ਰੂਸ ਨੂੰ ਪਿੱਛੇ ਛੱਡ ਸਾਊਦੀ ਅਰਬ ਭਾਰਤ ਦਾ ਦੂਜਾ ਸਭ ਤੋਂ ਵੱਡਾ ਤੇਲ ਸਪਲਾਈਕਰਤਾ ਬਣਿਆ

09/16/2022 1:18:05 PM

ਨਵੀਂ ਦਿੱਲੀ- ਰੂਸ ਨੂੰ ਪਿੱਛੇ ਛੱਡ ਕੇ ਸਾਊਦੀ ਅਰਬ ਦੇਸ਼ ਦਾ ਦੂਜਾ ਸਭ ਤੋਂ ਵੱਡਾ ਤੇਲ ਆਯਾਤਕ ਦੇਸ਼ ਬਣ ਗਿਆ ਹੈ। ਤਿੰਨ ਮਹੀਨੇ ਪਹਿਲਾਂ ਰੂਸ ਨੇ ਸਾਊਦੀ ਅਰਬ ਨੂੰ ਪਿੱਛੇ ਛੱਡਿਆ ਸੀ। ਹਾਲਾਂਕਿ ਇਸ ਦੌਰਾਨ ਭਾਰਤ ਨੇ ਤੇਲ ਉਤਪਾਦ ਦੇਸ਼ਾਂ ਦੇ ਸੰਗਠਨ (ਓਪੇਕ) ਤੋਂ ਤੇਲ ਲੈਣਾ ਵੀ ਘੱਟ ਕਰ ਦਿੱਤਾ ਸੀ ਅਤੇ ਇਹ 59.8 ਫੀਸਦੀ ਘੱਟ ਹੋ ਕੇ 16 ਸਾਲ ਦੇ ਹੇਠਲੇ ਪੱਧਰ 'ਤੇ ਆ ਗਿਆ ਸੀ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਆਯਾਤਕ ਦੇਸ਼ ਹੈ। ਇਹ ਸਾਊਦੀ ਅਰਬ ਤੋਂ ਹਰ ਦਿਨ 863,950 ਬੈਰਲ (ਬੀਪੀਡੀ) ਕੱਚਾ ਤੇਲ ਆਯਾਤ ਕਰਦਾ ਹੈ। 
ਜੁਲਾਈ ਦੀ ਤੁਲਨਾ 'ਚ ਇਹ 4.5 ਫੀਸਦੀ ਜ਼ਿਆਦਾ ਹੈ। ਜਦਕਿ ਰੂਸ ਤੋਂ ਤੇਲ ਖਰੀਦ 24 ਫੀਸਦੀ ਡਿੱਗ ਕੇ 855,950 ਬੈਰਲ ਪ੍ਰਤੀ ਦਿਨ 'ਤੇ ਆ ਗਈ। ਈਰਨ ਅਜੇ ਭਾਰਤ ਨੂੰ ਤੇਲ ਸਪਲਾਈ ਦੇ ਰੂਪ 'ਚ ਪਹਿਲੇ ਸਥਾਨ 'ਤੇ ਹੈ। ਅਗਸਤ 'ਚ ਭਾਰਤ ਨੂੰ ਤੇਲ ਸਪਲਾਈ ਦੇ ਮਾਮਲੇ 'ਚ ਸੰਯੁਕਤ ਅਰਬ ਅਮੀਰਾਤ ਚੌਥੇ ਸਥਾਨ 'ਤੇ ਸੀ ਜਦਕਿ ਕਜ਼ਾਕਿਸਤਾਨ ਕੁਵੈਤ ਨੂੰ ਪਿੱਛੇ ਛੱਡ ਪੰਜਵੇਂ ਨੰਬਰ 'ਤੇ ਆ ਗਿਆ। ਉਸ ਤੋਂ ਬਾਅਦ ਅਮਰੀਕਾ ਦਾ ਸਥਾਨ ਹੈ। 
ਚੀਨ ਤੋਂ ਬਾਅਦ ਭਾਰਤ ਸਭ ਤੋਂ ਵੱਡਾ ਖਰੀਦਾਰ
ਫਰਵਰੀ 'ਚ ਯੂਕ੍ਰੇਨ ਦੇ ਨਾਲ ਯੁੱਧ ਹੋਣ 'ਤੇ ਪੱਛਮੀ ਦੇਸ਼ਾਂ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਚੀਨ ਅਤੇ ਭਾਰਤ ਨੇ ਰੂਸ ਤੋਂ ਸਸਤੇ 'ਚ ਤੇਲ ਖਰੀਦਣਾ ਸ਼ੁਰੂ ਕੀਤਾ। ਪਹਿਲੇ ਸਥਾਨ 'ਤੇ ਚੀਨ ਤੋਂ ਬਾਅਦ ਭਾਰਤ ਰੂਸ ਤੋਂ ਤੇਲ ਖਰੀਦਣ ਦੇ ਮਾਮਲੇ 'ਚ ਦੂਜੇ ਸਥਾਨ 'ਤੇ ਹੈ। ਭਾਰਤ ਦਾ ਰੂਸ ਤੋਂ ਮਾਸਿਕ ਤੇਲ ਆਯਾਤ ਜੂਨ 'ਚ ਚੋਟੀ 'ਤੇ ਪਹੁੰਚਣ ਤੋਂ ਬਾਅਦ ਘੱਟ ਹੋ ਗਿਆ ਹੈ। ਭਾਰਤ ਨੂੰ ਤੇਲ ਸਪਲਾਈ 'ਚ ਅਪ੍ਰੈਲ ਤੋਂ ਅਗਸਤ ਦੌਰਾਨ ਰੂਸ ਦਾ ਹਿੱਸਾ 16 ਫੀਸਦੀ ਰਿਹਾ ਸੀ।
ਅਗਸਤ 'ਚ ਤੇਲ ਆਯਾਤ 5 ਮਹੀਨੇ ਦੇ ਹੇਠਲੇ ਪੱਧਰ 'ਤੇ 
ਕੁਝ ਰਿਫਾਈਨਰੀਜ਼ ਦੇ ਰੱਖ-ਰਖਾਅ ਦੇ ਕਾਰਨ ਭਾਰਤ ਦਾ ਅਗਸਤ 'ਚ ਕੱਚਾ ਤੇਲ ਆਯਾਤ 44.5 ਲੱਖ ਬੈਰਲ ਪ੍ਰਤੀਦਿਨ ਸੀ। ਜੁਲਾਈ ਦੀ ਤੁਲਨਾ 'ਚ ਇਸ 'ਚ 4.1 ਫੀਸਦੀ ਦੀ ਕਮੀ ਆਈ ਹੈ। ਭਾਰਤ 'ਚ ਡੀਜ਼ਲ ਦੀ ਮੰਗ ਮਾਨਸੂਨ ਦੌਰਾਨ ਘੱਟ ਰਹੀ ਇਸ ਕਾਰਨ ਕਰਕੇ ਵੀ ਪੱਛਮੀ ਅਫਰੀਕਨ ਦੇਸ਼ਾਂ ਤੋਂ ਭਾਰਤ ਤੋਂ ਘੱਟ ਆਯਾਤ ਕਰਨਾ ਪਿਆ।


Aarti dhillon

Content Editor

Related News