ਭਾਰਤ 'ਚ META ਦੀ ਅਗਵਾਈ ਕਰੇਗੀ ਸੰਧਿਆ ਦੇਵਨਾਥਨ, ਕੰਪਨੀ ਨੇ ਸੌਂਪੀ ਅਹਿਮ ਜ਼ਿੰਮੇਵਾਰੀ
Thursday, Nov 17, 2022 - 07:23 PM (IST)
ਨਵੀਂ ਦਿੱਲੀ (ਪੀ. ਟੀ. ਆਈ.) : ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਮੈਟਾ ਨੇ ਸੰਧਿਆ ਦੇਵਨਾਥਨ ਨੂੰ ਮੈਟਾ ਇੰਡੀਆ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਹੈ। ਉਹ ਅਜੀਤ ਮੋਹਨ ਦੀ ਜਗ੍ਹਾ ਲਵੇਗੀ, ਜਿਨ੍ਹਾਂ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਦੀ ਮਾਲਕੀ ਵਾਲੇ ਮੈਟਾ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮੇਟਾ ਦੇ ਚੀਫ ਬਿਜ਼ਨਸ ਅਫਸਰ ਮਾਰਨੇ ਲੇਵਿਨ ਨੇ ਕਿਹਾ ਕਿ "ਮੈਨੂੰ ਭਾਰਤ ਲਈ ਸਾਡੇ ਨਵੇਂ ਨੇਤਾ ਵਜੋਂ ਸੰਧਿਆ ਦਾ ਸੁਆਗਤ ਕਰਦਿਆਂ ਖੁਸ਼ੀ ਹੋ ਰਹੀ ਹੈ। ਸੰਧਿਆ ਦਾ ਕਾਰੋਬਾਰਾਂ ਨੂੰ ਸਕੇਲਿੰਗ ਕਰਨ, ਬੇਮਿਸਾਲ ਅਤੇ ਸੰਮਿਲਿਤ ਟੀਮਾਂ ਬਣਾਉਣ, ਉਤਪਾਦ ਨਵੀਨਤਾ ਨੂੰ ਚਲਾਉਣ ਅਤੇ ਮਜ਼ਬੂਤ ਸਾਂਝੇਦਾਰੀਆਂ ਬਣਾਉਣ ਦਾ ਇਕ ਸਾਬਤ ਹੋਇਆ ਟਰੈਕ ਰਿਕਾਰਡ ਹੈ। ਅਸੀਂ ਭਾਰਤ ਵਿਚ ਉਸ ਦੀ ਅਗਵਾਈ 'ਚ ਮੈਟਾ ਦੇ ਨਿਰੰਤਰ ਵਿਕਾਸ ਨੂੰ ਲੈ ਕੇ ਬਹੁਤ ਉਤਸ਼ਹਾਤ ਹਾਂ।”
ਇਹ ਖ਼ਬਰ ਵੀ ਪੜ੍ਹੋ - Twitter ਲਈ ਨਵੇਂ CEO ਦੀ ਭਾਲ 'ਚ Elon Musk, ਜਾਣੋ ਵਜ੍ਹਾ
ਦੇਵਨਾਥਨ ਨੇ ਸਾਲ 2000 ਵਿਚ ਦਿੱਲੀ ਯੂਨੀਵਰਸਿਟੀ ਤੋਂ ਐੱਮ.ਬੀ.ਏ. ਕੀਤੀ ਸੀ। ਉਹ 2016 'ਚ ਮੈਟਾ 'ਚ ਸ਼ਾਮਲ ਹੋਈ ਸੀ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਸਿੰਗਾਪੁਰ ਅਤੇ ਵੀਅਤਨਾਮ ਦੇ ਕਾਰੋਬਾਰਾਂ ਅਤੇ ਟੀਮਾਂ ਦੇ ਨਾਲ-ਨਾਲ ਮੈਟਾ ਦੀਆਂ ਈ-ਕਾਮਰਸ ਪਹਿਲਕਦਮੀਆਂ ਨੂੰ ਬਣਾਉਣ ਵਿਚ ਮਦਦ ਕੀਤੀ। 2020 ਵਿਚ ਉਹ ਏ. ਪੀ. ਏ. ਸੀ. ਲਈ ਗੇਮਿੰਗ ਦੀ ਅਗਵਾਈ ਕਰਨ ਲਈ ਇੰਡੋਨੇਸ਼ੀਆ ਚਲੀ ਗਈ, ਜੋ ਕਿ ਵਿਸ਼ਵ ਪੱਧਰ 'ਤੇ ਮੈਟਾ ਲਈ ਸਭ ਤੋਂ ਵੱਡੇ ਵਰਟੀਕਲਾਂ 'ਚੋਂ ਇਕ ਹੈ। ਉਹ 1 ਜਨਵਰੀ, 2023 ਨੂੰ ਆਪਣੀ ਨਵੀਂ ਭੂਮਿਕਾ ਤਹਿਤ ਕੰਮ ਸ਼ੁਰੂ ਕਰੇਗੀ ਤੇ ਡੈਨ ਨੇਰੀ, ਵਾਈਸ ਪ੍ਰੈਜ਼ੀਡੈਂਟ, ਮੈਟਾ ਏ. ਪੀ. ਏ. ਸੀ. ਨੂੰ ਰਿਪੋਰਟ ਕਰੇਗੀ ਅਤੇ ਲੀਡਰਸ਼ਿਪ ਟੀਮ ਦਾ ਹਿੱਸਾ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।