ਸਾਊਦੀ ਅਰਾਮਕੋ ਦਾ ਦੂਜੀ ਤਿਮਾਹੀ ਦਾ ਸ਼ੁੱਧ ਲਾਭ 37.8 ਫੀਸਦੀ ਘੱਟ ਕੇ 30 ਅਰਬ ਡਾਲਰ ਰਿਹਾ
Monday, Aug 07, 2023 - 05:56 PM (IST)
ਦੁਬਈ (ਏਜੰਸੀ) : ਸਾਊਦੀ ਸਰਕਾਰੀ ਪੈਟਰੋਲੀਅਮ ਕੰਪਨੀ ਸਾਊਦੀ ਅਰਾਮਕੋ ਦਾ ਸ਼ੁੱਧ ਮੁਨਾਫਾ ਚਾਲੂ ਸਾਲ ਦੀ ਦੂਜੀ ਤਿਮਾਹੀ ‘ਚ ਸਾਲਾਨਾ ਆਧਾਰ ‘ਤੇ ਕਰੀਬ 40 ਫੀਸਦੀ ਘਟ ਕੇ 30 ਅਰਬ ਡਾਲਰ ਰਹਿ ਗਿਆ। ਤੇਲ ਦੀਆਂ ਘੱਟ ਕੀਮਤਾਂ ਕਾਰਨ ਕੰਪਨੀ ਦਾ ਮੁਨਾਫਾ ਘਟਿਆ ਹੈ। ਕੰਪਨੀ ਨੇ ਸਾਊਦੀ ਸਟਾਕ ਮਾਰਕੀਟ ਨੂੰ ਸੂਚਿਤ ਕੀਤਾ ਕਿ ਸਮੀਖਿਆ ਅਧੀਨ ਤਿਮਾਹੀ ਵਿੱਚ ਉਸਦੀ ਕੁੱਲ ਵਿਕਰੀ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 150 ਅਰਬ ਡਾਲਰ ਦੇ ਮੁਕਾਬਲੇ ਲਗਭਗ 106 ਅਰਬ ਡਾਲਰ ਰਹੀ।
ਇਹ ਵੀ ਪੜ੍ਹੋ : ਦੇਸ਼ ਅਜੇ ਵੀ ਆਪਣੇ ਗੁਆਂਢੀ ਮੁਲਕ 'ਤੇ ਨਿਰਭਰ , ਚੀਨ ਤੋਂ ਦਵਾਈਆਂ ਦਾ ਆਯਾਤ 75 ਫ਼ੀਸਦੀ ਵਧਿਆ
ਸਾਊਦੀ ਅਰਾਮਕੋ ਅਨੁਸਾਰ ਇਹ ਗਿਰਾਵਟ "ਮੁੱਖ ਤੌਰ 'ਤੇ ਕੱਚੇ ਤੇਲ ਦੀਆਂ ਘੱਟ ਕੀਮਤਾਂ ਅਤੇ ਕਮਜ਼ੋਰ ਰਿਫਾਇਨਿੰਗ ਮਾਰਜਿਨ ਕਾਰਨ" ਸੀ। ਸਮੀਖਿਆ ਅਧੀਨ ਮਿਆਦ ਲਈ ਕੰਪਨੀ ਦਾ ਸ਼ੁੱਧ ਲਾਭ 30 ਅਰਬ ਡਾਲਰ ਰਿਹਾ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 48 ਅਰਬ ਡਾਲਰ ਸੀ। ਇਸ 'ਚ 37.8 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਬਾਵਜੂਦ, ਅਰਾਮਕੋ ਦਾ ਨਿਵੇਸ਼ਕਾਂ ਨੂੰ ਦਿੱਤਾ ਗਿਆ ਲਾਭਅੰਸ਼ 2022 ਦੀ ਦੂਜੀ ਤਿਮਾਹੀ ਵਿੱਚ 18.8 ਅਰਬ ਡਾਲਰ ਤੋਂ ਵੱਧ ਕੇ 29.38 ਅਰਬ ਡਾਲਰ ਹੋ ਗਿਆ। ਅਰਾਮਕੋ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਮੀਨ ਨਸੇਰ ਨੇ ਕਿਹਾ, “ਤਿਮਾਹੀ ਨਤੀਜੇ ਸਾਡੀ ਵਚਨਬੱਧਤਾ ਅਤੇ ਮਾਰਕੀਟ ਚੱਕਰਾਂ ਦੇ ਅਨੁਕੂਲ ਹੋਣ ਦੀ ਸਾਡੀ ਯੋਗਤਾ ਨੂੰ ਦਰਸਾਉਂਦੇ ਹਨ।''
ਇਹ ਵੀ ਪੜ੍ਹੋ : ਪੰਜ ਸਾਲ ਤੱਕ ਬਿਨਾਂ ਤਨਖ਼ਾਹ ਤੋਂ ਕੰਮ ਕਰਨਗੇ ਮੁਕੇਸ਼ ਅੰਬਾਨੀ! ਜਾਣੋ ਕੀ ਹੈ ਰਿਲਾਇੰਸ ਦਾ ਪਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8