੂ ਰਹੇਗੀ।           

ਇਸ ਤੋਂ ਪਹਿਲਾਂ ਜਨਤਕ ਖੇਤਰ ਦੇ ਇੰਡੀਅਨ ਓਵਰਸੀਜ਼ ਬੈਂਕ (ਆਈ.ਓ.ਬੀ.) ਅਤੇ ਬੈਂਕ ਆਫ਼ ਮਹਾਰਾਸ਼ਟਰ (ਬੀ.ਓ.ਐਮ.) ਨੇ ਆਪਣੇ ਫੰਡਾਂ ਦੀ ਸੀਮਾਂਤ ਲਾਗਤ ਅਧਾਰਤ ਵਿਆਜ ਦਰ (ਐਮ.ਸੀ.ਐਲ.ਆਰ.) ਵਿਚ ਕਟੌਤੀ ਦਾ ਐਲਾਨ ਕੀਤਾ ਸੀ। ਆਈ.ਓ.ਬੀ. ਨੇ ਸਟਾਕ ਮਾਰਕੀਟ ਨੂੰ ਭੇਜੇ ਗਏ ਰੈਗੂਲੇਟਰੀ ਨੋਟਿਸ ਵਿਚ ਕਿਹਾ ਹੈ, ਸਾਡੇ“ਬੈਂਕ ਨੇ 10 ਮਈ, 2020 ਤੋਂ ਐਮ.ਸੀ.ਐਲ.ਆਰ. ਨੂੰ ਅਗਲੀ ਸਮੀਖਿਆ ਹੋਣ ਤੱਕ ਸੋਧਿਆ ਹੈ। ਚੇਨਈ ਹੈੱਡਕੁਆਰਟਰ ਵਾਲੇ ਇਸ ਬੈਂਕ ਨੇ ਕਿਹਾ ਹੈ ਕਿ ਇਸ ਸਾਲ ਦੀ ਮਿਆਦ ਦੇ ਫੰਡ ਦੀ ਸੀਮਾਂਤ ਲਾਗਤ ਅਧਾਰਤ ਕਰਜ਼ੇ ਲਈ ਵਿਆਜ ਦਰ ਨੂੰ 0.10 ਫੀਸਦੀ ਘਟਾ ਕੇ 8.15 ਫੀਸਦੀ ਕਰ ਦਿੱਤਾ ਗਿਆ ਹੈ। ਘਟਾਈ ਗਈ ਦਰ 10 ਮਈ ਤੋਂ ਲਾਗੂ ਹੋਵੇਗੀ।

ਇਹ ਵੀ ਪੜ੍ਹੋ: ਹੁਣ 30 ਹਜ਼ਾਰ ਤੋਂ ਘੱਟ ਤਨਖਾਹ ਵਾਲਿਆਂ ਦਾ ਘਟੇਗਾ ਬੋਝ , ਸਰਕਾਰ ਦੇਣ ਜਾ ਰਹੀ ਵੱਡਾ ਤੋਹਫਾ

ਇਸ ਸਾਲ ਦੀ ਮਿਆਦ ਦੀ ਐਮ.ਸੀ.ਐਲ.ਆਰ. ਦਰ ਹੀ ਨਿੱਜੀ, ਕਾਰ ਅਤੇ ਘਰੇਲੂ ਕਰਜ਼ੇ ਵਰਗੇ ਕਰਜ਼ਿਆਂ ਲਈ ਪ੍ਰਮੁੱਖ ਅਧਾਰ ਦਰ ਹੁੰਦੀ ਹੈ। ਇਸ ਦੇ ਨਾਲ ਹੀ ਪੁਣੇ ਸਥਿਤ ਬੈਂਕ ਆਫ ਮਹਾਰਾਸ਼ਟਰ ਨੇ ਇਕ ਸਾਲ ਦੀ ਮਿਆਦ ਦੀ ਐਮ.ਸੀ.ਐਲ.ਆਰ. ਅਧਾਰਤ ਵਿਆਜ ਦਰ ਨੂੰ 0.10 ਫੀਸਦੀ ਤੋਂ ਘਟਾ ਕੇ 7.90 ਪ੍ਰਤੀਸ਼ਤ ਕਰ ਦਿੱਤਾ ਹੈ। ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ਵਿਚ ਕਿਹਾ ਹੈ ਕਿ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬੈਂਕ ਨੇ ਆਪਣੀਆਂ ਵਿਆਜ ਦਰਾਂ ਦੀ ਸਮੀਖਿਆ ਕੀਤੀ ਹੈ ਜਸਿ ਤੋਂ ਬਾਅਦ ਬੈਂਕ ਨੇ 7 ਮਈ ਤੋਂ ਆਪਣੀ ਐਮ.ਸੀ.ਐਲ.ਆਰ. ਦਰ ਘਟਾਉਣ ਦਾ ਫੈਸਲਾ ਕੀਤਾ ਹੈ। ਬੈਂਕ ਆਫ ਮਹਾਰਾਸ਼ਟਰ ਨੇ ਕਿਹਾ ਹੈ ਕਿ ਇਕ ਦਿਨ ਤੋਂ ਲੈ ਕੇ ਛੇ ਮਹੀਨਿਆਂ ਤੱਕ ਦੇ ਕਰਜ਼ਿਆਂ ਉੱਤੇ ਐਮਸੀਐਲਆਰ ਦੀ ਦਰ 7.40 ਤੋਂ 7.70 ਪ੍ਰਤੀਸ਼ਤ ਦੇ ਵਿਚਕਾਰ ਹੋਵੇਗੀ।

ਇਹ ਵੀ ਪੜ੍ਹੋ: ਹੁਣ Zomato ਆਰਡਰ 'ਤੇ ਘਰ-ਘਰ ਕਰੇਗਾ ਸ਼ਰਾਬ ਦੀ ਡਿਲਿਵਰੀ

ਦੂਜੇ ਪਾਸੇ ਪਬਲਿਕ ਸੈਕਟਰ ਦੇ ਕੈਨਰਾ ਬੈਂਕ ਨੇ ਆਪਣੇ ਐਮ.ਸੀ.ਐਲ.ਆਰ. ਰੇਟ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਬੈਂਕ ਦਾ ਇਕ ਸਾਲ ਦਾ ਐਮਸੀਐਲਆਰ ਰੇਟ 7.85 ਫੀਸਦੀ 'ਤੇ ਸਥਿਰ ਹੈ। ਆਈ.ਓ.ਬੀ. ਨੇ ਬੰਬਈ ਸਟਾਕ ਐਕਸਚੇਂਜ ਨੂੰ ਭੇਜੀ ਇੱਕ ਸੂਚਨਾ ਵਿਚ, ਬੈਂਕ ਨੇ ਕਿਹਾ ਹੈ ਕਿ ਤਿੰਨ ਮਹੀਨੇ ਦੀ ਮਿਆਦ ਲਈ ਵਿਆਜ ਦਰ ਨੂੰ 8.10 ਪ੍ਰਤੀਸ਼ਤ ਤੋਂ ਘਟਾ ਕੇ 8.05 ਫੀਸਦੀ ਅਤੇ ਛੇ ਮਹੀਨਿਆਂ ਦੀ ਮਿਆਦ 'ਤੇ ਵਿਆਜ ਦਰ ਨੂੰ ਮੌਜੂਦਾ 8.15 ਫੀਸਦੀ ਤੋਂ ਘਟਾ ਕੇ 8.10 ਫੀਸਦੀ ਕੀਤਾ ਜਾਵੇਗਾ। ਬੈਂਕ ਨੇ ਕਿਹਾ ਹੈ ਕਿ ਇਕ ਸਾਲ ਦੀ ਮਿਆਦ ਲਈ ਕਰਜ਼ੇ 'ਤੇ ਵਿਆਜ਼ ਦਰ 8.25 ਫੀਸਦੀ ਤੋਂ ਘਟਾ ਕੇ 8.15 ਫੀਸਦੀ ਅਤੇ ਦੋ ਸਾਲਾਂ ਦੀ ਮਿਆਦ ਲਈ ਇਸ ਨੂੰ 8.30 ਫੀਸਦੀ ਤੋਂ ਘਟਾ ਕੇ 8.20 ਪ੍ਰਤੀਸ਼ਤ ਕੀਤਾ ਜਾਵੇਗਾ।


author

Harinder Kaur

Content Editor

Related News