SBI ਨੇ ਗਾਹਕਾਂ ਨੂੰ ਦਿੱਤਾ ਸੁਝਾਅ, ਕਿਹਾ-ਇਸ ਤਰ੍ਹਾਂ ਯੂਨੀਕ ਰੱਖੋ ਆਪਣਾ ਪਾਸਵਰਡ
Sunday, May 10, 2020 - 06:49 PM (IST)
ਨਵੀਂ ਦਿੱਲੀ — ਟੈਸਲਾ ਦੇ ਮਾਲਕ ਏਲਨ ਮਸਕ ਅਤੇ ਉਨ੍ਹਾਂ ਦਾ ਨਵਾਂ ਜੰਮਿਆਂ ਬੇਟਾ ਅੱਜ ਕੱਲ੍ਹ ਸੁਰਖੀਆਂ 'ਚ ਹਨ। ਇਸ ਦਾ ਕਾਰਨ ਹੈ ਮਸਕ ਦੇ ਬੇਟੇ ਦਾ ਯੂਨੀਕ ਨਾਮ X Æ A-12 ਮਸਕ । ਇਸ ਅਨੋਖੇ ਨਾਮ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਜ਼ ਨੇ ਹੈਰਾਨੀ ਜ਼ਾਹਰ ਕੀਤੀ ਅਤੇ ਮੀਮ ਵੀ ਬਹੁਤ ਬਣਾਏ। ਹਾਲਾਂਕਿ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਨੇ ਖਾਤੇ ਦੀ ਸੁਰੱਖਿਆ ਦੇ ਲਿਹਾਜ਼ ਨਾਲ ਆਪਣੇ ਗਾਹਕਾਂ ਨੂੰ ਵੱਡਾ ਸੰਦੇਸ਼ ਦਿੱਤਾ ਹੈ।
ਇਹ ਵੀ ਪੜ੍ਹੋ - SBI ਨੇ FD ਦੀਆਂ ਵਿਆਜ ਦਰਾਂ ਵਿਚ ਕੀਤਾ ਵੱਡਾ ਬਦਲਾਅ
ਸਟੇਟ ਬੈਂਕ ਨੇ ਇਕ ਟਵੀਟ ਦੇ ਜ਼ਰੀਏ ਆਪਣੇ ਗਾਹਕਾਂ ਨੂੰ ਇਸ ਨਾਮ ਦੀ ਤਰ੍ਹਾਂ ਇੰਟਰਨੈੱਟ ਬੈਂਕਿੰਗ ਦਾ ਪਾਸਵਰਡ ਵੀ ਯੂਨੀਕ ਰੱਖਣ ਲਈ ਕਿਹਾ ਹੈ। ਇਸ ਦੇ ਨਾਲ ਇਹ ਵੀ ਧਿਆਨ ਰੱਖਣ ਲਈ ਕਿਹਾ ਹੈ ਕਿ ਇਹ ਪਾਸਵਰਡ ਪਰਿਵਾਰ ਦੇ ਮੈਂਬਰਾਂ ਦੇ ਨਾਮ ਨਾ ਹੋਣ ਕਿਉਂਕਿ ਇਸ ਨਾਲ ਤੁਹਾਡੇ ਖਾਤੇ ਦੀ ਸੁਰੱਖਿਆ ਖਤਰੇ ਵਿਚ ਪੈ ਸਕਦੀ ਹੈ।
Here's a friendly reminder to update your passwords and don't set it as a family member's name!#ElonMusk #xæa12musk #xæa12 pic.twitter.com/JQZiyPG56m
— State Bank of India (@TheOfficialSBI) May 8, 2020
ਸਟੇਟ ਬੈਂਕ ਨੇ ਟਵੀਟ 'ਚ ਕਿਹਾ,'ਅਸੀਂ ਆਪਣਾ ਪਾਸਵਰਡ ਮਜ਼ਬੂਤ ਅਤੇ ਬੱਚੇ ਦਾ ਨਾਮ ਯੂਨੀਕ ਪਸੰਦ ਕਰਦੇ ਹਾਂ।' ਇਸ ਵਿਚ ਏਲਨ ਮਸਕ ਦੇ ਬੱਚੇ ਦਾ ਨਾਮ X Æ A-12 ਮਸਕ ਪਾਸਵਰਡ ਦੇ ਰੂਪ ਵਿਚ ਦਿਖਾਇਆ ਗਿਆ ਹੈ। ਸਟੇਟ ਬੈਂਕ ਨੇ ਕਿਹਾ,'ਪਾਸਵਰਡ ਅਪਡੇਟ ਕਰਨ ਲਈ ਤੁਹਾਨੂੰ ਯਾਦ ਦਵਾ ਦਈਏ ਕਿ ਪਰਿਵਾਰ ਦੇ ਮੈਂਬਰਾਂ ਦੇ ਨਾਮ 'ਤੇ ਪਾਸਵਰਡ ਨਾ ਰੱਖੋ।'
ਇਹ ਵੀ ਪੜ੍ਹੋ - ਸਰਕਾਰ ਦੇ ਰਹੀ ਸਸਤੇ 'ਚ ਸੋਨਾ ਖਰੀਦਣ ਦਾ ਮੌਕਾ, 15 ਮਈ ਹੈ ਆਖਰੀ ਤਾਰੀਕ
ਟੈਸਲਾ ਅਤੇ ਸਪੇਸਐਕਸ ਦੇ ਸੀ.ਈ.ਓ. ਏਲਨ ਮਸਕ ਦੇ ਘਰ ਛੋਟਾ ਮਹਿਮਾਨ ਆਇਆ ਹੈ। ਏਲਨ ਮਸਕ ਦੀ ਪ੍ਰੇਮਿਕਾ ਅਤੇ ਕਨੇਡਾਈ ਗਾਇਕਾ ਗ੍ਰਿਸ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ ਪਰ ਇਸ ਗੁੱਡ ਨਿਊਜ਼ ਸੋਸ਼ਲ ਮੀਡੀਆ ਯੂਜ਼ਰਜ਼ ਲਈ ਹੈਰਾਨੀ ਵਾਲੀ ਉਸ ਸਮੇਂ ਬਣ ਗਈ ਜਦੋਂ ਏਲਨ ਮਸਕ ਨੇ ਟਵਿੱਟਰ 'ਤੇ ਆਪਣੇ ਬੱਚੇ ਦਾ ਨਾਮ ਟਵੀਟ ਕੀਤਾ। ਇਲੈਕਟ੍ਰਾਨਿਕ ਵਾਹਨ ਵਾਲੀ ਵਿਸ਼ਵ ਦੀ ਸਭ ਤੋਂ ਵੱਡੀ ਕੰਪਨੀ ਦੇ ਸੀ.ਈ.ਓ. ਨੇ ਆਪਣੇ ਬੱਚੇ ਦੀ ਫੋਟੋ ਸ਼ੇਅਰ ਕੀਤੀ ਅਤੇ ਉਸਦਾ ਨਾਮ X Æ A-12 ਮਸਕ ਦੱਸਿਆ।