ਕੋਲੇ ਦੀ ਵਰਤੋਂ ''ਚ ਲਚਕੀਲੇਪਨ ਨਾਲ ਬਿਜਲੀ ਪਲਾਂਟਾਂ ਨੂੰ 646 ਕਰੋੜ ਰੁਪਏ ਦੀ ਬੱਚਤ

Wednesday, Mar 14, 2018 - 03:21 AM (IST)

ਕੋਲੇ ਦੀ ਵਰਤੋਂ ''ਚ ਲਚਕੀਲੇਪਨ ਨਾਲ ਬਿਜਲੀ ਪਲਾਂਟਾਂ ਨੂੰ 646 ਕਰੋੜ ਰੁਪਏ ਦੀ ਬੱਚਤ

ਨਵੀਂ ਦਿੱਲੀ-ਬਿਜਲੀ ਪਲਾਂਟਾਂ ਵੱਲੋਂ ਘਰੇਲੂ ਕੋਲੇ ਦੀ ਵਰਤੋਂ 'ਚ ਲਚਕੀਲੇਪਨ ਨਾਲ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਫਰਵਰੀ ਮਿਆਦ 'ਚ 646 ਕਰੋੜ ਰੁਪਏ ਦੀ ਬੱਚਤ ਹੋਈ ਹੈ। ਇਕ ਅਧਿਕਾਰਕ ਸੂਤਰ ਨੇ ਦੱਸਿਆ, ''ਚਾਲੂ ਵਿੱਤੀ ਸਾਲ 'ਚ ਫਰਵਰੀ 2018 ਤੱਕ ਕੋਲੇ ਦੀ ਸਪਲਾਈ ਲਈ ਮੁਹੱਈਆ ਈਂਧਨ ਸਰੋਤਾਂ ਨੂੰ ਜੋੜਨ ਨਾਲ ਲਗਭਗ 645.77 ਕਰੋੜ ਰੁਪਏ (ਅਸਥਾਈ) ਦੀ ਬੱਚਤ ਹੋਈ ਹੈ।'' ਸਰਕਾਰ ਨੇ ਇਸ ਤੋਂ ਪਹਿਲਾਂ ਘਰੇਲੂ ਕੋਲੇ ਦੀ ਵਰਤੋਂ ਲਈ ਨਿਯਮਾਂ 'ਚ ਢਿੱਲ ਦਿੱਤੀ ਸੀ ਅਤੇ ਕਿਹਾ ਸੀ ਕਿ ਇਸ ਕਦਮ ਨਾਲ ਬਿਜਲੀ ਉਤਪਾਦਨ ਦੀ ਲਾਗਤ 'ਚ 40 ਤੋਂ 50 ਪੈਸੇ ਪ੍ਰਤੀ ਯੂਨਿਟ ਦੀ ਕਮੀ ਆਵੇਗੀ। ਅਖੀਰ ਇਸ ਨਾਲ ਅਗਲੇ 4 ਤੋਂ 5 ਸਾਲਾਂ 'ਚ 30,000 ਕਰੋੜ ਰੁਪਏ ਤੱਕ ਦੀ ਬੱਚਤ ਹੋਵੇਗੀ।


Related News